ਨਵੀਂ ਥਾਰ ਨਾਲ ਵਾਪਰਿਆ ਅੱਤ ਦਾ ਭਾਣਾ, ਉੱਡ ਗਏ ਪਰਖੱਚੇ, 2 ਦੀ ਹੋਈ ਮੋਤ

ਸੜਕ ਹਾ ਦ ਸਿ ਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਅਸੀਂ ਸੜਕ ਹਾ ਦ ਸਿ ਆਂ ਦੀਆਂ ਖ਼ਬਰਾਂ ਸੁਣਦੇ ਹਾਂ। ਜਿਨ੍ਹਾਂ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇਨ੍ਹਾਂ ਹਾ ਦ ਸਿ ਆਂ ਤੋਂ ਬਚਾਅ ਲਈ ਸਾਨੂੰ ਖ਼ੁਦ ਹੀ ਚੌਕਸ ਰਹਿਣ ਦੀ ਜ਼ਰੂਰਤ ਹੈ। ਤਾਜ਼ੀ ਘਟਨਾ ਫਗਵਾੜਾ ਵਿਖੇ ਵਾਪਰੀ ਹੈ। ਜਿੱਥੇ ਇਕ ਥਾਰ ਗੱਡੀ ਹਾ ਦ ਸੇ ਦਾ ਸ਼ਿ ਕਾ ਰ ਹੋ ਗਈ। ਇਸ ਵਿੱਚ ਸਵਾਰ ਇੱਕ ਨੌਜਵਾਨ ਲੜਕਾ ਅਤੇ ਇਕ ਲੜਕੀ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਦਕਿ ਇਕ ਲੜਕੀ ਨੂੰ ਲੁਧਿਆਣਾ ਦੇ ਡੀ.ਐੱਮ.ਸੀ ਰੈਫਰ ਕਰ ਦਿੱਤਾ ਗਿਆ ਹੈ।

ਨੌਜਵਾਨ ਲੜਕੇ ਦੀ ਪਛਾਣ 25 ਸਾਲਾ ਅਰਸ਼ ਵਜੋਂ ਹੋਈ ਹੈ। ਜੋ ਕਿ ਇਕ ਸੀਨੀਅਰ ਪੱਤਰਕਾਰ ਦਾ ਪੁੱਤਰ ਦੱਸਿਆ ਜਾਂਦਾ ਹੈ। ਮ੍ਰਿਤਕ ਲੜਕੀ ਦਾ ਨਾਮ ਸ਼ਿਵਾਨੀ ਸੀ ਜਦਕਿ ਚੇਤਨਾ ਦੇ ਸੱ ਟਾਂ ਲੱਗੀਆਂ ਹਨ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਹਾ ਦ ਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਦਾ ਮੰਨਣਾ ਹੈ ਕਿ ਥਾਰ ਕਿਸੇ ਵੀ ਗੱਡੀ ਨਾਲ ਨਹੀਂ ਟਕਰਾਈ। ਹੋ ਸਕਦਾ ਹੈ ਗੱਡੀ ਦੇ ਅੱਗੇ ਕੁਝ ਆਉਣ ਕਾਰਨ ਗੱਡੀ ਬੇ ਕਾ ਬੂ ਹੋ ਗਈ ਹੋਵੇ। ਮਿਲੀ ਜਾਣਕਾਰੀ ਮੁਤਾਬਕ ਥਾਰ ਗੱਡੀ ਤੇ 3 ਸਵਾਰ ਮੋਹਾਲੀ ਤੋਂ ਫਗਵਾੜਾ ਵੱਲ ਜਾ ਰਹੇ ਸਨ।

ਜਦੋਂ ਰਾਤ ਦੇ 11-30 ਵਜੇ ਇਹ ਗੱਡੀ ਪਲਾਹੀ ਪੁਲ ਤੋਂ ਕੁਝ ਅੱਗੇ ਪਹੁੰਚੀ ਤਾਂ ਹਾਦਸਾ ਵਾਪਰ ਗਿਆ। ਥਾਰ ਗੱਡੀ ਬੁ ਰੀ ਤਰ੍ਹਾਂ ਖਿੱਲਰ ਗਈ। ਇਸ ਦੀ ਛੱਤ ਉੱਡ ਗਈ ਅਤੇ ਇਕ ਹਿੱਸਾ ਅਲੱਗ ਹੋ ਗਿਆ। ਜਿਸ ਦੇ ਸਿੱਟੇ ਵਜੋਂ ਕਾਰ ਚਾਲਕ ਅਰਸ਼ ਅਤੇ ਇੱਕ ਲੜਕੀ ਸ਼ਿਵਾਨੀ ਮੌਕੇ ਤੇ ਹੀ ਅੱਖਾਂ ਮੀਟ ਗਏ। ਦੂਸਰੀ ਲੜਕੀ ਚੇਤਨਾ ਦੇ ਕਾਫ਼ੀ ਜ਼ਿਆਦਾ ਸੱ ਟਾਂ ਲੱਗੀਆਂ ਹਨ। ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਡੀ.ਐੱਮ.ਸੀ ਭੇਜ ਦਿੱਤਾ ਗਿਆ ਹੈ।

ਘਟਨਾ ਬਾਰੇ ਪਤਾ ਲੱਗਣ ਤੇ ਸਬੰਧਤ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਸ ਦੀ ਇਤਲਾਹ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਵਾਲੇ ਵੀ ਉੱਥੇ ਪਹੁੰਚ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਕਾਰ ਸਵਾਰਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ। ਥਾਰ ਦੀ ਹਾਲਤ ਦੱਸਦੀ ਹੈ ਕਿ ਹਾ ਦ ਸੇ ਸਮੇਂ ਦਾ ਦ੍ਰਿਸ਼ ਕਿਹੋ ਜਿਹਾ ਹੋਵੇਗਾ?

Leave a Reply

Your email address will not be published. Required fields are marked *