ਵਿਆਹ ਤੋਂ ਆ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ, ਪਤੀ ਪਤਨੀ ਸਮੇਤ 2 ਬੱਚਿਆਂ ਦੀ ਹੋਈ ਮੋਤ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਮੰ ਦ ਭਾ ਗੀ ਇੱਕ ਖ਼ਬਰ ਸੁਣਨ ਨੂੰ ਮਿਲੀ ਹੈ। ਇੱਥੇ ਇੱਕ ਸੜਕ ਹਾ ਦ ਸੇ ਵਿਚ ਇਕ ਹੀ ਪਰਿਵਾਰ ਦੇ 4 ਜੀਆਂ ਦੀ ਜਾਨ ਚਲੀ ਗਈ ਹੈ। ਮ੍ਰਿਤਕਾਂ ਵਿੱਚ ਪਤੀ ਸੁਰਜੀਤ, ਉਸ ਦੀ ਪਤਨੀ, ਉਨ੍ਹਾਂ ਦਾ 7 ਸਾਲ ਦਾ ਪੁੱਤਰ ਅਤੇ 5 ਸਾਲ ਦੀ ਧੀ ਸ਼ਾਮਲ ਹਨ। ਸੁਰਜੀਤ ਦੀਆਂ 2 ਧੀਆਂ ਉਸ ਦੇ ਘਰ ਸਨ ਜਦਕਿ ਮ੍ਰਿਤਕ ਚਾਰੇ ਹੀ ਮੋਟਰਸਾਈਕਲ ਤੇ ਵਿਆਹ ਤੋਂ ਵਾਪਸ ਆ ਰਹੇ ਸਨ। ਇਹ ਚਾਰੇ ਹੀ ਮੋਟਰਸਾਈਕਲ ਤੇ ਸਵਾਰ ਸਨ। ਕਿਸੇ ਨਾਮਲੂਮ ਵਾਹਨ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਜਿਸ ਨਾਲ ਦੋਵੇਂ ਬੱਚੇ ਤੁਰੰਤ ਅੱਖਾਂ ਮੀਟ ਗਏ ਪਰ ਪਤੀ ਪਤਨੀ ਲੰਬੇ ਸਮੇਂ ਤਕ ਘਟਨਾ ਸਥਾਨ ਤੇ ਹੀ ਪਏ ਰਹੇ। ਇਨ੍ਹਾਂ ਨੂੰ ਕੋਈ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਇਨ੍ਹਾਂ ਦੀ ਵੀ ਜਾਨ ਚਲੀ ਗਈ। ਇਸ ਤਰ੍ਹਾਂ ਇਕ ਹੀ ਪਰਿਵਾਰ ਦੇ 4 ਜੀਅ ਇਕੱਠੇ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਮਿਲੀ ਜਾਣਕਾਰੀ ਮੁਤਾਬਕ ਸੁਰਜੀਤ ਦੇ ਸਹੁਰੇ ਪਰਿਵਾਰ ਵਿੱਚ ਵਿਆਹ ਸੀ। ਜਿੱਥੋਂ ਇਹ ਵਾਪਸ ਆ ਰਹੇ ਸਨ। ਇਸ ਦ੍ਰਿਸ਼ ਨੂੰ ਦੇਖਣ ਵਾਲਾ ਹਰ ਇਨਸਾਨ ਹੰ ਝੂ ਕੇਰ ਰਿਹਾ ਸੀ।

ਮ੍ਰਿਤਕਾਂ ਦੇ ਪਰਿਵਾਰ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀ। ਇਹ ਘਟਨਾ ਸਾ ਰੰਗ ਦੇਵ ਪਿੰਡ ਨੇੜੇ ਵਾਪਰੀ ਹੈ। ਇਸ ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਰਾਤ ਸਮੇਂ ਮਾਈਨਿੰਗ ਹੁੰਦੀ ਹੈ। ਕੁਝ ਵਾਹਨ ਰਾਤ ਨੂੰ ਰੇਤ ਲਿਜਾਂਦੇ ਹਨ। ਇਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਹਾ ਦ ਸਾ ਵੀ ਕਿਸੇ ਰੇਤ ਵਾਲੇ ਵਾਹਨ ਨਾਲ ਹੀ ਵਾਪਰਿਆ ਹੈ। ਇਨ੍ਹਾਂ ਲੋਕਾਂ ਨੂੰ ਸ਼ਿਕਵਾ ਹੈ ਕਿ ਪੁਲਿਸ ਇਹ ਧੰ ਦਾ ਕਰਨ ਵਾਲਿਆਂ ਨੂੰ ਨੱਥ ਨਹੀਂ ਪਾ ਰਹੀ। ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਜਿਸ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ।

ਮੌਕੇ ਤੇ ਪਹੁੰਚੀ ਮ੍ਰਿਤਕ ਬੱਚਿਆਂ ਦੀ ਦਾਦੀ ਦੀ ਹਾਲਤ ਬਿਆਨ ਕਰਨ ਤੋਂ ਬਾਹਰ ਸੀ। ਪਰਿਵਾਰ ਤਾਂ ਉਡੀਕ ਰਿਹਾ ਸੀ ਕਿ ਸੁਰਜੀਤ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਵਿਆਹ ਤੇ ਗਿਆ ਹੋਇਆ ਹੈ ਪਰ ਇਹ ਕੋਈ ਨਹੀਂ ਸੀ ਜਾਣਦਾ ਕਿ ਰਸਤੇ ਵਿੱਚ ਕੀ ਵਾਪਰ ਚੁੱਕਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਕੀ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਫੜੇ ਜਾਣਗੇ? ਕੀ ਮ੍ਰਿਤਕਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲੇਗਾ? ਇਨ੍ਹਾਂ ਸੁਆਲਾਂ ਦੇ ਜੁਆਬ ਤਾਂ ਆਉਣ ਵਾਲਾ ਸਮਾਂ ਹੀ ਦੇਵੇਗਾ।

Leave a Reply

Your email address will not be published. Required fields are marked *