ਵਿਦੇਸ਼ ਤੋਂ ਡਾਲਰ ਲਿਆਉਣ ਦੀ ਲਾਈ ਵੱਡੀ ਸਕੀਮ, ਦੇਸੀ ਜੁਗਾੜ ਦੇਖ ਕਸਟਮ ਵਾਲੇ ਵੀ ਹੈਰਾਨ

ਹਵਾਈ ਰਸਤੇ ਇੱਕ ਮੁਲਕ ਤੋਂ ਦੂਸਰੇ ਮੁਲਕ ਵਿੱਚ ਬਿਨਾਂ ਬਿੱਲ ਤੋਂ ਸਾਮਾਨ ਲਿਆਉਣਾ ਜਾਂ ਗ਼ਲਤ ਅਮਲ ਪਦਾਰਥ ਲਿਆਉਣਾ ਲੋਕਾਂ ਦਾ ਧੰ ਦਾ ਬਣ ਗਿਆ ਹੈ। ਭਾਵੇਂ ਕਸਟਮ ਵਿਭਾਗ ਵਾਲ਼ੇ ਇਨ੍ਹਾਂ ਤੇ ਪੂਰੀ ਨਿਗਹ ਰੱਖਦੇ ਹਨ ਪਰ ਇਹ ਵਿਅਕਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਪਿਛਲੇ ਸਮੇਂ ਦੌਰਾਨ ਇਕ ਵਿਅਕਤੀ ਵਿਆਹ ਸ਼ਾਦੀ ਵਾਲੇ ਕਾਰਡਾਂ ਵਿੱਚ ਅਮਲ ਪਦਾਰਥ ਸਮੇਤ ਫੜਿਆ ਗਿਆ ਸੀ। ਇਸ ਤਰ੍ਹਾਂ ਹੀ ਇੱਕ ਵਾਰ ਕੋਈ ਸੋਨੇ ਦੇ ਬਟਨਾਂ ਸਮੇਤ ਫੜਿਆ ਗਿਆ। ਨਵਾਂ ਮਾਮਲਾ ਮਹਾਂਨਗਰ ਮੁੰਬਈ ਨਾਲ ਜੁੜਿਆ ਹੋਇਆ ਹੈ।

ਜਿੱਥੇ 2 ਵੱਖ ਵੱਖ ਮਾਮਲਿਆਂ ਵਿਚ 5 ਮੈਂਬਰ ਫੜੇ ਗਏ। ਪਹਿਲੇ ਮਾਮਲੇ ਵਿੱਚ ਇਕ ਹੀ ਪਰਿਵਾਰ ਦੇ 3 ਜੀਆਂ ਤੋਂ 4 ਕਰੋਡ਼ 10 ਲੱਖ ਰੁਪਏ ਦੀ ਕੀਮਤ ਦੇ ਬਰਾਬਰ ਅਮਰੀਕੀ ਡਾਲਰ ਬਰਾਮਦ ਹੋਏ ਹਨ। ਦੂਜੇ ਮਾਮਲੇ ਵਿਚ 2 ਔਰਤਾਂ ਤੋਂ 2 ਕਿਲੋ 65 ਗ੍ਰਾਮ ਸੋਨੇ ਦਾ ਪਾਊਡਰ ਮਿਲਿਆ ਹੈ। ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਏਅਰਪੋਰਟ ਤੇ ਕਸਟਮ ਅਧਿਕਾਰੀਆਂ ਵੱਲੋਂ 3 ਵਿਅਕਤੀਆਂ ਦੇ ਸਾਮਾਨ ਦੀ ਤ ਲਾ ਸ਼ੀ ਲਈ ਗਈ। ਇਹ ਵਿਅਕਤੀ ਇੱਕੋ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਦੁਬਈ ਤੋਂ ਆਏ ਹਨ।

ਇਨ੍ਹਾਂ ਨੇ ਆਪਣੇ ਸੂਟਕੇਸਾਂ ਵਿੱਚ ਰੱਖੀਆ ਸਾੜੀਆਂ ਦੀਆਂ ਤਹਿਆਂ ਵਿੱਚ ਅਤੇ ਜੁੱਤੀਆਂ ਦੇ ਤਲਿਆਂ ਦੇ ਅੰਦਰਲੇ ਹਿੱਸੇ ਵਿੱਚ ਅਮਰੀਕੀ ਡਾਲਰਾਂ ਦੇ ਬੰਡਲ ਛੁਪਾ ਕੇ ਰੱਖੇ ਹੋਏ ਸਨ। ਇਨ੍ਹਾਂ ਤਿੰਨਾਂ ਨੂੰ ਫੜਕੇ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਇਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ। ਦੂਜੇ ਮਾਮਲੇ ਵਿੱਚ ਮੁੰਬਈ ਦੇ ਹੀ ਏਅਰਪੋਰਟ ਤੇ 2 ਔਰਤਾਂ ਨੂੰ ਫਡ਼ਿਆ ਗਿਆ ਹੈ। ਇਨ੍ਹਾਂ ਨੇ ਵਿਦੇਸ਼ ਤੋਂ ਸੋਨਾ ਲਿਆਉਣ ਦਾ ਅਜੀਬ ਹੀ ਰਸਤਾ ਚੁਣਿਆ।

ਇਨ੍ਹਾਂ ਨੇ ਸੋਨੇ ਦਾ ਬਰੀਕ ਪਾਊਡਰ ਬਣਾ ਕੇ ਇਸ ਨੂੰ ਇਕ ਪੱਟੀ ਤੇ ਚਿਪਕਾ ਲਿਆ ਅਤੇ ਫਿਰ ਇਹ ਪੱਟੀ ਆਪਣੇ ਗੋਡੇ ਉੱਤੇ ਲਪੇਟ ਲਈ। ਇਨ੍ਹਾਂ ਦੀ ਇਹ ਸਕੀਮ ਵੀ ਇਨ੍ਹਾਂ ਨੂੰ ਰਾਸ ਨਹੀਂ ਆਈ। ਕਸਟਮ ਅਧਿਕਾਰੀਆਂ ਨੇ ਤ ਲਾ ਸ਼ੀ ਦੌਰਾਨ ਇਨ੍ਹਾਂ ਤੋਂ 2 ਕਿਲੋ 65 ਗ੍ਰਾਮ ਸੋਨੇ ਦਾ ਪਾਊਡਰ ਬਰਾਮਦ ਕਰ ਲਿਆ। ਇਹ 24 ਕੈਰੇਟ ਦਾ ਸੋਨਾ ਸੀ। ਹਵਾਈ ਯਾਤਰੀ ਕਸਟਮ ਵਿਭਾਗ ਦੇ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਬਹੁਤ ਕੋਸ਼ਿਸ਼ ਕਰਦੇ ਹਨ ਪਰ ਆਮ ਤੌਰ ਤੇ ਫੜੇ ਜਾਂਦੇ ਹਨ।

Leave a Reply

Your email address will not be published. Required fields are marked *