ਦਾਲ ਵਿੱਚੋਂ ਨਿਕਲਿਆ ਚੂਹਾ, ਖਾਣ ਵਾਲੇ ਰਹਿ ਗਏ ਹੈਰਾਨ

ਅੱਜਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ। ਜਦੋਂ ਵੀ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਕੋਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਪੂਰੀ ਦੁਨੀਆਂ ਵਿੱਚ ਫੈਲ ਜਾਂਦੀ ਹੈ। ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਪੰਜਾਬ ਦੀ ਕਿਸੇ ਯੂਨੀਵਰਸਿਟੀ ਦੀ ਹੈ ਪਰ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ। ਇਹ ਵੀਡੀਓ ਕਿਸੇ ਵੀ ਇਲਾਕੇ ਦੀ ਹੋ ਸਕਦੀ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਛੋਲਿਆਂ

ਦੀ ਬਣੀ ਹੋਈ ਦਾਲ ਵਿੱਚ ਇਕ ਮ੍ਰਿਤਕ ਚੂਹਾ ਪਿਆ ਹੈ। ਕੋਈ ਕਹਿ ਰਿਹਾ ਹੈ ਇਸ ਦੀ ਵੀਡੀਓ ਬਣਾਓ। ਦਾਲ ਵਿੱਚ ਪਿਆ ਮਿ੍ਤਕ ਚੂਹਾ ਸਾਫ ਦੇਖਿਆ ਜਾ ਸਕਦਾ ਹੈ। ਆਖ਼ਰ ਇਹ ਸਿਲਸਿਲਾ ਕਦੋਂ ਤੱਕ ਚੱਲਦਾ ਰਹੇਗਾ? ਕਦੋਂ ਤਕ ਜਨਤਾ ਦੀ ਸਿਹਤ ਨਾਲ ਖਿ ਲ ਵਾ ੜ ਹੁੰਦਾ ਰਹੇਗਾ। ਅਜੇ ਪਿਛਲੇ ਦਿਨੀਂ ਜਲੰਧਰ ਤੋਂ ਇਕ ਕੇਕ ਵਿਚੋਂ ਕਾ ਕ ਰੋ ਚ ਮਿਲਣ ਦੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਸ ਬਾਰੇ ਇਹ ਵੀ ਪਤਾ ਲੱਗਾ ਸੀ ਕਿ ਰੈਸਟੋਰੈਂਟ ਨਾਲ ਸੰਬੰਧਤ ਵਿਅਕਤੀ

ਕੇਕ ਖ਼ਰੀਦਣ ਵਾਲੇ ਨੌਜਵਾਨ ਨੂੰ ਡਿਸਕਾਉਂਟ ਦੀ ਪੇਸ਼ਕਸ਼ ਕਰ ਰਹੇ ਸਨ। ਕੀ ਇਹ ਵਿਅਕਤੀ ਡਿਸਕਾਉਂਟ ਦੀ ਪੇਸ਼ਕਸ਼ ਕਰ ਕੇ ਆਪਣੀ ਗਲਤੀ ਨੂੰ ਛੁਪਾ ਲਿਆ ਕਰਨਗੇ। ਇਨਸਾਨ ਸਾਰਾ ਦਿਨ ਖਾਣਾ ਹਾਸਲ ਕਰਨ ਲਈ ਕੰਮ ਕਰਦਾ ਹੈ। ਜੇਕਰ ਸਾਨੂੰ ਖਾਣਾ ਸ਼ੁੱਧ ਨਹੀਂ ਮਿਲਦਾ ਜਾਂ ਖਾਣੇ ਦੇ ਮਾਮਲੇ ਵਿੱਚ ਇਸ ਤਰ੍ਹਾਂ ਦੀਆਂ ਲਾਪ੍ਰਵਾਹੀਆਂ ਦੇਖਣ ਨੂੰ ਮਿਲਦੀਆਂ ਹਨ ਤਾਂ ਇਸ ਦਾ ਕੀ ਹੱਲ ਹੈ? ਕੀ ਲਾਪ੍ਰਵਾਹੀ ਕਰਨ ਵਾਲਿਆਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ? ਅਜਿਹਾ ਖਾਣਾ ਖਾਣ ਵਾਲਿਆਂ ਦੀ ਸਿਹਤ ਉੱਤੇ ਜੇਕਰ ਕੋਈ ਬੁਰਾ ਪ੍ਰਭਾਵ ਪੈਂਦਾ ਹੈ

ਤਾਂ ਇਸ ਲਈ ਕੌਣ ਜ਼ਿੰਮੇਵਾਰ ਹੈ? ਸਾਫ਼ ਸਫ਼ਾਈ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ? ਖਾਣ ਪੀਣ ਦੀਆਂ ਚੀਜ਼ਾਂ ਢੱਕ ਕੇ ਕਿਉਂ ਨਹੀਂ ਰੱਖੀਆਂ ਜਾਂਦੀਆਂ? ਇਹ ਵੀਡੀਓ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਜਨਤਾ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਦੂਜੇ ਪਾਸੇ ਸਿਹਤ ਵਿਭਾਗ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਨਤਾ ਦੀ ਸਿਹਤ ਨਾਲ ਖਿ ਲ ਵਾ ੜ ਨਾ ਹੋ ਸਕੇ।

Leave a Reply

Your email address will not be published. Required fields are marked *