ਘਰ ਵੜ ਕੇ ਲੈ ਲਈ ਮੁੰਡੇ ਦੀ ਜਾਨ, ਮਾਂ ਨੇ ਰੋ ਰੋ ਦੱਸੀ ਸਾਰੀ ਗੱਲ

ਮਾਨਸਾ ਦੇ ਪਿੰਡ ਵਰ੍ਹੇ ਵਿੱਚ ਰਾਤ ਸਮੇਂ ਇਕ ਵਿਅਕਤੀ ਨੂੰ ਘਰ ਤੋਂ ਬਾਹਰ ਬੁਲਾ ਕੇ ਉਸ ਦੀ ਜਾਨ ਲੈ ਲੈਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਪਰਿਵਾਰ ਵੱਲੋਂ ਮ੍ਰਿਤਕ ਦੇ ਸਹੁਰਾ ਪਰਿਵਾਰ ਉੱਤੇ ਹੀ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਦੀ ਮਾਂ ਨਸੀਬ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਨੇ ਬਾਹਰੋਂ ਅਮਨ ਆਖ ਕੇ ਉਨ੍ਹਾਂ ਦੇ ਪੁੱਤਰ ਨੂੰ ਆਵਾਜ਼ ਦਿੱਤੀ। ਜਦੋਂ ਉਹ ਗੇਟ ਖੋਲ੍ਹ ਕੇ ਬਾਹਰ ਗਿਆ ਤਾਂ ਨਾਮਾਲੂਮ ਬੰਦਿਆਂ ਨੇ ਉਸ ਤੇ ਵਾਰ ਕੀਤਾ ਅਤੇ ਦੌੜ ਗਏ।

ਨਸੀਬ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਦੇ ਹੱਥ ਵਿੱਚ ਕੁਝ ਨਹੀਂ ਦੇਖਿਆ ਅਤੇ ਨਾ ਹੀ ਉਨ੍ਹਾਂ ਨੂੰ ਪਿੰਡ ਦੇ ਕਿਸੇ ਵਿਅਕਤੀ ਤੇ ਸ਼ੱਕ ਹੈ। ਉਨ੍ਹਾਂ ਦੀ ਪਿੰਡ ਵਿੱਚ ਕਿਸੇ ਨਾਲ ਵੀ ਲਾ ਗ ਡਾ ਟ ਨਹੀਂ।ਨਸੀਬ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਆਪਣੇ ਸਹੁਰੇ ਪਰਿਵਾਰ ਨਾਲ ਵਿ ਵਾ ਦ ਚੱਲ ਰਿਹਾ ਹੈ। ਉਨ੍ਹਾਂ ਦੀ ਨੂੰਹ ਆਪਣੀ 8 ਸਾਲ ਦੀ ਧੀ ਅਤੇ 6 ਸਾਲ ਦੇ ਪੁੱਤਰ ਸਮੇਤ ਪੇਕੇ ਘਰ ਰਹਿ ਰਹੀ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਨੂੰਹ ਬੱਚਿਆਂ ਸਮੇਤ ਆਪਣੇ ਸਹੁਰੇ ਘਰ ਰਹੇ। ਮ੍ਰਿਤਕ ਦੇ ਭਰਾ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਉਹ ਰਾਤ ਨੂੰ 9 ਵਜੇ ਰੋਟੀ ਖਾ ਕੇ ਪੈ ਗਏ ਸਨ।

ਕੁਝ ਦੇਰ ਬਾਅਦ ਕਿਸੇ ਨੇ ਉਸ ਦੇ ਭਰਾ ਨੂੰ ਆਵਾਜ਼ ਦੇ ਕੇ ਬਾਹਰ ਬੁਲਾਇਆ। ਜਦੋਂ ਉਨ੍ਹਾਂ ਦਾ ਭਰਾ ਬਾਹਰ ਗਿਆ ਤਾਂ ਨਾ ਮ ਲੂ ਮ ਵਿਅਕਤੀ ਉਸਦੇ ਸੱ ਟਾਂ ਲਗਾ ਕੇ ਦੌੜ ਗਏ। ਬਲਕਾਰ ਸਿੰਘ ਦਾ ਕਹਿਣਾ ਹੈ ਕਿ ਉਹ ਮੋਬਾਈਲ ਚਲਾ ਰਿਹਾ ਸੀ। ਜਿਸ ਕਰਕੇ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਾ। ਜਦੋਂ ਉਨ੍ਹਾਂ ਦੀ ਮਾਂ ਨੇ ਰੌਲਾ ਪਾਇਆ ਤਾਂ ਉਸ ਨੇ ਆ ਕੇ ਆਪਣੇ ਭਰਾ ਨੂੰ ਚੁੱਕਿਆ। ਭੱਜੇ ਜਾਂਦੇ 2 ਬੰਦੇ ਹੀ ਦਿਖਾਈ ਦਿੱਤੇ ਹਨ। ਅੱਗੇ ਗੱਡੀ ਮੋੜੇ ਜਾਣ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਬਲਕਾਰ ਸਿੰਘ ਨੂੰ ਸ਼ੱਕ ਹੈ ਕਿ ਇਹ ਕੰਮ ਉਨ੍ਹਾਂ ਦੋਵਾਂ ਭਰਾਵਾਂ ਦੇ ਸਹੁਰਿਆਂ ਦਾ ਹੈ। ਉਨ੍ਹਾਂ ਦੇ ਆਪਣੇ ਸਹੁਰਿਆਂ ਨਾਲ ਵਿਵਾਦ ਨੂੰ ਲੈ ਕੇ ਕਈ ਵਾਰ ਪੰਚਾਇਤਾਂ ਹੋ ਚੁੱਕੀਆਂ ਹਨ।

ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਸਹੁਰੇ ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਸੌਂਪ ਦੇਣ ਪਰ ਉਨ੍ਹਾਂ ਦੇ ਸਹੁਰੇ ਇਸ ਲਈ ਤਿਆਰ ਨਹੀਂ ਹਨ। ਇਸ ਕਰਕੇ ਹੀ ਉਨ੍ਹਾਂ ਦਾ ਮਾਮਲਾ ਸੁਲਝ ਨਹੀਂ ਰਿਹਾ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਇਸ ਪਰਿਵਾਰ ਦੇ ਗੇਟ ਤੇ ਨਾਮਲੂਮ ਵਿਅਕਤੀ ਆਏ। ਜਦੋਂ ਮ੍ਰਿਤਕ ਨੇ ਗੇਟ ਖੋਲ੍ਹਿਆ ਤਾਂ ਉਸ ਨੂੰ ਸੱ ਟਾਂ ਲਗਾ ਕੇ ਸੁੱ ਟ ਦਿੱਤਾ ਗਿਆ। ਪਰਿਵਾਰ ਉਸ ਨੂੰ ਚੁੱਕ ਕੇ ਬੁਢਲਾਡੇ ਹ ਸ ਪ ਤਾ ਲ ਲੈ ਗਿਆ। ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪਟਿਆਲਾ ਪਹੁੰਚ ਕੇ ਉਹ ਅੱਖਾਂ ਮੀਟ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਤੋਂ ਪੁੱਛ ਗਿੱਛ ਕਰਕੇ ਇਸ ਮਾਮਲੇ ਨੂੰ ਟਰੇਸ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *