ਰਾਮ ਰਹੀਮ ਦਾ ਪ੍ਰਚਾਰ ਕਰ ਰਹੇ ਸੀ ਪ੍ਰੇਮੀ, ਮੌਕੇ ਤੇ ਪਹੁੰਚ ਗਏ ਨਿਹੰਗ

ਗੁਰੂ ਕੀ ਨਗਰੀ ਅੰਮ੍ਰਿਤਸਰ ਤੇ ਗੁੰ ਮ ਟਾ ਲਾ ਖੇਤਰ ਵਿੱਚ ਉਸ ਸਮੇਂ ਮਾਹੌਲ ਗ ਰ ਮਾ ਅ ਗਿਆ ਜਦੋਂ ਡੇਰਾ ਸਿਰਸਾ ਦੇ ਪੈਰੋਕਾਰ ਇੱਥੇ ਡੇਰਾ ਸੱਚਾ ਸੌਦਾ ਦਾ ਪ੍ਰਚਾਰ ਕਰ ਰਹੇ ਸਨ। ਇਸ ਦੀ ਭਿਣਕ ਨਿਹੰਗ ਸਿੰਘ ਜਥੇਬੰਦੀਆਂ ਨੂੰ ਪੈ ਗਈ। ਬੱਸ ਫੇਰ ਕੀ ਸੀ? ਨਿਹੰਗ ਸਿੰਘ ਇਕੱਠੇ ਹੋ ਕੇ ਇਸ ਥਾਂ ਪਹੁੰਚ ਗਏ। ਉਨ੍ਹਾਂ ਨੇ ਡੇਰਾ ਪ੍ਰੇਮੀਆਂ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਤੋਂ ਬਾਜ਼ ਆਉਣ ਲਈ ਕਿਹਾ। ਨਿਹੰਗ ਸਿੰਘਾਂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਕੀਮਤ ਤੇ ਡੇਰਾ ਮੁਖੀ ਦਾ ਪ੍ਰਚਾਰ ਨਹੀਂ ਹੋਣ ਦੇਣਗੇ। ਇਨ੍ਹਾਂ ਨਿਹੰਗ ਸਿੰਘਾਂ ਦੀ ਦਲੀਲ ਸੀ

ਕਿ ਡੇਰਾ ਮੁਖੀ ਵੱਖ ਵੱਖ ਦੋਸ਼ਾਂ ਅਧੀਨ ਜੇ ਲ ਵਿੱਚ ਸ ਜ਼ਾ ਭੁਗਤ ਰਿਹਾ। ਇਸ ਤੋਂ ਬਿਨਾਂ ਕਈ ਮਾਮਲਿਆਂ ਦਾ ਅਜੇ ਫ਼ੈਸਲਾ ਆਉਣਾ ਬਾਕੀ ਹੈ। ਇਸ ਦੇ ਬਾਵਜੂਦ ਵੀ ਉਸ ਦੇ ਪੈਰੋਕਾਰ ਉਸ ਦਾ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਨਿਹੰਗ ਸਿੰਘਾਂ ਦਾ ਪ੍ਰਸ਼ਾਸਨ ਨੂੰ ਸੁਆਲ ਸੀ ਕਿ ਜਦੋਂ ਸਿੱਖਾਂ ਨੇ ਕੋਈ ਸਮਾਗਮ ਕਰਨਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਪਰ ਡੇਰੇ ਦੇ ਪੈਰੋਕਾਰ ਕਿਸ ਇਜਾਜ਼ਤ ਅਧੀਨ ਅਜਿਹਾ ਕਰ ਰਹੇ ਹਨ? ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਵਾਲ ਕੀਤਾ ਕੀ ਇਨ੍ਹਾਂ ਕਾਰਵਾਈਆਂ ਦਾ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਦਾ?

ਇਨ੍ਹਾਂ ਨਿਹੰਗ ਸਿੰਘਾਂ ਨੇ ਇਕ ਬੱਸ ਵਾਲੇ ਨੂੰ ਵੀ ਸਵਾਲ ਕੀਤੇ ਜੋ ਡੇਰਾ ਪ੍ਰੇਮੀਆਂ ਨੂੰ ਬੱਸ ਵਿੱਚ ਲੈ ਕੇ ਆਇਆ ਸੀ। ਇਹ ਬੱਸ ਚਾਲਕ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਸ ਬੱਸ ਚਾਲਕ ਦੀ ਦਲੀਲ ਸੀ ਕਿ ਉਹ ਖ਼ੁਦ ਡੇਰਾ ਪ੍ਰੇਮੀ ਨਹੀਂ ਹੈ। ਉਹ ਤਾਂ ਸਿਰਫ਼ ਬੱਸ ਕਿਰਾਏ ਤੇ ਲੈ ਕੇ ਆਇਆ ਹੈ। ਉਹ ਨਹੀਂ ਜਾਣਦਾ ਸੀ ਕਿ ਇਹ ਵਿਅਕਤੀ ਕਿਸ ਉਦੇਸ਼ ਲਈ ਜਾ ਰਹੇ ਹਨ? ਇੱਥੇ ਦੱਸਣਾ ਬਣਦਾ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਕੁਝ ਲੜਕੀਆਂ ਨਾਲ ਧੱ ਕਾ ਕਰਨ ਅਤੇ ਕਿਸੇ ਦੀ ਜਾਨ ਲੈਣ ਵਰਗੇ ਦੋ ਸ਼ਾਂ

ਅਧੀਨ ਰੋਹਤਕ ਦੀ ਸੁਨਾਰੀਆ ਜੇ ਲ ਵਿੱਚ ਸ ਜ਼ਾ ਭੁਗਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਉਹ ਕਈ ਵਾਰ ਪੈ ਰੋ ਲ ਤੇ ਬਾਹਰ ਆ ਚੁੱਕਾ ਹੈ। ਇਸ ਵਾਰ ਤਾਂ ਉਸ ਨੇ ਪ੍ਰਵਚਨ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ। ਇਸ ਸੰਬੰਧ ਵਿਚ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਵੀ ਲਿਖੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਨੂੰ ਪੈਰੋਲ ਨਹੀਂ ਮਿਲਣੀ ਚਾਹੀਦੀ ਅਤੇ ਉਸ ਨੂੰ ਵਾਪਸ ਜੇ ਲ ਭੇਜ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *