ਢਾਈ ਫੁੱਟ ਦੇ ਲਾੜੇ ਦਾ 3 ਫੁੱਟ ਦੀ ਲਾੜੀ ਨਾਲ ਵਿਆਹ, ਰਿਸ਼ਤੇਦਾਰਾਂ ਨੇ ਨੱਚ ਨੱਚ ਪੁੱਟੀਆਂ ਧੂੜਾਂ

ਅੱਜ ਕੱਲ੍ਹ ਉੱਤਰ ਪ੍ਰਦੇਸ਼ ਦੇ 32 ਸਾਲਾ ਵਿਅਕਤੀ ਅਜ਼ੀਮ ਮਨਸੂਰੀ ਦਾ ਵਿਆਹ ਖ਼ੂਬ ਚਰਚਾ ਵਿੱਚ ਹੈ। ਚਰਚਾ ਵਿਚ ਹੋਵੇ ਵੀ ਕਿਉਂ ਨਾ? ਅਜ਼ੀਮ ਮਨਸੂਰੀ ਲੰਬੇ ਸਮੇਂ ਤੋਂ ਆਪਣੇ ਲਈ ਲਾੜੀ ਲੱਭ ਰਿਹਾ ਸੀ ਪਰ ਉਸ ਦੇ ਛੋਟੇ ਕੱਦ ਕਾਰਨ ਲਾੜੀ ਨਹੀਂ ਸੀ ਮਿਲ ਰਹੀ। ਇੱਥੇ ਦੱਸਣਾ ਬਣਦਾ ਹੈ ਕਿ ਅਜ਼ੀਮ ਮਨਸੂਰੀ ਦਾ ਕੱਦ ਸਿਰਫ ਢਾਈ ਫੁੱਟ ਹੈ ਅਤੇ ਉਹ ਸਿਰਫ਼ 5 ਜਮਾਤਾਂ ਪੜ੍ਹਿਆ ਹੋਇਆ ਹੈ। ਛੋਟਾ ਕੱਦ ਅਤੇ ਘੱਟ ਵਿੱਦਿਅਕ ਯੋਗਤਾ ਹੋਣ ਕਾਰਨ ਉਸ ਦਾ ਵਿਆਹ ਨਹੀਂ ਸੀ ਹੋ ਰਿਹਾ। ਜਿਸ ਕਰਕੇ 2019 ਵਿੱਚ ਉਸ ਨੇ ਉਸ ਸਮੇਂ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਤੱਕ ਵੀ ਪਹੁੰਚ ਕੀਤੀ।

ਇੱਥੇ ਦੱਸਣਾ ਬਣਦਾ ਹੈ ਕਿ ਅਜ਼ੀਮ ਮਨਸੂਰੀ ਸ਼ਾਮਲੀ ਦੇ ਕੈਰਾਨਾ ਦਾ ਰਹਿਣ ਵਾਲਾ ਹੈ। ਅਜ਼ੀਮ ਨੂੰ ਉਸ ਸਮੇਂ ਬਹੁਤ ਖ਼ੁਸ਼ੀ ਹੋਈ ਜਦੋਂ ਮਾਰਚ 2021 ਵਿੱਚ ਉਸ ਦੀ ਮੁਲਾਕਾਤ ਹਾ ਪ ੜ ਦੀ ਰਹਿਣ ਵਾਲੀ ਬੁਸ਼ਰਾ ਨਾਮ ਦੀ ਲੜਕੀ ਨਾਲ ਹੋਈ। ਬੁਸ਼ਰਾ ਦਾ ਕੱਦ 3 ਫੁੱਟ ਹੈ। ਉਸ ਸਮੇਂ ਉਹ ਗਰੈਜੂਏਸ਼ਨ ਕਰ ਰਹੀ ਸੀ। ਅਗਲੇ ਮਹੀਨੇ ਅਪ੍ਰੈਲ ਵਿੱਚ ਇਨ੍ਹਾਂ ਦਾ ਰਿਸ਼ਤਾ ਤੈਅ ਹੋ ਗਿਆ ਅਤੇ ਇਹ ਵੀ ਫੈਸਲਾ ਹੋਇਆ ਕਿ ਜਦੋਂ ਬੁਸ਼ਰਾ ਗ੍ਰੈਜੂਏਸ਼ਨ ਪੂਰੀ ਕਰ ਲਵੇਗੀ ਤਾਂ ਇਨ੍ਹਾਂ ਦਾ ਵਿਆਹ ਕਰ ਦਿੱਤਾ ਜਾਵੇਗਾ।

ਅਖੀਰ 2 ਨਵੰਬਰ 2022 ਨੂੰ ਇਨ੍ਹਾਂ ਦਾ ਵਿਆਹ ਹੋ ਗਿਆ। ਇਨ੍ਹਾਂ ਨੇ ਆਪਣੇ ਵਿਆਹ ਵਿਚ ਬਹੁਤ ਸਾਰੇ ਮਹਿਮਾਨਾਂ ਨੂੰ ਸੱਦਾ ਪੱਤਰ ਦਿੱਤਾ ਸੀ। ਜਿਸ ਕਰਕੇ ਢਾਈ ਫੁੱਟ ਦੇ ਲਾੜੇ ਅਤੇ 3 ਫੁੱਟ ਦੀ ਲਾੜੀ ਦੇ ਵਿਆਹ ਵਿੱਚ ਇੰਨੇ ਮਹਿਮਾਨ ਇਕੱਠੇ ਹੋ ਗਏ ਕਿ ਇਨ੍ਹਾਂ ਮਹਿਮਾਨਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਬੁਲਾਉਣੀ ਪਈ। ਹਰ ਕਿਸੇ ਨੂੰ ਇਸ ਵਿਆਹ ਵਿੱਚ ਸ਼ਾਮਲ ਹੋਣ ਦਾ ਬੜਾ ਚਾਅ ਸੀ। ਅਜ਼ੀਮ ਮਨਸੂਰੀ ਦੀ ਇੱਛਾ ਪੂਰੀ ਹੋ ਗਈ। ਹਰ ਕੋਈ ਨਵੀਂ ਵਿਆਹੀ ਜੋੜੀ ਨੂੰ ਮੁਬਾਰਕਾਂ ਦੇ ਰਿਹਾ ਹੈ।

ਇਸ ਵਿਆਹ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਵੀ ਇਹ ਇਕ ਅਜੀਬ ਮੌਕਾ ਸੀ। ਹੋ ਸਕਦਾ ਹੈ ਉਹ ਇੰਨੇ ਛੋਟੇ ਕੱਦ ਦੇ ਲਾੜਾ ਲਾੜੀ ਦੇ ਵਿਆਹ ਵਿੱਚ ਪਹਿਲੀ ਵਾਰ ਸ਼ਾਮਲ ਹੋਏ ਹੋਣ। ਜਿਸ ਕਰਕੇ ਉਨ੍ਹਾਂ ਦੇ ਮਨ ਵਿੱਚ ਇਸ ਵਿਆਹ ਪ੍ਰਤੀ ਬਹੁਤ ਉਤਸ਼ਾਹ ਸੀ। ਇਸ ਉਤਸ਼ਾਹ ਦੇ ਚੱਲਦੇ ਹੀ ਵਿਆਹ ਵਿੱਚ ਇੰਨੀ ਗਿਣਤੀ ਵਿੱਚ ਮਹਿਮਾਨ ਇਕੱਠੇ ਹੋ ਗਏ ਕਿ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਬੁਲਾਉਣੀ ਪੈ ਗਈ।

Leave a Reply

Your email address will not be published. Required fields are marked *