ਪਿੱਛਾ ਛੁਡਾਉਣ ਲਈ ਸਹੇਲੀ ਨੇ ਦਿੱਤੀ ਪ੍ਰੇਮੀ ਨੂੰ ਮੋਤ, ਜਦ ਦੱਸੀ ਸਚਾਈ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਮੁੰਡੇ ਕੁੜੀਆਂ ਦੀ ਦੋਸਤੀ ਹੋਣਾ ਅੱਜ ਕੱਲ੍ਹ ਇੱਕ ਆਮ ਜਿਹੀ ਗੱਲ ਹੋ ਗਈ ਹੈ। ਉਹ ਇਕੱਠੇ ਘੁੰਮਦੇ ਫਿਰਦੇ ਹਨ। ਆਪਣੀ ਆਉਣ ਵਾਲੀ ਜ਼ਿੰਦਗੀ ਪ੍ਰਤੀ ਕਈ ਤਰ੍ਹਾਂ ਦੇ ਸੁਪਨੇ ਦੇਖਦੇ ਹਨ। ਕਈ ਵਾਰੀ ਦੋਸਤੀ ਦਾ ਇਹ ਰਿਸ਼ਤਾ ਪਤੀ ਪਤਨੀ ਦੇ ਰਿਸ਼ਤੇ ਵਿੱਚ ਵੀ ਬਦਲ ਜਾਂਦਾ ਹੈ। ਇਕ ਅਜਿਹੀ ਇੱਕ ਖਬਰ ਕੇਰਲਾ ਤੋਂ ਸਾਹਮਣੇ ਹੈ। ਜਿਥੇ ਕਿ ਇਕ ਲੜਕੀ ਨੇ ਆਪਣੇ ਹੀ ਪ੍ਰੇਮੀ ਲੜਕੇ ਦੀ ਜਾਨ ਲੈ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਮੁੰਡੇ ਅਤੇ ਕੁੜੀ ਦੋਵਾਂ ਦੀ ਦੋਸਤੀ ਸੀ। ਦੋਵਾਂ ਨੇ ਇਕੱਠੇ ਜ਼ਿੰਦਗੀ ਬਿਤਾਉਣ ਦੇ ਸੁਫ਼ਨੇ ਦੇਖੇ ਸਨ।

ਕੁੜੀ ਦੇ ਪਰਿਵਾਰ ਨੇ ਕੁੜੀ ਦਾ ਰਿਸ਼ਤਾ ਕਿਧਰੇ ਪੱਕਾ ਕਰ ਦਿੱਤਾ। ਕੁੜੀ ਆਪਣੇ ਪਰਿਵਾਰ ਨੂੰ ਇਹ ਦੱਸਣ ਦੀ ਹਿੰਮਤ ਨਹੀਂ ਕਰ ਸਕੀ ਕਿ ਉਹ ਕਿਸੇ ਲੜਕੇ ਨੂੰ ਪਿਆਰ ਕਰਦੀ ਹੈ। ਕੁੜੀ ਨੇ ਆਪਣੇ ਦੋਸਤ ਮੁੰਡੇ ਨੂੰ ਦੱਸਿਆ ਕਿ ਉਸ ਦਾ ਰਿਸ਼ਤਾ ਪੱਕਾ ਹੋ ਚੁੱਕਾ ਹੈ ਅਤੇ ਵਿਆਹ ਵੀ ਹੋਣ ਵਾਲਾ ਹੈ। ਕੁੜੀ ਨੇ ਮੁੰਡੇ ਨੂੰ ਇਹ ਦੋਸਤੀ ਭੁੱਲ ਜਾਣ ਦੀ ਸਲਾਹ ਦਿੱਤੀ ਪਰ ਮੁੰਡਾ ਇਸ ਲਈ ਤਿਆਰ ਨਹੀਂ ਸੀ। ਉਹ ਤਾਂ ਹਰ ਹਾਲ ਵਿਚ ਇਸ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਕੁੜੀ ਨੇ ਮੁੰਡੇ ਨੂੰ ਸਮਝਾਉਣ ਲਈ ਇੱਕ ਹੋਰ ਤਰੀਕਾ ਵਰਤਿਆ।

ਉਸ ਨੇ ਮੁੰਡੇ ਨੂੰ ਦਲੀਲ ਦਿੱਤੀ ਕਿ ਕਿਸੇ ਜੋਤਸ਼ੀ ਨੇ ਉਸ ਨੂੰ ਦੱਸਿਆ ਹੈ ਕਿ ਜਿਸ ਲੜਕੇ ਨਾਲ ਉਹ ਵਿਆਹ ਕਰਵਾਏਗੀ, ਉਹ ਲੜਕਾ ਜਿਉਂਦਾ ਨਹੀਂ ਰਹਿ ਸਕੇਗਾ। ਇਸ ਲਈ ਉਹ ਪਹਿਲਾਂ ਕਿਸੇ ਹੋਰ ਲੜਕੇ ਨਾਲ ਵਿਆਹ ਕਰਵਾ ਰਹੀ ਹੈ। ਜਦੋਂ ਉਸ ਦਾ ਪਤੀ ਨਹੀਂ ਬਚੇਗਾ ਤਾਂ ਉਹ ਦੁਬਾਰਾ ਉਸ ਨਾਲ ਵਿਆਹ ਕਰਵਾ ਲਵੇਗੀ ਪਰ ਪ੍ਰੇਮੀ ਲੜਕੇ ਨੂੰ ਇਹ ਮਨਜ਼ੂਰ ਨਹੀਂ ਸੀ। ਅਖੀਰ ਲਡ਼ਕੀ ਨੇ ਉਹ ਕੀਤਾ, ਜੋ ਨਹੀਂ ਕਰਨਾ ਚਾਹੀਦਾ ਸੀ। ਉਸ ਨੇ ਲੜਕੇ ਨੂੰ ਆਪਣੇ ਘਰ ਬੁਲਾਇਆ। ਉਸ ਨੂੰ ਜੂਸ ਵਿਚ ਕੋਈ ਗ ਲਤ ਦਵਾਈ ਪਾ ਕੇ ਪਿਲਾ ਦਿੱਤੀ।

ਵਾਪਸ ਘਰ ਪਰਤਣ ਤੇ ਲੜਕੇ ਦੀ ਸਿਹਤ ਖ਼ਰਾਬ ਹੋ ਗਈ। ਲੜਕਾ ਲਗਾਤਾਰ 10 ਦਿਨ ਹਸਪਤਾਲ ਵਿਚ ਰਹਿਣ ਮਗਰੋਂ ਅੱਖਾਂ ਮੀਟ ਗਿਆ। ਪੋ ਸ ਟ ਮਾ ਰ ਟ ਮ ਦੀ ਰਿ ਪੋ ਰ ਟ ਤੋਂ ਸਪਸ਼ਟ ਹੋ ਗਿਆ ਕਿ ਲੜਕੇ ਨੇ ਕੋਈ ਗ ਲ ਤ ਦਵਾਈ ਪੀਤੀ ਹੈ। ਜਦੋਂ ਪੁੱਛ ਗਿੱਛ ਲਈ ਲੜਕੀ ਨੂੰ ਥਾਣੇ ਬੁਲਾਇਆ ਗਿਆ ਤਾਂ ਉਸ ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ। ਲੜਕੀ ਨੇ ਦੱਸਿਆ ਕਿ ਉਹ ਲੜਕੇ ਨਾਲੋਂ ਪ੍ਰੇਮ ਸਬੰਧ ਤੋੜਨਾ ਚਾਹੁੰਦੀ ਸੀ ਪਰ ਲੜਕਾ ਇਸ ਲਈ ਰਜ਼ਾਮੰਦ ਨਹੀਂ ਸੀ। ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕ ਲਿਆ।

Leave a Reply

Your email address will not be published. Required fields are marked *