ਪਤੀ ਪਤਨੀ ਤੇ ਨੌਕਰਾਣੀ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ਚ ਹੋ ਗਿਆ ਵੱਡਾ ਖੁਲਾਸਾ

ਦਿੱਲੀ ਦੇ ਇਕ ਪਰਿਵਾਰ ਨੂੰ ਇਕ ਨੌਜਵਾਨ ਅਤੇ ਉਸ ਦੀ ਮਹਿਲਾ ਮਿੱਤਰ ਨੂੰ ਨੌਕਰੀ ਤੋਂ ਹਟਾਉਣਾ ਅਤੇ ਉਨ੍ਹਾਂ ਨਾਲ ਗਲਤ ਸਲੂਕ ਕਰਨਾ ਮਹਿੰਗਾ ਪੈ ਗਿਆ। ਇਸ ਨੌਜਵਾਨ ਅਤੇ ਉਸ ਦੀ ਮਹਿਲਾ ਮਿੱਤਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਤੀ ਸਮੀਰ ਅਹੂਜਾ ਅਤੇ ਪਤਨੀ ਸ਼ਾਲੂ ਦੀ ਜਾਨ ਲੈ ਲਈ। ਇੱਥੇ ਹੀ ਬੱਸ ਨਹੀਂ ਇਸ ਪਰਿਵਾਰ ਦੀ ਨੌਕਰਾਣੀ ਸਪਨਾ ਜੋ ਇਸ ਘਰ ਵਿਚ ਕੰਮ ਕਰਨ ਲਈ ਆਈ ਸੀ, ਉਸ ਨੂੰ ਵੀ ਜਾਨ ਗਵਾਉਣੀ ਪੈ ਗਈ। ਘਟਨਾ ਪੱਛਮੀ ਦਿੱਲੀ ਦੇ ਥਾਣਾ ਹਰੀ ਨਗਰ ਅਧੀਨ ਪੈਂਦੇ ਅਸ਼ੋਕ ਨਗਰ ਦੀ ਹੈ।

ਜਿੱਥੇ ਪੁਲਿਸ ਨੂੰ ਇਕ ਘਰ ਵਿਚੋਂ 3 ਮ੍ਰਿਤਕ ਦੇਹਾਂ ਬਰਾਮਦ ਹੋਈਆਂ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸਮੀਰ ਅਹੂਜਾ ਅਤੇ ਉਨ੍ਹਾਂ ਦੀ ਪਤਨੀ ਸ਼ਾਲੂ ਇਕ ਸਾਲ ਪਹਿਲਾਂ ਹੀ ਇਸ ਇਲਾਕੇ ਵਿੱਚ ਰਹਿਣ ਲੱਗੇ ਸਨ। ਸਮੀਰ ਦਾ ਪ੍ਰਾਪਰਟੀ ਅਤੇ ਕੱਪੜੇ ਦਾ ਕਾਰੋਬਾਰ ਸੀ, ਜਦਕਿ ਸ਼ਾਲੂ ਬਿਊਟੀ ਪਾਰਲਰ ਚਲਾਉਂਦੀ ਸੀ। 10 ਦਿਨ ਪਹਿਲਾਂ ਸ਼ਾਲੂ ਨੇ ਇਕ ਨੌਜਵਾਨ ਅਤੇ ਉਸ ਦੀ ਇੱਕ ਮਹਿਲਾ ਮਿੱਤਰ ਨੂੰ ਕੰਮ ਤੋਂ ਜਵਾਬ ਦੇ ਦਿੱਤਾ। ਉਨ੍ਹਾਂ ਨੂੰ ਕੁਝ ਉੱਚਾ ਨੀਵਾਂ ਵੀ ਬੋਲਿਆ। ਜਿਸ ਕਰਕੇ ਇਨ੍ਹਾਂ ਨੇ ਸ਼ਾਲੂ ਨੂੰ ਸਬਕ ਸਿਖਾਉਣ ਲਈ ਆਪਣੇ ਦੋਸਤਾਂ ਨਾਲ ਸਲਾਹ ਕੀਤੀ।

ਪੁਲਿਸ ਦਾ ਮੰਨਣਾ ਹੈ ਕਿ 4- 5 ਵਿਅਕਤੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੋਵੇਗਾ। ਇਸ ਮਾਮਲੇ ਵਿੱਚ ਪੁਲਿਸ ਨੇ 2 ਨੌਜਵਾਨਾਂ 19 ਸਾਲਾ ਸਚਿਨ ਅਤੇ 21 ਸਾਲਾ ਸੁਜੀਤ ਨੂੰ ਫੜ ਲਿਆ ਹੈ। ਜਿਨ੍ਹਾਂ ਤੋਂ ਪੁਲਿਸ ਨੂੰ ਕਾਫੀ ਜਾਣਕਾਰੀ ਹਾਸਲ ਹੋਈ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਸਮੀਰ ਅਤੇ ਸ਼ਾਲੂ ਦੀ ਜਾਨ ਲੈਣ ਤੋਂ ਬਾਅਦ ਅਜੇ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਉੱਥੇ ਹੀ ਸਨ ਕਿ ਨੌਕਰਾਣੀ ਸਪਨਾ ਆ ਗਈ। ਇਨ੍ਹਾਂ ਨੇ ਸਪਨਾ ਨੂੰ ਵੀ ਠਿਕਾਣੇ ਲਗਾ ਦਿੱਤਾ। ਘਟਨਾ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੇ ਤਿੱਖੀ ਚੀਜ਼ ਦੀ ਵਰਤੋਂ ਕੀਤੀ ਹੈ।

4 ਮੰਜ਼ਿਲਾ ਮਕਾਨ ਦੀ ਗਰਾਉਂਡ ਫਲੋਰ ਤੇ ਸ਼ਾਲੂ ਅਤੇ ਸਪਨਾ ਦੀਆਂ ਮ੍ਰਿਤਕ ਦੇਹਾਂ ਪਈਆਂ ਸਨ। ਜਦਕਿ ਸਮੀਰ ਦੀ ਮ੍ਰਿਤਕ ਦੇਹ ਉੱਪਰਲੀ ਮੰਜ਼ਲ ਵਿੱਚ ਸੀ। ਇਕ ਕਮਰੇ ਵਿਚ ਸੌਂ ਰਹੀ ਇਨ੍ਹਾਂ ਦੀ 3 ਸਾਲ ਦੀ ਬੱਚੀ ਨੂੰ ਕਿਸੇ ਨੇ ਕੁਝ ਨਹੀਂ ਕਿਹਾ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਭਾਵੇਂ ਆਪਣੇ ਵੱਲੋਂ ਹਰ ਕਿਸਮ ਦੀ ਸਾਵਧਾਨੀ ਵਰਤੀ ਸੀ। ਇਹ ਡੀਵੀਆਰ ਵੀ ਆਪਣੇ ਨਾਲ ਚੁੱਕ ਕੇ ਲੈ ਗਏ ਸਨ ਪਰ ਜਾਂਚ ਕਰ ਰਹੀ ਪੁਲਿਸ ਨੂੰ ਇਕ ਸੀਸੀਟੀਵੀ ਤੋਂ ਇਨ੍ਹਾਂ ਦੀਆਂ ਤਸਵੀਰਾਂ ਮਿਲੀ ਹੀ ਗਈਆਂ। ਜਿਸ ਦੇ ਆਧਾਰ ਤੇ ਪੁਲਿਸ ਨੇ 2 ਨੌਜਵਾਨ ਕਾਬੂ ਕਰ ਲਏ। ਪੁਲਿਸ ਨੂੰ ਇਨ੍ਹਾਂ ਦੁਆਰਾ ਘਰ ਵਿੱਚੋਂ ਚੁੱਕਿਆ ਗਿਆ ਕੁਝ ਸਾਮਾਨ ਵੀ ਇਨ੍ਹਾਂ ਕੋਲੋਂ ਮਿਲਿਆ ਹੈ। ਪੁਲਿਸ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *