ਪ੍ਰੇਮੀ ਦੇ ਕਹਿਣ ਤੇ ਰਾਮ ਰਹੀਮ ਨੇ ਕਰਵਾ ਦਿੱਤੇ ਹਨੀਪ੍ਰੀਤ ਦੇ ਦਰਸ਼ਨ

ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਅੱਜਕੱਲ੍ਹ ਪੈਰੋਲ ਤੇ ਬਾਹਰ ਆਇਆ ਹੋਇਆ ਹੈ। ਕਾਫੀ ਲੰਬੇ ਸਮੇਂ ਤੋਂ ਉਹ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇ -ਲ੍ਹ ਵਿੱਚ ਬੰਦ ਹੈ। ਡੇਰਾ ਮੁਖੀ ਵੱਖ ਵੱਖ ਮਾਮਲਿਆਂ ਵਿਚ ਜੇ -ਲ੍ਹ ਵਿਚ ਬੰਦ ਹੈ। ਇਸ ਤੋਂ ਬਿਨਾਂ ਅਜੇ ਵੀ ਉਹ ਕਈ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਡੇਰੇ ਦੇ ਪੈਰੋਕਾਰ ਹਨ। ਇਹ ਉਹ ਸ਼ਰਧਾਲੂ ਹਨ, ਜੋ ਡੇਰਾ ਮੁਖੀ ਵਿੱਚ ਅਥਾਹ ਸ਼ਰਧਾ ਰੱਖਦੇ ਹਨ।

ਉਹ ਡੇਰਾ ਮੁਖੀ ਨੂੰ ਪਿਤਾ ਜੀ ਕਹਿ ਕੇ ਸੰਬੋਧਨ ਕਰਦੇ ਹਨ। ਕੁਝ ਸਮੇਂ ਤੋਂ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਮਿਲ ਰਹੀ ਹੈ। ਅੱਜਕੱਲ੍ਹ ਵੀ ਡੇਰਾ ਮੁਖੀ ਪੈਰੋਲ ਤੇ ਬਾਹਰ ਹੈ। ਡੇਰੇ ਦੇ ਸ਼ਰਧਾਲੂ ਡੇਰਾ ਮੁਖੀ ਦੇ ਪ੍ਰਵਚਨ ਸੁਣਨ ਲਈ ਬਹੁਤ ਉਤਸ਼ਾਹਿਤ ਹਨ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਡੇਰਾ ਪ੍ਰੇਮੀਆਂ ਦੀ ਡੇਰਾ ਮੁਖੀ ਦੇ ਨਾਲ ਨਾਲ ਹਨੀਪ੍ਰੀਤ ਪ੍ਰਤੀ ਭਾਵਨਾ ਨੂੰ ਬਿਆਨ ਕਰਦੀ ਹੈ। ਇਸ ਵੀਡੀਓ ਨੂੰ ਦੇਖਣ ਤੇ ਪਤਾ ਲੱਗਦਾ ਹੈ ਕਿ ਡੇਰਾ ਪ੍ਰੇਮੀ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਹਨੀਪ੍ਰੀਤ ਦੇ ਦਰਸ਼ਨ ਕਰਵਾਏ ਜਾਣ।

ਸ਼ਰਧਾਲੂਆਂ ਦੀ ਮੰਗ ਨੂੰ ਮੰਨਦੇ ਹੋਏ ਡੇਰਾ ਮੁਖੀ ਨੇ ਤੁਰੰਤ ਹਨੀਪ੍ਰੀਤ ਨੂੰ ਡੇਰਾ ਪ੍ਰੇਮੀਆਂ ਦੇ ਰੂਬਰੂ ਕਰ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਹਨੀਪ੍ਰੀਤ ਨੂੰ ਡੇਰਾ ਮੁਖੀ ਨੇ ਆਪਣੀ ਮੂੰਹ ਬੋਲੀ ਧੀ ਬਣਾਇਆ ਹੋਇਆ ਹੈ। ਕੁਝ ਸਮਾਂ ਪਹਿਲਾਂ ਡੇਰੇ ਦੇ ਪ੍ਰਬੰਧਕੀ ਸਿਸਟਮ ਵਿੱਚ ਹਨੀਪ੍ਰੀਤ ਨੂੰ ਅਹਿਮ ਭੂਮਿਕਾ ਦਿੱਤੀ ਗਈ ਹੈ।

Leave a Reply

Your email address will not be published. Required fields are marked *