ਨਹਿਰ ਚੋਂ ਮਿਲਣ ਦੇ ਮਾਮਲੇ ਚ ਨਵਾਂ ਮੋੜ, ਪਰਿਵਾਰ ਕਹਿੰਦਾ ਕੁੜੀ ਦੇ ਪਿਓ ਨੇ ਬੁਲਾਇਆ ਸੀ ਮੁੰਡੇ ਨੂੰ

ਪਿਛਲੇ ਦਿਨੀਂ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਹਾਈਡਲ ਨੰਬਰ 4 ਵਿੱਚੋਂ ਜਿਸ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ, ਉਸ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਸੰਤੋਖ ਦਾਸ ਵਾਸੀ ਕੱਤੇਵਾਲ ਤਹਿਸੀਲ ਦਸੂਹਾ ਵਜੋਂ ਹੋਈ ਹੈ। ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਸੁਨੀਲ ਕੁਮਾਰ ਦੀ ਖਿੱਚ ਧੂਹ ਕਰਨ ਉਪਰੰਤ ਉਸ ਦੀ ਜਾਨ ਲੈ ਕੇ ਮ੍ਰਿਤਕ ਦੇਹ ਨੂੰ ਨਹਿਰ ਵਿਚ ਸੁੱਟਿਆ ਗਿਆ ਹੈ।

ਪਰਿਵਾਰ ਦਾ ਮੰਨਣਾ ਹੈ ਕਿ ਜਦੋਂ ਪਹਿਲਾਂ ਉਹ ਨਹਿਰ ਦੇ ਸੁਨੀਲ ਦੀ ਭਾਲ ਕਰ ਰਹੇ ਸਨ ਤਾਂ ਉੱਥੇ ਉਸ ਦਾ ਮੋਟਰਸਾਈਕਲ ਨਹੀਂ ਸੀ ਪਰ ਬਾਅਦ ਵਿੱਚ ਉਸ ਦਾ ਮੋਟਰਸਾਈਕਲ ਨਹਿਰ ਤੇ ਖਡ਼੍ਹਾ ਮਿਲਿਆ। ਸੁਨੀਲ ਕੁਮਾਰ ਦੀ ਮ੍ਰਿਤਕ ਦੇਹ ਤੇ ਨਿਸ਼ਾਨ ਵੀ ਦੇਖੇ ਗਏ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਖਿੱਚ ਧੂਹ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸੁਨੀਲ ਕੁਮਾਰ ਜੇ ਸੀ ਬੀ ਚਲਾਉਣ ਦਾ ਕੰਮ ਕਰਦਾ ਸੀ। ਉਸ ਦੇ ਨਾਲ ਦੇ ਹੀ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ ਸੰਬੰਧ ਬਣ ਗਏ।

ਦੋਵੇਂ ਵਿਆਹ ਕਰਵਾਉਣ ਦੇ ਸੁਪਨੇ ਦੇਖਣ ਲੱਗੇ। ਲੜਕੀ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ। ਲੜਕੀ ਦਾ ਪਿਤਾ ਵਿਦੇਸ਼ ਤੋਂ ਆਇਆ ਹੈ। ਉਹ ਵਿਆਹ ਲਈ ਰਜ਼ਾਮੰਦ ਨਹੀਂ ਸੀ। ਸੁਨੀਲ ਕੁਮਾਰ ਆਪਣੇ ਨਾਨਕੇ ਆਇਆ ਸੀ। ਲੜਕੀ ਦੇ ਪਿਤਾ ਨੇ ਉਸ ਨੂੰ ਫੋਨ ਕਰ ਕੇ ਬਹਾਨੇ ਨਾਲ ਬੁਲਾ ਲਿਆ। ਇਸ ਤੋਂ ਬਾਅਦ ਸੁਨੀਲ ਕੁਮਾਰ ਵਾਪਸ ਘਰ ਨਹੀਂ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲੜਕੀ ਦੇ ਚਾਚੇ ਤਾਏ ਦੇ ਪੁੱਤਰ ਵੀ ਸੁਨੀਲ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰਦੇ ਸਨ।

ਮ੍ਰਿਤਕ ਸੁਨੀਲ ਦੇ ਪਰਿਵਾਰ ਨੇ ਸੁਨੀਲ ਦੀ ਪ੍ਰੇਮਿਕਾ ਦੇ ਪਿਤਾ ਤੇ ਦੋਸ਼ ਲਗਾਉਂਦੇ ਹੋਏ ਡੀਐਸਪੀ ਮੁਕੇਰੀਆਂ ਦੇ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ। ਉਨ੍ਹਾਂ ਦੀ ਮੰਗ ਹੈ ਕਿ ਲੜਕੀ ਦੇ ਪਿਤਾ ਤੇ ਮਾਮਲਾ ਦਰਜ ਕੀਤਾ ਜਾਵੇ। ਮ੍ਰਿਤਕ ਦੇ ਪਰਿਵਾਰ ਵਾਲੇ ਰੋ ਰੋ ਕੇ ਇਨਸਾਫ ਮੰਗ ਰਹੇ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਪਰਿਵਾਰ ਨੂੰ ਬੁਲਾ ਕੇ ਗੱਲਬਾਤ ਕੀਤੀ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਦੌਰਾਨ ਕੀ ਸਿੱਟਾ ਨਿਕਲਦਾ ਹੈ?

Leave a Reply

Your email address will not be published. Required fields are marked *