4 ਬੱਚੀਆਂ ਦੇ ਸਿਰ ਤੋਂ ਉੱਠ ਗਿਆ ਪਿਤਾ ਦਾ ਸਾਇਆ, ਹੇ ਵਾਹਿਗੁਰੂ ਰਹਮ ਕਰ ਗਰੀਬਾਂ ਤੇ

ਸਮਾਜ ਵਿੱਚ ਅਮੀਰੀ ਗ਼ਰੀਬੀ ਦ‍ਾ ਅੰਤਰ ਸ਼ੁਰੂ ਤੋਂ ਹੀ ਰਿਹਾ ਹੈ। ਇੱਥੇ ਕਈ ਪਰਿਵਾਰਾਂ ਕੋਲ ਅਥਾਹ ਧਨ ਮਾਲ ਹੈ ਜਦਕਿ ਕਈ ਪਰਿਵਾਰਾਂ ਨੂੰ 2 ਡੰਗ ਦੀ ਰੋਟੀ ਨਹੀਂ ਜੁੜਦੀ। ਕਈ ਵਾਰ ਤਾਂ ਇਨ੍ਹਾਂ ਲੋਕਾਂ ਨੂੰ ਭੁੱਖੇ ਹੀ ਸੌਣਾ ਪੈਂਦਾ ਹੈ। ਇਨ੍ਹਾਂ ਦੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੁੰਦੀਆਂ। ਅੱਜ ਅਸੀਂ ਚਰਚਾ ਕਰ ਰਹੇ ਹਾਂ ਤਰਨਤਾਰਨ ਦੇ ਪਿੰਡ ਜਵੰਦਾ ਕਲਾਂ ਦੇ ਇੱਕ ਪਰਿਵਾਰ ਦੀ। ਇਸ ਪਰਿਵਾਰ ਦਾ ਮੁਖੀ ਗੁਰਭੇਜ ਸਿੰਘ 2 ਸਾਲ ਮੰਜੇ ਤੇ ਪਿਆ ਰਹਿਣ ਮਗਰੋਂ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕਾ ਹੈ।

ਗੁਰਭੇਜ ਸਿੰਘ ਨੂੰ ਇਸ ਦੁਨੀਆ ਤੋਂ ਗਏ ਇਕ ਸਾਲ ਬੀਤ ਚੁੱਕਾ ਹੈ। ਗੁਰਭੇਜ ਸਿੰਘ ਦੀ ਪਤਨੀ ਹਰਵਿੰਦਰ ਕੌਰ ਆਪਣੀਆਂ 4 ਧੀਆਂ ਅਤੇ ਢਾਈ ਸਾਲ ਦੇ ਇੱਕ ਪੁੱਤਰ ਦਾ ਪਾਲਣ ਪੋਸ਼ਣ ਕਰਨ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਪਰਿਵਾਰ ਦੇ ਆਰਥਿਕ ਹਾਲਾਤ ਬਹੁਤ ਮੰ ਦੇ ਹਨ। ਹਰਵਿੰਦਰ ਕੌਰ ਦੇ ਦੱਸਣ ਮੁਤਾਬਕ ਉਸ ਦਾ ਪਤੀ ਮਜ਼ਦੂਰੀ ਕਰਦਾ ਸੀ। ਇੱਕ ਦਿਨ ਮਜ਼ਦੂਰੀ ਕਰਦੇ ਵਕਤ ਉਸ ਦੇ ਮਣਕੇ ਹਿੱਲ ਗਏ। ਉਸ ਨੂੰ ਯੋਗ ਡਾਕਟਰੀ ਸਹਾਇਤਾ ਨਹੀਂ ਦਿੱਤੀ ਜਾ ਸਕੀ। ਹਰਵਿੰਦਰ ਕੌਰ ਨੇ ਦੱਸਿਆ ਹੈ

ਕਿ 2 ਸਾਲ ਮੰਜੇ ਤੇ ਪਿਆ ਰਹਿਣ ਮਗਰੋਂ ਉਸ ਦਾ ਪਤੀ ਇਸ ਦੁਨੀਆਂ ਨੂੰ ਸਦਾ ਲਈ ਛੱਡ ਗਿਆ। ਇਸ ਸਮੇਂ ਉਹ ਆਪਣੀਆਂ 4 ਧੀਆਂ ਅਤੇ ਇਕ ਪੁੱਤਰ ਨੂੰ ਪਾਲ ਰਹੀ ਹੈ। ਉਹ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੀ। ਘਰ ਦੀ ਬਿਜਲੀ ਦਾ ਮੀਟਰ ਸ ੜ ਚੁੱਕਾ ਹੈ। ਪਾਣੀ ਵਾਲੀ ਮੋਟਰ ਵੀ ਸ ੜ ਚੁੱਕੀ ਹੈ। ਜਿਸ ਕਰਕੇ ਉਹ ਗੁਆਂਢੀਆਂ ਦੇ ਘਰ ਤੋਂ ਪਾਣੀ ਲਿਆਉਂਦੇ ਹਨ। ਹਰਵਿੰਦਰ ਕੌਰ ਦੀ ਮੰਗ ਹੈ ਕਿ ਉਨ੍ਹਾਂ ਦੀ ਆਰਥਿਕ ਮੱਦਦ ਕੀਤੀ ਜਾਵੇ। ਉਨ੍ਹਾਂ ਦਾ 2 ਡੰਗ ਦੀ ਰੋਟੀ ਦਾ ਪ੍ਰਬੰਧ ਹੋ ਜਾਵੇ। ਪਰਿਵਾਰ ਦੀ ਇੱਕ ਲੜਕੀ ਰਾਜਬੀਰ ਕੌਰ ਦੱਸਦੀ ਹੈ ਕਿ ਉਸ ਦਾ ਪਿਤਾ ਇਸ ਦੁਨੀਆ ਵਿਚ ਨਹੀਂ ਹੈ।

ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ। ਘਰ ਵਿੱਚ ਗ਼ਰੀਬੀ ਹੋਣ ਕਾਰਨ ਉਹ ਸਕੂਲ ਵੀ ਨਹੀਂ ਜਾਂਦੀ। ਬੱਚੀ ਦੀ ਮੰਗ ਹੈ ਕਿ ਉਨ੍ਹਾਂ ਦੀ ਮੱਦਦ ਕੀਤੀ ਜਾਵੇ। ਦੂਸਰੀ ਬੱਚੀ ਪੂਨਮ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਦੀ ਜਾਨ ਜਾਣ ਕਾਰਨ ਉਨ੍ਹਾਂ ਦੇ ਪਰਿਵਾਰ ਦੇ ਅਜਿਹੇ ਹਾਲਾਤ ਬਣ ਗਏ ਹਨ। ਘਰ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਮੀਟਰ ਵੀ ਸੜ ਚੁੱਕਾ ਹੈ। ਉਹ 4 ਭੈਣਾਂ ਹਨ। ਘਰ ਦੇ ਹਾਲਾਤ ਅਜਿਹੇ ਹਨ ਕਿ ਉਹ ਸਕੂਲ ਵੀ ਨਹੀਂ ਜਾ ਸਕਦੀਆਂ। ਬੱਚੀ ਚਾਹੁੰਦੀ ਹੈ ਕਿ ਉਨ੍ਹਾਂ ਦਾ 2 ਡੰਗ ਦੀ ਰੋਟੀ ਦਾ ਪ੍ਰਬੰਧ ਕੀਤਾ ਜਾਵੇ। ਬੱਚੀ ਆਪਣਾ ਮੋਬਾਈਲ ਨੰਬਰ 9878763625 ਦੱਸਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *