ਵਿਦੇਸ਼ ਤੋਂ ਆਈ ਪੰਜਾਬੀ ਨੌਜਵਾਨ ਦੀ ਮੋਤ ਦੀ ਖ਼ਬਰ, ਪੁੱਤ ਦੀ ਇਹ ਖ਼ਬਰ ਸੁਣ ਭੁੱਬਾਂ ਮਾਰ ਮਾਰ ਰੋਵੇ ਮਾਂ

ਫ਼ਿਰੋਜ਼ਪੁਰ ਦਾ ਇਕ ਪਰਿਵਾਰ ਆਪਣੇ ਪੁੱਤਰ ਦੀ ਮਨੀਲਾ ਤੋਂ ਮ੍ਰਿਤਕ ਦੇਹ ਮੰਗਵਾਉਣ ਲਈ ਸਰਕਾਰ ਤੋਂ ਗੁਹਾਰ ਲਗਾ ਰਿਹਾ ਹੈ। ਇਹ ਨੌਜਵਾਨ ਸੁਖਚੈਨ ਸਿੰਘ 5 ਸਾਲ ਪਹਿਲਾਂ ਰੁਜ਼ਗਾਰ ਦੇ ਮਾਮਲੇ ਵਿੱਚ ਮਨੀਲਾ ਗਿਆ ਸੀ। ਉੱਥੇ ਹੀ ਕਿਸੇ ਨੇ ਉਸ ਦੀ ਜਾਨ ਲੈ ਲਈ ਹੈ। ਨੌਜਵਾਨ ਪੁੱਤਾਂ ਦਾ ਵਿ ਛੋ ੜਾ ਮਾਪਿਆਂ ਲਈ ਅਸਹਿ ਹੁੰਦਾ ਹੈ। ਉਸ ਦੀ ਮਾਂ ਦੀ ਹਾਲਤ ਦੇਖੀ ਨਹੀਂ ਜਾਂਦੀ। ਮ੍ਰਿਤਕ ਸੁਖਚੈਨ ਸਿੰਘ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ 4-5 ਸਾਲ ਤੋਂ ਉਨ੍ਹਾਂ ਨੇ ਆਪਣੇ ਪੁੱਤਰ ਦਾ ਮੂੰਹ ਨਹੀਂ ਦੇਖਿਆ। ਉਨ੍ਹਾਂ ਦੀ ਇੱਛਾ ਹੈ

ਕਿ ਉਹ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖ ਲੈਣ। ਉਨ੍ਹਾਂ ਦਾ ਪੁੱਤਰ ਜਿਸ ਵੀ ਹਾਲਤ ਵਿੱਚ ਹੈ ਇੱਕ ਵਾਰ ਉਨ੍ਹਾਂ ਤੱਕ ਪਹੁੰਚਾਇਆ ਜਾਵੇ। ਸੁਖਚੈਨ ਸਿੰਘ ਦੀ ਮਾਂ ਨੇ ਰੋਂਦੇ ਹੋਏ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਮ੍ਰਿਤਕ ਸੁਖਚੈਨ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 5 ਸਾਲ ਪਹਿਲਾਂ ਉਨ੍ਹਾਂ ਨੇ ਕ ਰ ਜ਼ਾ ਚੁਕ ਕੇ ਆਪਣੇ ਪੁੱਤਰ ਨੂੰ ਮਨੀਲਾ ਭੇਜਿਆ ਸੀ। 4 ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਨੇ ਪਰਿਵਾਰ ਨਾਲ ਗੱਲ ਕੀਤੀ ਸੀ। ਸਭ ਠੀਕ ਠਾਕ ਸੀ। ਗੁਰਜੰਟ ਸਿੰਘ ਦੇ ਦੱਸਣ ਮੁਤਾਬਕ 7 ਵਜੇ ਦਵਾਈ

ਲੈ ਕੇ ਸੁਖਚੈਨ ਸਿੰਘ ਵਾਪਸ ਆ ਰਿਹਾ ਸੀ ਤਾਂ ਕਿਸੇ ਨੇ ਉਸ ਤੇ ਗ ਲੀ ਆਂ ਚਲਾ ਦਿੱਤੀਆਂ। ਜਿਸ ਦੇ ਸਿੱਟੇ ਵਜੋਂ ਸੁਖਚੈਨ ਸਿੰਘ ਦੀ ਜਾਨ ਚਲੀ ਗਈ। ਗੁਰਜੰਟ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਰਿਵਾਰ ਤੱਕ ਪਹੁੰਚਾਈ ਜਾਵੇ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਸੁਖਚੈਨ ਸਿੰਘ ਕਈ ਸਾਲ ਪਹਿਲਾਂ ਰੁਜ਼ਗਾਰ ਦੇ ਚੱਕਰ ਵਿੱਚ ਮਨੀਲਾ ਗਿਆ ਸੀ। 7-8 ਵਜੇ ਕਿਸੇ ਨੇ ਉਸ ਤੇ ਗ ਲੀ ਆਂ ਚਲਾ ਕੇ ਉਸ ਦੀ ਜਾਨ ਲੈ ਲਈ।

ਸੁਖਚੈਨ ਸਿੰਘ ਦੇ ਭਰਾ ਨੇ ਦੱਸਿਆ ਹੈ ਕਿ 3 ਗ ਲੀ ਆਂ ਉਸ ਦੀ ਛਾਤੀ ਵਿੱਚ ਲੱਗੀਆਂ ਅਤੇ ਇੱਕ ਮੋਢੇ ਤੇ ਲੱਗੀ। ਰਾਤ ਦੇ 110-12 ਵਜੇ ਉਨ੍ਹਾਂ ਨੂੰ ਸੁਖਚੈਨ ਸਿੰਘ ਦੇ ਇੱਕ ਸਾਥੀ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਸੁਖਚੈਨ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਿਹਾ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਸਰਕਾਰ ਵੱਲੋਂ ਉਨ੍ਹਾਂ ਤਕ ਪਹੁੰਚਾਈ ਜਾਵੇ। ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਕਾਫੀ ਖਰਚਾ ਆਉਂਦਾ ਹੈ।

Leave a Reply

Your email address will not be published. Required fields are marked *