ਮਾਂ ਪਿਓ ਨੇ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਧੀ ਇਸ ਹਾਲ ਚ ਧੀ ਦੀ ਲਾਸ਼ ਦੇਖ ਭੁੱਬਾਂ ਮਾਰ ਮਾਰ ਰੋਵੇ ਪਰਿਵਾਰ

ਗੁਰਦਾਸਪੁਰ ਦੇ ਪਿੰਡ ਘੁਰਾਲੀ ਵਿਖੇ 2 ਬੱਚਿਆਂ ਦੀ ਮਾਂ ਦੀ ਜਾਨ ਜਾਣ ਦੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੂੰ ਇਸ ਲਈ ਜ਼ਿੰਮੇਵਾਰ ਦੱਸ ਰਹੇ ਹਨ। ਮ੍ਰਿਤਕਾ ਦੇ ਰਿਸ਼ਤੇ ਵਿੱਚੋਂ ਲੱਗਦੇ ਇੱਕ ਭਰਾ ਨੇ ਦੱਸਿਆ ਹੈ ਕਿ ਮਿ੍ਤਕਾ ਨੇ ਰਾਤ ਸਮੇਂ ਆਪਣੇ ਪਿਤਾ ਨੂੰ ਫੋਨ ਕੀਤਾ ਸੀ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨਾਲ ਚੰਗਾ ਸਲੂਕ ਨਹੀਂ ਕਰ ਰਹੇ। ਉਸ ਦੇ ਪਿਤਾ ਨੇ ਆਪਣੀ ਧੀ ਨੂੰ ਕਿਹਾ ਕਿ ਉਹ ਸਵੇਰੇ ਆ ਕੇ ਉਸ ਨੂੰ ਲੈ ਜਾਵੇਗਾ।

ਇਸ ਤੋਂ ਕੁਝ ਸਮਾਂ ਬਾਅਦ ਮ੍ਰਿਤਕਾ ਦੇ ਪਿਤਾ ਨੇ ਆਪਣੀ ਧੀ ਅਤੇ ਜਵਾਈ ਦੇ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਉਸ ਦਾ ਫ਼ੋਨ ਨਹੀਂ ਸੁਣਿਆ। ਸਵੇਰੇ ਮ੍ਰਿਤਕਾ ਦੇ ਪੇਕੇ ਪਰਿਵਾਰ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਧੀ ਨੇ ਲ ਟ ਕ ਕੇ ਜਾਨ ਦੇ ਦਿੱਤੀ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਅਲੁਮੀਨੀਅਮ ਦੇ ਦਰਵਾਜ਼ੇ ਨਾਲ ਲ ਟ ਕ ਣ ਦੀ ਗੱਲ ਆਖੀ ਜਾ ਰਹੀ ਹੈ ਜੋ ਕਿ 6 ਫੁੱਟ ਉੱਚਾ ਹੈ। ਮ੍ਰਿਤਕਾ ਦਾ ਕੱਦ ਸਾਢੇ 5 ਫੁੱਟ ਤੋਂ ਵੱਧ ਸੀ। ਇਸ ਤੋਂ ਬਿਨਾਂ ਮ੍ਰਿਤਕਾ ਸਿਹਤਮੰਦ ਸੀ ਅਤੇ ਅਲਮੀਨੀਅਮ ਦੇ ਕਮਜ਼ੋਰ ਦਰਵਾਜ਼ੇ ਨਾਲ ਉਹ ਨਹੀਂ ਲਟਕ ਸਕਦੀ।

ਇਹ ਦਰਵਾਜ਼ਾ ਤਾਂ ਕਿਸੇ ਬੱਚੇ ਦੇ ਭਾਰ ਨਾਲ ਵੀ ਟੁੱਟ ਸਕਦਾ ਹੈ। ਇਸ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਖ਼ੁਦ ਉਸ ਦੀ ਜਾਨ ਲਈ ਹੈ ਅਤੇ ਫਿਰ ਉਹ ਖ਼ੁਦ ਹੀ ਥਾਣੇ ਪਹੁੰਚ ਗਏ। ਉਨ੍ਹਾਂ ਦੀ ਮੰਗ ਹੈ ਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਤੇ 302 ਦਾ ਮਾਮਲਾ ਦਰਜ ਕੀਤਾ ਜਾਵੇ। ਮ੍ਰਿਤਕਾ ਦੇ ਮਾਮੇ ਨੇ ਜਾਣਕਾਰੀ ਦਿੱਤੀ ਹੈ ਕਿ 4 ਸਾਲ ਪਹਿਲਾਂ ਉਨ੍ਹਾਂ ਦੀ ਭਾਣਜੀ ਦਾ ਵਿਆਹ ਪਿੰਡ ਘੁਰਾਲੀ ਵਿਖੇ ਕੀਤਾ ਗਿਆ ਸੀ। ਇਨ੍ਹਾਂ ਦਾ ਮਾਮਲਾ ਪਹਿਲਾਂ ਵੀ ਕਈ ਵਾਰ ਥਾਣੇ ਅਤੇ ਪੰਚਾਇਤਾਂ ਤੱਕ ਪਹੁੰਚਿਆ।

ਕਈ ਵਾਰ ਰਾਜ਼ੀਨਾਮਾ ਹੋਇਆ ਪਰ ਮ੍ਰਿਤਕਾ ਦੇ ਸਹੁਰੇ ਪਰਿਵਾਰ ਵਾਲੇ ਬਾਜ਼ ਨਹੀਂ ਆਏ। ਮ੍ਰਿਤਕਾ ਦੇ ਮਾਮੇ ਦਾ ਸ਼ੱਕ ਹੈ ਕਿ ਮ੍ਰਿਤਕਾ ਦੇ ਸਹੁਰਿਆਂ ਨੇ ਹੀ ਉਸ ਦੀ ਜਾਨ ਲਈ ਹੈ। ਫਿਰ ਮ੍ਰਿਤਕਾ ਦੇ ਪੇਕਿਆਂ ਨੂੰ ਫੋਨ ਕਰ ਦਿੱਤਾ ਕਿ ਉਸ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਮਿ੍ਤਕਾ ਦੇ ਗਲੇ ਉਤੇ ਨਿਸ਼ਾਨ ਹਨ। ਉਸ ਦੀ ਦਲੀਲ ਹੈ ਕਿ ਮ੍ਰਿਤਕਾ ਇਸ ਅਲੁਮੀਨੀਅਮ ਦੇ ਦਰਵਾਜ਼ੇ ਨਾਲ ਨਹੀਂ ਲ ਟ ਕ ਸਕਦੀ। ਉਸ ਨੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਤੇ 302 ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਰੀਨਾ ਨਾਮ ਦੀ ਲੜਕੀ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਦੂਜੇ ਪਾਸੇ ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲੇ ਦੋਸ਼ ਲਗਾ ਰਹੇ ਹਨ ਕਿ ਇਕ ਸਾਲ ਪਹਿਲਾਂ ਵੀ ਇਨ੍ਹਾਂ ਦਾ ਆਪਸ ਵਿੱਚ ਵਿ ਵਾ ਦ ਹੋਇਆ ਸੀ। ਜਿਸ ਦਾ ਚੌਕੀ ਵਿਚ ਰਾ ਜ਼ੀ ਨਾ ਮਾ ਹੋ ਗਿਆ ਸੀ। ਹੁਣ ਫੇਰ ਦਾਜ ਦੀ ਮੰਗ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *