ਪਿਓ ਨੇ ਬੱਚਿਆਂ ਸਮੇਤ ਨਹਿਰ ਚ ਸੁੱਟੀ ਕਾਰ, ਪਰਿਵਾਰ ਦੇ 4 ਜੀਆਂ ਦੀ ਪਾਣੀ ਅੰਦਰ ਗਈ ਜਾਨ

ਕਈ ਵਾਰ ਇਨਸਾਨ ਹਾਲਾਤਾਂ ਦਾ ਸਾਹਮਣਾ ਨਾ ਕਰ ਸਕਦਾ ਹੋਇਆ ਕੋਈ ਵੱਡਾ ਗਲਤ ਕਦਮ ਚੁੱਕ ਬੈਠਦਾ ਹੈ। ਇਕ ਵਿਅਕਤੀ ਜਸਵਿੰਦਰ ਸਿੰਘ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਨ ਤੋਂ ਬਾਅਦ ਪਰਿਵਾਰ ਸਮੇਤ ਆਪਣੀ ਗੱਡੀ ਨਹਿਰ ਵਿਚ ਸੁੱਟ ਦਿੱਤੀ। ਜਿਸ ਨਾਲ 4 ਜਾਨਾਂ ਚਲੀਆਂ ਗਈਆਂ ਹਨ। ਮਾਮਲਾ ਮ੍ਰਿਤਕ ਜਸਵਿੰਦਰ ਸਿੰਘ ਦੀ ਪਤਨੀ ਦਾ ਕਿਸੇ ਹੋਰ ਵਿਅਕਤੀ ਨਾਲ ਚਲੇ ਜਾਣ ਨਾਲ ਜੁਡ਼ਿਆ ਹੋਇਆ ਹੈ। ਜਸਵਿੰਦਰ ਸਿੰਘ ਦੇ ਪੁੱਤਰ ਦਿਵਿਆਂਸ਼ ਨੇ ਦੱਸਿਆ ਹੈ ਕਿ ਉਸ ਦੀ ਮਾਂ ਇਕ ਵਿਅਕਤੀ ਨਾਲ 3 ਸਾਲ ਤੋਂ ਗੱਲ ਕਰ ਰਹੀ ਸੀ।

ਇਸ ਵਿਅਕਤੀ ਨੇ ਉਸ ਦੀ ਮਾਂ ਨੂੰ ਇੱਕ ਕਮਰਾ ਵੀ ਲੈ ਕੇ ਦਿੱਤਾ ਹੋਇਆ ਸੀ। ਉਹ ਵਿਅਕਤੀ ਉਸ ਨੂੰ ਕਹਿੰਦਾ ਸੀ ਕਿ ਜੇਕਰ ਉਸ ਨੇ ਆਪਣੇ ਪਿਤਾ ਨੂੰ ਇਸ ਬਾਰੇ ਕੁਝ ਦੱਸਿਆ ਤਾਂ ਉਹ ਉਸ ਦੇ ਪਿਤਾ ਦੀ ਜਾਨ ਲੈ ਲਵੇਗਾ। ਜਿਸ ਕਰਕੇ ਉਸ ਨੇ ਆਪਣੇ ਪਿਤਾ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਬੱਚੇ ਦੇ ਦੱਸਣ ਮੁਤਾਬਕ ਐਤਵਾਰ ਨੂੰ ਉਸ ਦੀ ਮਾਂ ਚਲੀ ਗਈ। ਜਿਸ ਕਰਕੇ ਉਸ ਦਾ ਪਿਤਾ ਸਹਿਜ ਮਹਿਸੂਸ ਨਹੀਂ ਸੀ ਕਰ ਰਿਹਾ। ਉਸ ਦਾ ਪਿਤਾ ਉਸ ਨੂੰ ਅਤੇ ਉਸ ਦੀ ਭੈਣ ਨੂੰ ਪਹਾੜਾਂ ਵਿੱਚ ਲੈ ਗਿਆ।

ਉਸ ਦਾ ਪਿਤਾ ਕਹਿਣ ਲੱਗਾ ਕਿ ਉਨ੍ਹਾਂ ਨੇ ਇੱਥੇ ਗੱਡੀ ਸੁੱ ਟ ਦੇਣੀ ਹੈ ਪਰ ਉਨ੍ਹਾਂ ਨੇ ਆਪਣੇ ਪਿਤਾ ਨਾਲ ਸਮਝਾ ਕੇ ਵਾਪਸ ਲੈ ਆਂਦਾ। ਜਦੋਂ ਉਹ ਜਗਰਾਉਂ ਪਹੁੰਚੇ ਤਾਂ ਉਸ ਦਾ ਪਿਤਾ ਦਾ ਰੂ ਦੀ ਲੋਰ ਵਿੱਚ ਸੌਂ ਗਿਆ। ਉਨ੍ਹਾਂ ਨੇ ਆਪਣੇ ਚਾਚੇ ਨੂੰ ਫੋਨ ਕੀਤਾ ਕਿ ਉਹ ਜਗਰਾਉਂ ਆ ਜਾਣ। ਬੱਚੇ ਦਾ ਕਹਿਣਾ ਹੈ ਕਿ ਉਸ ਦਾ ਚਾਚਾ, ਤਾਇਆ ਅਤੇ ਚਾਚੇ ਦਾ ਪੁੱਤਰ ਉਥੇ ਉਨ੍ਹਾਂ ਕੋਲ ਪਹੁੰਚ ਗਏ। ਉਥੋਂ ਉਹ ਘਰ ਲਈ ਚੱਲ ਪਏ। ਉਸ ਦਾ ਪਿਤਾ ਜਸਵਿੰਦਰ ਸਿੰਘ, ਭੈਣ ਗੁਰਲੀਨ ਕੌਰ, ਤਾਇਆ ਅਤੇ ਚਾਚੇ ਦਾ ਪੁੱਤਰ ਇਕ ਗੱਡੀ ਵਿਚ ਬੈਠ ਗਏ।

ਬੱਚੇ ਦਿਵਿਆਂਸ਼ ਨੇ ਦੱਸਿਆ ਕਿ ਉਹ ਆਪਣੇ ਚਾਚੇ ਨਾਲ ਸੀ। ਜਦੋਂ ਉਹ ਫਿਰੋਜ਼ਪੁਰ ਦੀਆਂ ਨਹਿਰਾਂ ਕੋਲ ਪਹੁੰਚੇ ਤਾਂ ਉਸ ਦੇ ਪਿਤਾ ਨੇ ਬੜੀ ਸਪੀਡ ਨਾਲ ਗੱਡੀ ਨਹਿਰ ਵਿਚ ਸੁੱ ਟ ਦਿੱਤੀ। ਉਨ੍ਹਾਂ ਨੇ ਆਪਣੇ ਪਿਤਾ ਨੂੰ ਬਹੁਤ ਆਵਾਜ਼ਾਂ ਦਿੱਤੀਆਂ ਪਰ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣੀ। ਮ੍ਰਿਤਕ ਇੰਦਰਜੀਤ ਸਿੰਘ ਦੇ ਭਰਾ ਸੋਨੂੰ ਨੇ ਦੱਸਿਆ ਹੈ ਕਿ ਕਾਲਾ ਸੰਧੂ ਨਾਮ ਦਾ ਵਿਅਕਤੀ ਉਸ ਦੇ ਵੱਡੇ ਭਰਾ ਨੂੰ ਧ ਮ ਕੀ ਦਿੰਦਾ ਸੀ ਕਿ ਉਸ ਦੀ ਜਾਨ ਲੈ ਲਵੇਗਾ। ਸੋਨੂੰ ਦਾ ਕਹਿਣਾ ਹੈ

ਕਿ 30 ਤਾਰੀਖ਼ ਨੂੰ ਕਾਲਾ ਉਸ ਦੇ ਭਰਾ ਦੀ ਪਤਨੀ ਸੋਨੀਆ ਨੂੰ ਲੈ ਗਿਆ ਹੈ। ਇਸ ਦੇ ਬਾਰੇ ਸੋਨੀਆ ਦੀ ਮਾਂ ਅਤੇ ਭੈਣ ਨੂੰ ਸਭ ਪਤਾ ਹੈ। ਉਸ ਦੀ ਭਤੀਜੀ ਨੇ ਉਸ ਨੂੰ ਕਿਹਾ ਕਿ ਉਸ ਦੇ ਪਿਤਾ ਨੇ ਦਾ ਰੂ ਪੀਤੀ ਹੋਈ ਹੈ। ਇਸ ਲਈ ਤੁਸੀਂ ਇੱਥੇ ਆਓ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਸ ਦਾ ਪੁੱਤਰ, ਭਤੀਜੀ, ਵੱਡਾ ਭਰਾ ਅਤੇ ਇੱਕ ਭਰਾ ਜਸਵਿੰਦਰ ਸਿੰਘ ਗੱਡੀ ਵਿੱਚ ਸਵਾਰ ਸਨ। ਗੱਡੀ ਨ ਹਿ ਰ ਵਿਚ ਸੁੱ ਟ ਦਿੱਤੀ ਗਈ। ਉਸ ਨੇ ਕਾਰਵਾਈ ਦੀ ਮੰਗ ਕੀਤੀ ਹੈ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਨਹਿਰ ਵਿੱਚੋਂ 4 ਮ੍ਰਿਤਕ ਦੇਹਾਂ ਕੱਢੀਆਂ ਗਈਆਂ ਹਨ। ਜਿਨ੍ਹਾਂ ਵਿੱਚ 2 ਬੱਚੇ ਇਕ ਲੜਕਾ ਇਕ ਲੜਕੀ ਅਤੇ 2 ਸਕੇ ਭਰਾ ਹਨ। ਇਨ੍ਹਾਂ ਵਿਚੋਂ ਇਕ ਦਾ ਨਾਂ ਜਸਵਿੰਦਰ ਸਿੰਘ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਸਵਿੰਦਰ ਦੇ ਭਰਾ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਜਸਵਿੰਦਰ ਦੀ ਪਤਨੀ ਘਰੋਂ ਚਲੀ ਗਈ ਸੀ। ਜਿਸ ਕਰਕੇ ਉਸ ਨੇ ਪਰਿਵਾਰ ਸਮੇਤ ਗੱਡੀ ਨ ਹਿ ਰ ਵਿਚ ਸੁੱ ਟ ਦਿੱਤੀ ਹੈ। ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *