ਵਿਦੇਸ਼ ਜਾ ਕੇ ਮੁੰਡੇ ਨੇ ਕਰਵਾ ਲਿਆ ਦੂਜਾ ਵਿਆਹ, ਜਦ ਸੱਚ ਆਇਆ ਸਾਹਮਣੇ ਤਾਂ ਉੱਡ ਗਏ ਹੋਸ਼

ਇਕ ਵਿਅਕਤੀ ਦੇ 2 ਵਿਆਹ ਹੋਏ ਹੋਣ ਦੇ ਬਾਵਜੂਦ ਵੀ ਖੁਦ ਨੂੰ ਕੁਆਰਾ ਦੱਸ ਕੇ ਤੀਜਾ ਵਿਆਹ ਕਰਵਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਅਕਤੀ ਦਾ ਨਾਮ ਸਤਵਿੰਦਰ ਸਿੰਘ ਬੱਲ ਦੱਸਿਆ ਜਾ ਰਿਹਾ ਹੈ ਜੋ ਕਿ ਥਾਣਾ ਬਿਆਸ ਦੇ ਪਿੰਡ ਬਤਾਲਾ ਦਾ ਰਹਿਣ ਵਾਲਾ ਹੈ। ਉਸ ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ 2006 ਵਿੱਚ ਹਰਮਿੰਦਰ ਕੌਰ ਨਾਮ ਦੀ ਲੜਕੀ ਨਾਲ ਵਿਆਹ ਕਰਵਾਇਆ। ਇਨ੍ਹਾਂ ਦੇ ਘਰ ਲਕਸ਼ਦੀਪ ਸਿੰਘ ਨਾਮ ਦੇ ਪੁੱਤਰ ਨੇ ਜਨਮ ਲਿਆ। ਕੁਝ ਦੇਰ ਬਾਅਦ ਹੀ ਸਤਵਿੰਦਰ ਸਿੰਘ ਅਤੇ ਹਰਮਿੰਦਰ ਕੌਰ ਦੀ ਆਪਸ ਵਿੱਚ ਅਣਬਣ ਹੋ ਗਈ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ।

ਹਰਮਿੰਦਰ ਕੌਰ ਨੇ ਆਪਣੇ ਸਹੁਰਾ ਪਰਿਵਾਰ ਤੇ ਦਾਜ ਮੰਗਣ ਦੇ ਦੋਸ਼ ਲਗਾਏ। ਸਤਵਿੰਦਰ ਸਿੰਘ ਬੱਲ ਨੇ ਅਦਾਲਤ ਤੋਂ ਜ਼ਮਾਨਤ ਕਰਵਾ ਲਈ ਅਤੇ ਵਿਦੇਸ਼ ਸਾਈਪਰਸ ਚਲਾ ਗਿਆ। ਜਦੋਂ ਸਤਵਿੰਦਰ ਸਿੰਘ ਲੰਬਾ ਸਮਾਂ ਅਦਾਲਤ ਵਿਚ ਪੇਸ਼ ਨਹੀਂ ਹੋਇਆ ਤਾਂ ਅਦਾਲਤ ਨੇ ਉਸ ਨੂੰ ਭ ਗੌ ੜਾ ਕਰਾਰ ਦੇ ਦਿੱਤਾ। ਸਾਈਪ੍ਰਸ ਵਿੱਚ ਸਤਵਿੰਦਰ ਸਿੰਘ ਬੱਲ ਦੀ ਮੁਲਾਕਾਤ ਸਰਬਜੀਤ ਕੁਮਾਰੀ ਨਾਮ ਦੀ ਲੜਕੀ ਨਾਲ ਹੋਈ। ਸਤਵਿੰਦਰ ਸਿੰਘ ਨੇ ਸਰਬਜੀਤ ਕੁਮਾਰੀ ਨੂੰ ਦੱਸਿਆ ਕਿ ਉਹ ਅਜੇ ਕੁਆਰਾ ਹੈ

ਅਤੇ ਉਸ ਨਾਲ ਵਿਆਹ ਕਰਵਾਉਣ ਦਾ ਇੱਛੁਕ ਹੈ। ਸਰਬਜੀਤ ਕੁਮਾਰੀ ਨੇ ਆਪਣੇ ਪੰਜਾਬ ਰਹਿੰਦੇ ਪੇਕੇ ਪਰਿਵਾਰ ਨੂੰ ਕਹਿ ਕੇ ਕੁਆਰੇ ਹੋਣ ਦਾ ਸਰਟੀਫਿਕੇਟ ਮੰਗਵਾ ਲਿਆ। ਦੂਜੇ ਪਾਸੇ ਸਤਵਿੰਦਰ ਸਿੰਘ ਬੱਲ ਦੇ ਪਰਿਵਾਰ ਨੇ ਵੀ ਸਤਵਿੰਦਰ ਦੇ ਕੁਆਰੇ ਹੋਣ ਦਾ ਸਰਟੀਫਿਕੇਟ ਬਣਵਾ ਕੇ ਭੇਜ ਦਿੱਤਾ ਜਦਕਿ ਸਤਵਿੰਦਰ ਸਿੰਘ ਕੁਆਰਾ ਨਹੀਂ ਸੀ। ਉਸ ਦਾ ਆਪਣੀ ਪਤਨੀ ਹਰਮਿੰਦਰ ਕੌਰ ਨਾਲ ਤਲਾਕ ਨਹੀਂ ਸੀ ਹੋਇਆ। ਅਦਾਲਤ ਉਸ ਨੂੰ ਭ ਗੌ ੜਾ ਕਰਾਰ ਦੇ ਚੁੱਕੀ ਸੀ। ਸਤਵਿੰਦਰ ਸਿੰਘ ਅਤੇ ਸਰਬਜੀਤ ਕੁਮਾਰੀ ਦਾ ਸਾਈਪ੍ਰਸ ਵਿੱਚ ਹੀ ਵਿਆਹ ਹੋ ਗਿਆ।

ਇਨ੍ਹਾਂ ਦੇ ਘਰ 27 ਜੁਲਾਈ 2017 ਨੂੰ ਗੁਰਨੂਰ ਸਿੰਘ ਬੱਲ ਨਾਮ ਦੇ ਪੁੱਤਰ ਨੇ ਜਨਮ ਲਿਆ। ਕੁਝ ਦੇਰ ਬਾਅਦ ਪਤੀ ਪਤਨੀ ਆਪਣੇ ਪੁੱਤਰ ਸਮੇਤ ਪੰਜਾਬ ਆ ਗਏ।ਇੱਥੇ ਆ ਕੇ ਸਰਬਜੀਤ ਕੁਮਾਰੀ ਦੇ ਆਪਣੇ ਪਤੀ ਦੀ ਉਸ ਦੀ ਪਹਿਲੀ ਪਤਨੀ ਨਾਲ ਖਿਚਵਾਈ ਹੋਈ ਫ਼ੋਟੋ ਹੱਥ ਲੱਗ ਗਈ। ਸਰਬਜੀਤ ਦੁਆਰਾ ਇਸ ਬਾਰੇ ਪੁੱਛੇ ਜਾਣ ਤੇ ਘਰ ਦਾ ਮਾਹੌਲ ਖ਼ਰਾਬ ਹੋ ਗਿਆ। ਸਹੁਰੇ ਪਰਿਵਾਰ ਨੇ ਖਿੱਚ ਧੂਹ ਕਰਕੇ ਸਰਬਜੀਤ ਕੁਮਾਰੀ ਨੂੰ ਘਰ ਤੋਂ ਕੱਢ ਦਿੱਤਾ। ਇਸ ਤੋਂ ਬਾਅਦ ਸਰਬਜੀਤ ਵਾਪਸ ਵਿਦੇਸ਼ ਚਲੀ ਗਈ ਅਤੇ ਇਨ੍ਹਾਂ ਦਾ ਪੁੱਤਰ ਗੁਰਨੂਰ ਸਿੰਘ ਆਪਣੇ ਪਿਤਾ ਸਤਵਿੰਦਰ ਸਿੰਘ ਕੋਲ ਰਹਿ ਗਿਆ।

ਸਤਵਿੰਦਰ ਸਿੰਘ ਦਾ ਪਹਿਲਾ ਪੁੱਤਰ ਲਕਸ਼ਦੀਪ ਸਿੰਘ 15 ਸਾਲ ਦਾ ਹੋ ਚੁੱਕਾ ਹੈ ਅਤੇ ਮੈਟ੍ਰਿਕ ਵਿਚ ਪੜ੍ਹਦਾ ਹੈ। 30 ਸਤੰਬਰ ਨੂੰ ਸਤਵਿੰਦਰ ਸਿੰਘ ਨੇ ਤੀਸਰਾ ਵਿਆਹ ਕਰਵਾ ਲਿਆ। ਜਦੋਂ ਸਰਬਜੀਤ ਕੁਮਾਰੀ ਦੇ ਪੇਕੇ ਪਰਿਵਾਰ ਵਾਲੇ ਥਾਣਾ ਫਿਲੌਰ ਦੀ ਪੁਲਿਸ ਕੋਲ ਪਹੁੰਚੇ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਇਹ ਪਰਿਵਾਰ ਥਾਣਾ ਬਿਆਸ ਦੀ ਪੁਲਿਸ ਕੋਲ ਪਹੁੰਚਿਆ ਪਰ ਉੱਥੇ ਵੀ ਇਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਅਖ਼ੀਰ ਇਹ ਪਰਿਵਾਰ ਅਦਾਲਤ ਵਿਚ ਇਕ ਵਕੀਲ ਕੋਲ ਪਹੁੰਚ ਗਿਆ।

ਜਦੋਂ ਇਨ੍ਹਾਂ ਨੇ ਵਕੀਲ ਨੂੰ ਆਪਣੀ ਗੱਲਬਾਤ ਦੱਸੀ ਤਾਂ ਵਕੀਲ ਹੱ ਕਾ ਬੱ ਕਾ ਰਹਿ ਗਿਆ ਕਿਉਂਕਿ ਸਤਵਿੰਦਰ ਦੀ ਪਹਿਲੀ ਪਤਨੀ ਹਰਮਿੰਦਰ ਕੌਰ ਦੇ ਮਾਮਲੇ ਵਿੱਚ ਵੀ ਇਹੋ ਵਕੀਲ ਸੀ। ਕਈ ਸਾਲ ਤੋਂ ਸਤਵਿੰਦਰ ਸਿੰਘ ਆਪਣੇ ਪਿੰਡ ਰਹਿ ਰਿਹਾ ਹੈ। ਹਾਲਾਂਕਿ ਅਦਾਲਤ ਉਸ ਨੂੰ ਭ ਗੌ ੜਾ ਕਰਾਰ ਦੇ ਚੁੱਕੀ ਹੈ ਪਰ ਹੁਣ ਤੱਕ ਪੁਲਿਸ ਨੇ ਉਸ ਨੂੰ ਕਾਬੂ ਨਹੀਂ ਕੀਤਾ। ਸਤਵਿੰਦਰ ਸਿੰਘ ਦੀ ਪਹਿਲੀ ਪਤਨੀ ਹਰਮਿੰਦਰ ਕੌਰ ਅਤੇ ਦੂਸਰੀ ਪਤਨੀ ਸਰਬਜੀਤ ਕੁਮਾਰੀ ਦਾ ਪਰਿਵਾਰ ਸਤਵਿੰਦਰ ਸਿੰਘ ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *