ਰੱਬ ਨੇ ਇਸ ਗਰੀਬ ਪਰਿਵਾਰ ਤੇ ਕੀਤੀ ਮਿਹਰ, ਢਾਈ ਕਰੋੜ ਦੀ ਕੀਤੀ ਘਰ ਚ ਬਰਸਾਤ

ਇਨਸਾਨ ਦੇ ਹਾਲਾਤ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਕਦੇ ਅਮੀਰੀ, ਕਦੇ ਗ਼ਰੀਬੀ, ਕਦੇ ਮੰ ਦੇ ਅਤੇ ਕਦੇ ਚੰਗੇ ਹਾਲਾਤਾਂ ਦਾ ਦੌਰ ਚਲਦਾ ਰਹਿੰਦਾ ਹੈ। ਇਹ ਦਿਨ ਕਦੋਂ ਬਦਲ ਜਾਣੇ ਹਨ? ਇਸ ਬਾਰੇ ਕੋਈ ਨਹੀਂ ਜਾਣਦਾ। ਬਾਘਾ ਪੁਰਾਣਾ ਦੇ ਰਹਿਣ ਵਾਲੇ ਇੱਕ ਗ਼ਰੀਬ ਪਰਿਵਾਰ ਤੇ ਕਿਸਮਤ ਮਿਹਰਬਾਨ ਹੋਈ ਹੈ। ਇਸ ਪਰਿਵਾਰ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਪਰਿਵਾਰ ਦੀ ਹਾਲਤ ਇੰਨੀ ਮੰ ਦੀ ਸੀ ਕਿ ਉਨ੍ਹਾਂ ਕੋਲ ਕੁਝ ਸਮਾਂ ਪਹਿਲਾਂ ਰਹਿਣ ਲਈ ਆਪਣਾ ਮਕਾਨ ਵੀ ਨਹੀਂ ਸੀ।

ਫਿਰ ਉਨ੍ਹਾਂ ਨੇ ਕੁਝ ਰਿਸ਼ਤੇਦਾਰਾਂ ਦੀ ਮੱਦਦ ਨਾਲ ਇਕ ਛੋਟੇ ਜਿਹੇ ਕੰਮ ਚਲਾਊ ਮਕਾਨ ਦਾ ਪ੍ਰਬੰਧ ਕੀਤਾ। ਜਿਸ ਨਾਲ ਉਨ੍ਹਾਂ ਦੇ ਸਿਰ ਤੇ ਲਗਭਗ 5 ਲੱਖ ਰੁਪਏ ਦਾ ਕ ਰ ਜ਼ਾ ਚੜ੍ਹ ਗਿਆ। ਪਰਿਵਾਰ ਦਾ ਮੁਖੀ ਜਸਬੀਰ ਸਿੰਘ ਅਲੁਮੀਨੀਅਮ ਦਾ ਕੰਮ ਕਰਦਾ ਹੈ ਜਦਕਿ ਨਿੱਕਾ ਜਿਹਾ ਬੱਚਾ ਹੋਣ ਦੇ ਬਾਵਜੂਦ ਵੀ ਉਸ ਦੀ ਪਤਨੀ ਕਿਸੇ ਕੱਪੜੇ ਦੀ ਦੁਕਾਨ ਤੇ ਕੰਮ ਕਰਦੀ ਹੈ। ਇੰਨੀ ਮਿਹਨਤ ਕਰਕੇ ਉਹ ਪਰਿਵਾਰ ਚਲਾ ਰਹੇ ਹਨ। ਜਸਬੀਰ ਸਿੰਘ ਕਾਫੀ ਸਮੇਂ ਤੋਂ ਲਾਟਰੀ ਦਾ ਟਿਕਟ ਖ਼ਰੀਦਦਾ ਆ ਰਿਹਾ ਸੀ ਪਰ ਕਦੇ ਉਸ ਦਾ ਇੰਨਾ ਵੱਡਾ ਇਨਾਮ ਨਹੀਂ ਸੀ ਨਿਕਲਿਆ।

ਅਜੇ ਕੁਝ ਦਿਨ ਪਹਿਲਾਂ ਉਸ ਨੂੰ 2 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਸੀ। ਉਸ ਨੇ ਇੱਕ ਤਰੀਕ ਨੂੰ ਫੇਰ ਨਿਹਾਲ ਸਿੰਘ ਵਾਲਾ ਰੋਡ ਸਥਿਤ ਕਾਕਾ ਲਾਟਰੀ ਸਟਾਲ ਤੋਂ 5 ਸੌ ਰੁਪਏ ਵਾਲੀ ਲਾਟਰੀ ਦੀ ਟਿਕਟ ਖ਼ਰੀਦ ਲਈ। ਜਸਬੀਰ ਸਿੰਘ ਦੀ ਖ਼ੁਸ਼ੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ ਜਦੋਂ ਲਾਟਰੀ ਸਟਾਲ ਵਾਲੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਢਾਈ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ। ਜਿਸ ਕਰਕੇ ਉਸ ਨੇ ਵਾਰ ਵਾਰ ਲਾਟਰੀ ਦਾ ਨੰਬਰ ਚੈੱਕ ਕੀਤਾ ਅਤੇ ਨਤੀਜੇ ਨਾਲ ਮਿਲਾਇਆ। ਸਭ ਯਕੀਨ ਹੋ ਜਾਣ ਤੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

ਪਰਿਵਾਰ ਨੂੰ ਉਮੀਦ ਹੈ ਕਿ ਹੁਣ ਉਨ੍ਹਾਂ ਦਾ ਕਰਜ਼ਾ ਵੀ ਉਤਰ ਜਾਵੇਗਾ। ਵਧੀਆ ਮਕਾਨ ਵੀ ਬਣ ਜਾਵੇਗਾ। ਉਨ੍ਹਾਂ ਨੇ ਤਾਂ ਗ਼ ਰੀ ਬੀ ਵਿੱਚ ਹੀ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਗੁਜ਼ਾਰ ਲਿਆ ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਸੁਧਰ ਜਾਵੇ। ਉਨ੍ਹਾਂ ਦੀ ਚੰਗੀ ਪਰਵਰਿਸ਼ ਹੋਵੇ। ਉਨ੍ਹਾਂ ਨੂੰ ਚੰਗੀ ਵਿੱਦਿਆ ਮਿਲੇ। ਜਸਬੀਰ ਸਿੰਘ ਲੋ ੜ ਵੰ ਦਾਂ ਦੀ ਮਦਦ ਕਰਨ ਦਾ ਵੀ ਚਾਹਵਾਨ ਹੈ। ਪਰਿਵਾਰ ਦੇ ਜਾਣਕਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਘਰ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ। ਭੰਗੜੇ ਪਾਏ ਜਾ ਰਹੇ ਹਨ ਅਤੇ ਮਠਿਆਈ ਵੰਡੀ ਜਾ ਰਹੀ ਹੈ। ਪਰਿਵਾਰ ਖੁਸ਼ ਹੈ ਕਿ ਕਿਸਮਤ ਉਨ੍ਹਾਂ ਤੇ ਮਿਹਰਬਾਨ ਹੋਈ ਹੈ।

Leave a Reply

Your email address will not be published. Required fields are marked *