2 ਕਾਰਾਂ ਦੀ ਹੋਈ ਆਹਮੋ ਸਾਹਮਣੇ ਤੋਂ ਸਿੱਧੀ ਟੱਕਰ, 3 ਦੀ ਮੋਤ ਨਾਲ ਉੱਜੜ ਗਏ ਪਰਿਵਾਰ

ਧੀ ਦੇ ਸਹੁਰੇ ਘਰ ਹੋਈ ਗ ੜ ਬ ੜ ਕਾਰਨ ਇਕ ਪਰਿਵਾਰ ਦੇ 3 ਜੀਆਂ ਦੀ ਇਕ ਸੜਕ ਹਾ ਦ ਸੇ ਵਿੱਚ ਜਾਨ ਚਲੀ ਗਈ ਹੈ ਜਦਕਿ 2 ਦੀ ਹਾਲਤ ਖ਼ਰਾਬ ਹੈ। ਇਹ ਪਰਿਵਾਰ ਮਾਛੀਵਾੜਾ ਦੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਮਾਛੀਵਾੜਾ ਦੀ ਇੱਕ ਲੜਕੀ ਪ੍ਰੀਤੀ ਕੌਰ ਸਮਰਾਲਾ ਨੇੜਲੇ ਇੱਕ ਪਿੰਡ ਵਿੱਚ ਵਿਆਹੀ ਹੋਈ ਸੀ। ਰਾਤ ਨੂੰ ਪ੍ਰੀਤੀ ਦੀ ਆਪਣੇ ਸਹੁਰੇ ਪਰਿਵਾਰ ਨਾਲ ਅ ਣ ਬ ਣ ਹੋ ਗਈ ਅਤੇ ਪ੍ਰੀਤੀ ਨੇ ਆਪਣੇ ਪੇਕੇ ਘਰ ਫੋਨ ਕਰ ਦਿੱਤਾ

ਕਿ ਉਸ ਨੂੰ ਲੈ ਜਾਓ। ਜਿਸ ਕਰਕੇ ਪ੍ਰੀਤੀ ਦੀ ਮਾਂ ਚਰਨਜੀਤ ਕੌਰ, ਚਾਚਾ ਸਰਬਜੀਤ ਸਿੰਘ, ਚਾਚੀ ਰਮਨਦੀਪ ਕੌਰ ਅਤੇ ਇਕ ਵਿਅਕਤੀ ਮੱਖਣ ਸਿੰਘ ਜੈੱਨ ਕਾਰ ਵਿੱਚ ਸਵਾਰ ਹੋ ਕੇ ਪ੍ਰੀਤੀ ਦੇ ਸਹੁਰੇ ਘਰ ਪਹੁੰਚ ਗਏ। ਜਦੋਂ ਇਹ ਪ੍ਰੀਤੀ ਨੂੰ ਨਾਲ ਲੈ ਕੇ ਉਸ ਦੇ ਸਹੁਰੇ ਘਰ ਤੋਂ ਆਪਣੇ ਘਰ ਮਾਛੀਵਾੜਾ ਨੂੰ ਜਾ ਰਹੇ ਸਨ ਤਾਂ ਸਮਰਾਲਾ ਚੰਡੀਗਡ਼੍ਹ ਰੋਡ ਉਤੇ ਇਨ੍ਹਾਂ ਦੀ ਕਾਰ ਰਸਤੇ ਵਿੱਚ ਇਕ ਵਰਨਾ ਕਾਰ ਨਾਲ ਟਕਰਾ ਗਈ। ਵਰਨਾ ਕਾਰ ਫ਼ਰੀਦਕੋਟ ਤੋਂ ਆ ਰਹੀ ਸੀ। ਕਾਰਾਂ ਦੀ ਟੱਕਰ ਇੰਨੀ ਜ਼ੋਰ ਨਾਲ ਹੋਈ

ਕਿ ਜ਼ੈੱਨ ਕਾਰ ਵਿੱਚ ਸਵਾਰ ਚਰਨਜੀਤ ਕੌਰ, ਸਰਬਜੀਤ ਸਿੰਘ ਅਤੇ ਰਮਨਦੀਪ ਕੌਰ ਤਿੰਨਾਂ ਦੀ ਜਾਨ ਚਲੀ ਗਈ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਮਰਾਲਾ ਦੇ ਸਿਵਲ ਹ ਸ ਪ ਤਾ ਲ ਵਿਚ ਰਖਵਾਇਆ ਗਿਆ ਹੈ। ਪ੍ਰੀਤੀ ਦੇ ਸਿਰ ਵਿੱਚ ਸੱ ਟ ਲੱਗੀ ਹੈ ਜਦਕਿ ਮੱਖਣ ਸਿੰਘ ਦਾ ਪੱਟ ਫ ਰੈ ਕ ਚ ਰ ਹੋ ਗਿਆ ਹੈ। ਇਨ੍ਹਾਂ ਦੋਵਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪ੍ਰੀਤੀ ਨੂੰ ਲੁਧਿਆਣਾ ਤੋਂ ਪਟਿਆਲਾ ਅਤੇ ਫਿਰ ਪਟਿਆਲਾ ਤੋਂ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਵਰਨਾ ਕਾਰ ਦੇ ਸਵਾਰ ਵੀ ਹ ਸ ਪ ਤਾ ਲ ਵਿਚ ਭਰਤੀ ਦੱਸੇ ਜਾਂਦੇ ਹਨ।

ਉਨ੍ਹਾਂ ਦੇ ਵੀ ਸੱ ਟਾਂ ਲੱਗੀਆਂ ਹਨ। ਇਹ ਹਾ ਦ ਸਾ ਰਾਤ ਦੇ ਲਗਭਗ 10 ਵਜੇ ਵਾਪਰਿਆ ਦੱਸਿਆ ਜਾਂਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਰਨਾ ਕਾਰ ਵਿੱਚ ਸਵਾਰ ਕੋਟਕਪੂਰਾ ਦੇ ਰਹਿਣ ਵਾਲੇ ਹੈਪੀ ਅਤੇ ਪਵਨਦੀਪ ਨੂੰ ਵੀ ਪਹਿਲਾਂ ਸਮਰਾਲਾ ਹ ਸ ਪਤਾ ਲ ਵਿਚ ਲਿਆਂਦਾ ਗਿਆ ਸੀ। ਇਨ੍ਹਾਂ ਦੋਵਾਂ ਨੂੰ ਵੀ ਇੱਥੋਂ ਰੈਫਰ ਕਰ ਦਿੱਤਾ ਗਿਆ ਹੈ। ਆਪਣੀ ਧੀ ਦੇ ਘਰ ਦਾ ਮਾਹੌਲ ਸੁਖਾਵਾਂ ਕਰਨ ਗਏ ਇਸ ਪਰਿਵਾਰ ਨਾਲ ਵੀ ਵੱਡਾ ਭਾਣਾ ਵਾਪਰ ਗਿਆ। ਪਰਿਵਾਰ ਦੇ 3 ਜੀਆਂ ਨੂੰ ਜਾਨ ਗਵਾਉਣੀ ਪੈ ਗਈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *