ਪੰਪ ਚ ਹਿੱਸੇਦਾਰੀ ਨੂੰ ਲੈ ਕੇ ਚਾਚੇ ਤਾਏ ਦੇ ਮੁੰਡੇ ਹੋਏ ਆਹਮੋ ਸਾਹਮਣੇ, ਇੱਕ ਭਰਾ ਦੀ ਲੈ ਲਈ ਜਾਨ

ਜਾਇਦਾਦ ਸ਼ੁਰੂ ਤੋਂ ਹੀ ਟਕਰਾਅ ਦਾ ਕਾਰਨ ਰਹੀ ਹੈ। ਇਸ ਜਾਇਦਾਦ ਵਿੱਚ ਕਈ ਵਾਰ ਭਰਾ ਵੀ ਆਪਸ ਵਿੱਚ ਉ ਲ ਝ ਜਾਂਦੇ ਹਨ। ਭੈਣ ਭਰਾ ਦੇ ਰਿਸ਼ਤਿਆਂ ਵਿੱਚ ਫ਼ਰਕ ਪੈ ਜਾਂਦਾ ਹੈ। ਜਿਹੜੇ ਵਿਅਕਤੀ ਇਕ ਦੂਜੇ ਲਈ ਜਾਨ ਦੇਣ ਦੀਆਂ ਗੱਲਾਂ ਕਰਦੇ ਹੁੰਦੇ ਹਨ, ਕਈ ਵਾਰ ਤਾਂ ਉਹੀ ਹਿੱਸੇਦਾਰ ਇਕ ਦੂਜੇ ਦੀ ਜਾਨ ਲੈਣ ਤੇ ਉਤਾਰੂ ਹੋ ਜਾਂਦੇ ਹਨ। ਅੰਮ੍ਰਿਤਸਰ ਤੋਂ ਚਾਚੇ ਦੇ ਪੁੱਤਰ ਦੁਆਰਾ ਤਾਏ ਦੇ ਪੁੱਤਰ ਦੀ ਜਾਨ ਲੈ ਲੈਣ ਦੀ ਖ਼ਬਰ ਮੀਡੀਆ ਦੀ ਸੁਰਖ਼ੀ ਬਣੀ ਹੈ।

ਚਾਚੇ ਦਾ ਪੁੱਤਰ ਜੁਗਰਾਜ ਸਿੰਘ ਹਾਲ ਹੀ ਵਿੱਚ ਦੁਬਈ ਤੋਂ ਆਇਆ ਸੀ। ਪੈਟਰੋਲ ਪੰਪ ਦੀ ਵੰਡ ਨੂੰ ਲੈ ਕੇ ਇਨ੍ਹਾਂ ਦਾ ਆਪਸ ਵਿੱਚ ਸਾਹਮਣਾ ਹੋ ਗਿਆ। ਘਟਨਾ ਜੰਡਿਆਲਾ ਗੁਰੂ ਦੇ ਗਹਿਰੀ ਮੰਡੀ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ 3 ਭਰਾਵਾਂ ਬਲਵਿੰਦਰ ਸਿੰਘ ਕੁਲਵਿੰਦਰ ਸਿੰਘ ਅਤੇ ਸਤਪਾਲ ਸਿੰਘ ਦਾ ਸਾਂਝਾ ਪਟਰੋਲ ਪੰਪ ਸੀ। ਕਿਸੇ ਕਾਰਨ ਬਲਵਿੰਦਰ ਸਿੰਘ ਅਤੇ ਸਤਪਾਲ ਸਿੰਘ ਨੇ ਪੈਟਰੋਲ ਪੰਪ ਵਿੱਚ ਆਪਣਾ ਹਿੱਸਾ ਰੱਖ ਲਿਆ ਅਤੇ ਉਨ੍ਹਾਂ ਨੇ ਕੁਲਵਿੰਦਰ ਸਿੰਘ ਨੂੰ ਉਸ ਦਾ ਹਿੱਸਾ ਵਾਪਸ ਕਰ ਦਿੱਤਾ।

ਕੁਲਵਿੰਦਰ ਸਿੰਘ ਦੇ ਦੁਬਈ ਤੋਂ ਆਏ ਪੁੱਤਰ ਨੂੰ ਇਹ ਫ਼ੈਸਲਾ ਮਨਜ਼ੂਰ ਨਹੀਂ ਸੀ। ਉਹ ਚਾਹੁੰਦਾ ਸੀ ਕਿ ਉਨ੍ਹਾਂ ਦਾ ਹਿੱਸਾ ਵੀ ਪੈਟਰੋਲ ਪੰਪ ਵਿੱਚ ਰਹਿਣਾ ਚਾਹੀਦਾ ਹੈ ਪਰ ਬਲਵਿੰਦਰ ਸਿੰਘ ਅਤੇ ਸਤਪਾਲ ਸਿੰਘ ਦੇ ਪਰਿਵਾਰਾਂ ਨੂੰ ਇਹ ਮਨਜ਼ੂਰ ਨਹੀਂ ਸੀ। ਇਸੇ ਗੱਲ ਨੂੰ ਲੈ ਕੇ ਦੋਵੇਂ ਧਿਰਾਂ ਪੈਟਰੋਲ ਪੰਪ ਤੇ ਆਹਮੋ ਸਾਹਮਣੇ ਹੋ ਗਈਆਂ। ਕੁਲਵਿੰਦਰ ਸਿੰਘ ਦੇ ਦੁਬਈ ਤੋਂ ਆਏ ਪੁੱਤਰ ਨੇ ਤਿੱਖੀ ਚੀਜ਼ ਨਾਲ ਆਪਣੇ ਤਾਏ ਦੇ ਪੁੱਤਰ ਬਿਕਰਮਜੀਤ ਸਿੰਘ ਤੇ ਵਾਰ ਕਰ ਦਿੱਤਾ।

ਜਿਸ ਨਾਲ ਬਿਕਰਮਜੀਤ ਸਿੰਘ ਥਾਂ ਤੇ ਹੀ ਅੱਖਾਂ ਮੀਟ ਗਿਆ। ਇਸ ਤੋਂ ਬਿਨਾ ਦਿਲਰਾਜ ਸਿੰਘ ਦੇ ਸੱਟਾਂ ਲੱਗੀਆਂ ਹਨ। ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਚੁੱਕੀ ਹੈ। ਜੰਡਿਆਲਾ ਗੁਰੂ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁਲਵਿੰਦਰ ਸਿੰਘ, ਜੁਗਰਾਜ ਸਿੰਘ ਅਤੇ ਰਾਜਬੀਰ ਕੌਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਤਿੰਨੇ ਹੀ ਪੁਲਿਸ ਦੇ ਹੱਥ ਨਹੀਂ ਲੱਗੇ ਸਗੋਂ ਮੌਕੇ ਤੋਂ ਖਿਸਕ ਗਏ ਹਨ। ਪੁਲਿਸ ਇਨ੍ਹਾਂ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *