ਪਤਨੀ ਦੀਆ ਵੀਡੀਓ ਹੋਈਆਂ ਸੋਸ਼ਲ ਮੀਡੀਆ ਤੇ ਵਾਇਰਲ, ਪਤੀ ਨੇ ਗੁੱਸੇ ਵਿੱਚ ਕਰਤਾ ਵੱਡਾ ਕਾਂਡ

ਕਈ ਵਾਰ ਇਨਸਾਨ ਦੇ ਆਪਣੇ ਸ਼ੌਕ ਹੀ ਉਸ ਦੀ ਜਾਨ ਲੈਣ ਦਾ ਕਾਰਨ ਬਣ ਜਾਂਦੇ ਹਨ। ਤਿਰੂਪੁਰ ਦੇ ਚੇਲਮ ਦੀ ਰਹਿਣ ਵਾਲੀ 35 ਸਾਲਾ ਚਿਤਰਾ ਨਾਮ ਦੀ ਔਰਤ ਨੂੰ ਉਸ ਦੇ ਆਪਣੇ ਸ਼ੌਕ ਹੀ ਲੈ ਡੁੱਬੇ। ਚਿਤਰਾ ਨੂੰ ਰੀਲੀਜ਼ ਵੀਡੀਓ ਬਣਾਉਣ ਦਾ ਬਹੁਤ ਸ਼ੌਕ ਸੀ। ਜਦਕਿ ਉਸ ਦੇ 38 ਸਾਲਾ ਪਤੀ ਅਮਥਲਿੰਗਮ ਨੂੰ ਆਪਣੀ ਪਤਨੀ ਚਿਤਰਾ ਦੀਆਂ ਇਹ ਆਦਤਾਂ ਪਸੰਦ ਨਹੀਂ ਸਨ। ਉਹ ਉਸ ਨੂੰ ਵਾਰ ਵਾਰ ਇਨ੍ਹਾਂ ਕੰਮਾਂ ਤੋਂ ਵਰਜਦਾ ਸੀ। ਚਿਤਰਾ 2 ਧੀਆਂ ਦੀ ਮਾਂ ਸੀ। ਦੋਵੇਂ ਵਿਆਹੀਆਂ ਹੋਈਆਂ ਹਨ।

ਚਿਤਰਾ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਂਦੀ ਰਹਿੰਦੀ ਸੀ। ਉਹ ਬੈਨੀਅਨ ਕੰਪਨੀ ਵਿੱਚ ਮਜ਼ਦੂਰੀ ਕਰਦੀ ਸੀ। ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਣ ਕਾਰਨ ਉਸ ਦੀ ਇਸ ਤਰ੍ਹਾਂ ਦੇ ਲੋਕਾਂ ਨਾਲ ਜਾਣ ਪਛਾਣ ਹੋ ਗਈ। ਫਿਰ ਉਹ ਇਨ੍ਹਾਂ ਵਿਅਕਤੀਆਂ ਨਾਲ ਚੇਨਈ ਚਲੀ ਗਈ। ਸੋਸ਼ਲ ਮੀਡੀਆ ਤੇ ਬਣੀ ਪਛਾਣ ਸਦਕਾ ਹੀ ਉਥੇ ਫਿਲਮ ਵਿਚ ਕੰਮ ਕਰਨ ਲੱਗ ਪਈ। ਚਿਤਰਾ ਦਾ ਪਤੀ ਉਸ ਦੇ ਇਨ੍ਹਾਂ ਸ਼ੌਕਾਂ ਨੂੰ ਪਸੰਦ ਨਹੀਂ ਸੀ ਕਰਦਾ। ਉਹ ਵੀ ਚਿਤਰਾ ਦੇ ਨਾਲ ਚੇਨੱਈ ਪਹੁੰਚ ਗਿਆ ਅਤੇ ਕੁਝ ਮਹੀਨੇ ਉੱਥੇ ਹੀ ਰਿਹਾ।

ਜਦੋਂ ਪਤੀ ਪਤਨੀ ਕੁਝ ਦਿਨ ਪਹਿਲਾਂ ਵਾਪਸ ਆਪਣੇ ਘਰ ਆਏ ਤਾਂ ਕਿਸੇ ਗੱਲੋਂ ਇਨ੍ਹਾਂ ਦੀ ਆਪਸ ਵਿੱਚ ਫੇਰ ਕਿਹਾ ਸੁਣੀ ਹੋ ਗਈ। ਮਾਮਲਾ ਜ਼ਿਆਦਾ ਵਧ ਜਾਣ ਤੇ ਚਿਤਰਾ ਆਪਣੀ ਵੱਡੀ ਧੀ ਦੇ ਸਹੁਰੇ ਘਰ ਚਲੀ ਗਈ। ਜਿਸ ਤੋਂ ਬਾਅਦ ਉਸ ਦੀਆਂ ਦੋਵੇਂ ਧੀਆਂ ਅਤੇ ਕੁਝ ਗੁਆਂਢੀਆਂ ਨੇ ਚਿਤਰਾ ਨੂੰ ਵਾਪਸ ਆਪਣੇ ਘਰ ਜਾਣ ਲਈ ਮਨਾ ਲਿਆ। ਚਿਤਰਾ ਦੀ ਛੋਟੀ ਧੀ ਵੀ ਆਪਣੀ ਮਾਂ ਨੂੰ ਛੱਡਣ ਲਈ ਆਪਣੇ ਪੇਕੇ ਪਹੁੰਚੀ। ਧੀ ਅਲੱਗ ਕਮਰੇ ਵਿੱਚ ਸੌਂ ਗਈ। ਸਵੇਰੇ ਜਦੋਂ ਚਿਤਰਾ ਨਹੀਂ ਜਾਗੀ

ਤਾਂ ਉਸ ਦੇ ਕਮਰੇ ਦੇ ਅੰਦਰ ਜਾ ਕੇ ਦੇਖਿਆ ਗਿਆ। ਉਹ ਮ੍ਰਿਤਕ ਹਾਲਤ ਵਿੱਚ ਪਈ ਸੀ। ਉਸ ਦੀ ਗਰਦਨ ਉਤੇ ਸੱ ਟਾਂ ਦੇ ਨਿਸ਼ਾਨ ਸਨ। ਮੁਹੱਲੇ ਵਾਲਿਆਂ ਨੇ ਪੁਲਿਸ ਨੂੰ ਇਤਲਾਹ ਕੀਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਅਤੇ ਮ੍ਰਿਤਕਾ ਦੇ ਪਤੀ ਤੋਂ ਪੁੱਛ ਗਿੱਛ ਕੀਤੀ ਤਾਂ ਉਹ ਸਾਫ਼ ਸਾਫ਼ ਮੰਨ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਚਿਤਰਾ ਦੇ ਪਤੀ ਨੂੰ ਜੇ ਲ ਭੇਜ ਦਿੱਤਾ ਗਿਆ ਹੈ। ਚਿਤਰਾ ਦਾ ਸ਼ੌਕ ਹੀ ਉਸ ਦੀ ਜਾਨ ਲੈਣ ਦਾ ਕਾਰਨ ਬਣ ਗਿਆ।

Leave a Reply

Your email address will not be published. Required fields are marked *