20 ਸਾਲ ਦੀ ਵਿਦਿਆਰਥਣ ਨੂੰ ਹੋਇਆ ਆਪਣੇ ਅਧਿਆਪਕ ਨਾਲ ਪਿਆਰ, ਕਰਵਾ ਲਿਆ ਵਿਆਹ

ਅਸੀਂ ਆਮ ਹੀ ਸੁਣਦੇ ਹਾਂ ‘ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ।’ ਦਿਲ ਤੇ ਕਿਸੇ ਦਾ ਜ਼ੋਰ ਨਹੀਂ ਹੁੰਦਾ। ਇਨਸਾਨ ਖ਼ੁਦ ਆਪਣੇ ਦਿਲ ਨੂੰ ਨਹੀਂ ਰੋਕ ਸਕਦਾ ਸਗੋਂ ਦਿਲ ਦੇ ਪਿੱਛੇ ਲੱਗ ਤੁਰਦਾ ਹੈ। ਉਸ ਸਮੇਂ ਤਾਂ ਇਨਸਾਨ ਸਮਾਜ ਦੀ ਵੀ ਪ੍ਰਵਾਹ ਨਹੀਂ ਕਰਦਾ ਸਗੋਂ ਸਿਰਫ਼ ਆਪਣੇ ਦਿਲ ਦੀ ਸੁਣਦਾ ਹੈ। ਦਿਲ ਹੈ ਹੀ ਅਜਿਹੀ ਸ਼ੈਅ, ਜੋ ਹਰ ਚਮਕਦੀ ਚੀਜ਼ ਤੇ ਡੁੱਲ੍ਹ ਜਾਂਦੀ ਹੈ ਅਤੇ ਫਿਰ ਉਸ ਨੂੰ ਹਾਸਲ ਕਰਨ ਲਈ ਹਰ ਕੋਸ਼ਿਸ਼ ਕਰਦੀ ਹੈ।

ਘਟਨਾ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੀ ਹੈ। ਜਿੱਥੇ 20 ਸਾਲਾ ਮੁਟਿਆਰ ਜ਼ੋਇਆ ਆਪਣੇ ਪਿਤਾ ਦੀ ਉਮਰ ਦੇ 52 ਸਾਲਾ ਪ੍ਰੋਫ਼ੈਸਰ ਸਾਜਿਦ ਅਲੀ ਤੇ ਮੋਹਿਤ ਹੋ ਗਈ। ਹਾਲਾਂਕਿ ਸਾਜਿਦ ਅਲੀ ਨੂੰ ਇਸ ਦਾ ਚਿੱਤ ਚੇਤਾ ਵੀ ਨਹੀਂ ਸੀ। ਸਾਜ਼ਿਦ ਅਲੀ ਉਸ ਸਮੇਂ ਦੇਖਦਾ ਹੀ ਰਹਿ ਗਿਆ ਜਦੋਂ ਜ਼ੋਇਆ ਨੇ ਉਸ ਅੱਗੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰ ਦਿੱਤੀ। ਜ਼ੋਇਆ ਨੇ ਪ੍ਰੋਫ਼ੈਸਰ ਅੱਗੇ ਨਿਕਾਹ ਦੀ ਪੇਸ਼ਕਸ਼ ਵੀ ਰੱਖ ਦਿੱਤੀ। ਆਪਣੀ ਅਤੇ ਜ਼ੋਇਆ ਦੀ ਉਮਰ ਵਿਚਕਾਰਲਾ ਅੰਤਰ ਦੇਖਦੇ ਹੋਏ ਪ੍ਰੋਫ਼ੈਸਰ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ

ਪਰ ਜ਼ੋਇਆ ਦੇ ਜ਼ਿਆਦਾ ਜ਼ੋਰ ਪਾਉਣ ਤੇ ਪ੍ਰੋਫ਼ੈਸਰ ਨੇ ਇਕ ਹਫ਼ਤੇ ਦਾ ਸਮਾਂ ਮੰਗ ਲਿਆ। ਇਸ ਇਕ ਹਫ਼ਤੇ ਵਿੱਚ ਪ੍ਰੋਫ਼ੈਸਰ ਵੀ ਜ਼ੋਇਆ ਵੱਲ ਖਿੱਚਿਆ ਗਿਆ। ਇਨ੍ਹਾਂ ਦੇ ਇਸ ਫ਼ੈਸਲੇ ਤੇ ਦੋਵਾਂ ਦੇ ਪਰਿਵਾਰਾਂ ਨੇ ਇਤਰਾਜ਼ ਕੀਤਾ ਪਰ ਅਖ਼ੀਰ ਪਰਿਵਾਰਾਂ ਨੂੰ ਇਨ੍ਹਾਂ ਦੀ ਗੱਲ ਮੰਨਣੀ ਪਈ। ਦੋਵਾਂ ਦਾ ਨਿਕਾਹ ਹੋ ਚੁੱਕਾ ਹੈ। ਦੋਵੇਂ ਟੀਚਰ ਸਟੂਡੈਂਟ ਦੇ ਰਿਸ਼ਤੇ ਤੋਂ ਪਤੀ ਪਤਨੀ ਬਣ ਚੁੱਕੇ ਹਨ। ਜ਼ੋਇਆ ਬੀ ਕਾਮ ਦੀ ਵਿਦਿਆਰਥਣ ਸੀ। ਇਸ ਸਮੇਂ ਇਹ ਜੋੜਾ ਐਮਾਜ਼ਾਨ ਦੇ ਐੱਫਬੀਏ ਹੋਲਸੇਲ ਪ੍ਰੋਗਰਾਮ ਦਾ ਹਿੱਸਾ ਬਣ ਕੇ ਹਰ ਮਹੀਨੇ ਚੰਗੀ ਕਮਾਈ ਕਰ ਰਿਹਾ ਹੈ।

ਅੱਜਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ। ਕੋਈ ਵੀ ਗੱਲ ਕੁਝ ਮਿੰਟਾਂ ਵਿੱਚ ਹੀ ਪੂਰੀ ਦੁਨੀਆਂ ਵਿੱਚ ਘੁੰਮ ਜਾਂਦੀ ਹੈ। ਇਸ ਕਰਕੇ ਸਾਜਿਦ ਅਲੀ ਅਤੇ ਜ਼ੋਇਆ ਦੇ ਨਿਕਾਹ ਦੀ ਚਰਚਾ ਵੀ ਹਰ ਪਾਸੇ ਹੋਣ ਲੱਗੀ ਹੈ। ਇਸ ਨਿਕਾਹ ਬਾਰੇ ਹਰ ਕਿਸੇ ਦਾ ਆਪਣਾ ਆਪਣਾ ਵਿਚਾਰ ਹੋ ਸਕਦਾ ਹੈ ਪਰ ਸਾਜਿਦ ਅਲੀ ਅਤੇ ਜ਼ੋਇਆ ਆਪਣੇ ਫ਼ੈਸਲੇ ਤੋਂ ਸੰਤੁਸ਼ਟ ਹਨ। ਇਸ ਫ਼ੈਸਲੇ ਤੋਂ ਉਨ੍ਹਾਂ ਨੂੰ ਅਥਾਹ ਖੁਸ਼ੀ ਮਿਲੀ ਹੈ।

Leave a Reply

Your email address will not be published. Required fields are marked *