ਟੱਲੀ ਹੋਏ ਪੁਲਿਸ ਵਾਲੇ ਨੇ ਕੁੜੀ ਚ ਲਿਆ ਮਾਰੀ ਕਾਰ, ਕੁੜੀ ਦੀ ਮਾਂ ਨੇ ਦੱਸੀ ਸਾਰੀ ਆਪ ਬੀਤੀ

ਸਾਡੇ ਆਲੇ ਦੁਆਲੇ ਹਰ ਰੋਜ਼ ਕਿੰਨੇ ਹੀ ਹਾਦਸੇ ਹੁੰਦੇ ਹਨ। ਪੁਲਿਸ ਵੱਲੋਂ ਲੋਕਾਂ ਨੂੰ ਵਾਰ ਵਾਰ ਸਮਝਾਇਆ ਜਾਂਦਾ ਹੈ। ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਸੁਆਲ ਇਹ ਉੱਠਦਾ ਹੈ ਕੀ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਸਿਰਫ ਜਨਤਾ ਲਈ ਹੀ ਜ਼ਰੂਰੀ ਹੈ? ਕੀ ਪੁਲੀਸ ਅਧਿਕਾਰੀਆਂ ਨੂੰ ਇਸ ਤੋਂ ਛੋਟ ਮਿਲੀ ਹੋਈ ਹੈ? ਜੇਕਰ ਪੁਲਿਸ ਅਧਿਕਾਰੀ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਕੀ ਹਾਦਸਾ ਨਹੀਂ ਹੋਵੇਗਾ? ਘਟਨਾ ਜਲੰਧਰ ਦੀ ਹੈ।

ਜਿੱਥੇ ਇਕ ਪੁਲਿਸ ਅਧਿਕਾਰੀ ਤੇ ਅਮਲ ਦੀ ਲੋਰ ਵਿਚ ਗੱਡੀ ਚਲਾਉਂਦੇ ਹੋਏ ਇਕ ਲੜਕੀ ਨਾਲ ਗੱਡੀ ਟਕਰਾਅ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਲੜਕੀ ਨੂੰ ਡਾਕਟਰ ਕੋਲ ਲਿਜਾਇਆ ਗਿਆ ਹੈ ਅਤੇ ਉਸ ਦਾ ਐਕਸਰੇ ਕਰਵਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ। ਪੁਲਿਸ ਅਧਿਕਾਰੀ ਗੱਡੀ ਵਿਚ ਬੈਠਾ ਹੈ ਪਰ ਕੁਝ ਬੋਲ ਨਹੀਂ ਰਿਹਾ। ਪੁਲਿਸ ਅਧਿਕਾਰੀ ਉਸ ਨੂੰ ਥਾਣੇ ਲੈ ਗਏ ਹਨ ਅਤੇ ਮੁ ਲਾ ਹ ਜ਼ਾ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ।

ਮਾਮਲੇ ਦੀ ਅਸਲ ਸੱਚਾਈ ਕੀ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ। ਇਕ ਔਰਤ ਦੇ ਦੱਸਣ ਮੁਤਾਬਕ ਉਹ ਦੋਵੇਂ ਮਾਂ ਧੀ ਆ ਰਹੀਆਂ ਸਨ। ਗੱਡੀ ਦੇਖ ਕੇ ਉਨ੍ਹਾਂ ਨੇ ਬ੍ਰੇਕ ਲਗਾ ਲਈ ਅਤੇ ਰੁਕ ਗਈਆਂ। ਇਸ ਔਰਤ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਨੇ ਦੂਜੀ ਸਾਈਡ ਤੋਂ ਉਨ੍ਹਾਂ ਦੇ ਨਾਲ ਲਿਆ ਕੇ ਗੱਡੀ ਟਕਰਾਅ ਦਿੱਤੀ। ਪੁਲਿਸ ਅਧਿਕਾਰੀ ਤੋਂ ਤਾਂ ਉੱਠਿਆ ਵੀ ਨਹੀਂ ਜਾ ਰਿਹਾ। ਇਸ ਔਰਤ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਛਾਲ ਲਗਾ ਦਿੱਤੀ। ਉਸ ਦੇ ਹੱਥ ਅਤੇ ਸਿਰ ਉੱਤੇ ਸੱਟ ਲੱਗੀ ਹੈ।

ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਹੈ। ਜਿੱਥੇ ਉਸ ਦਾ ਐਕਸਰੇ ਕਰਵਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪੁਲ ਉੱਤੇ ਹਾਦਸਾ ਵਾਪਰਿਆ ਹੈ। ਇਕ ਪੁਲਿਸ ਮੁਲਾਜ਼ਮ ਸੀ, ਜਿਸ ਨੂੰ ਉਹ ਪੁਲਿਸ ਚੌਕੀ ਲਿਆਏ ਹਨ। ਉਹ ਆਪਣੀ ਕਾਰ ਵਿੱਚ ਸਵਾਰ ਸੀ। ਉਸ ਦੀ ਕਾਰ ਵੀ ਇੱਥੇ ਹੀ ਖੜ੍ਹੀ ਹੈ। ਉਹ ਨਹੀਂ ਜਾਣਦੇ ਕਿ ਇਹ ਮੁਲਾਜ਼ਮ ਕਿੱਥੇ ਡਿਊਟੀ ਕਰਦਾ ਹੈ? ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਲੜਕੀ ਦੇ ਸੱਟ ਲੱਗੀ ਹੈ, ਉਸ ਨੂੰ ਭਰਤੀ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *