75 ਸਾਲ ਪਹਿਲਾਂ ਵਿਛੜੇ ਭਰਾ ਨੂੰ ਕਨੇਡਾ ਤੋਂ ਪਾਕਿਸਤਾਨ ਮਿਲਣ ਪਹੁੰਚੀ ਭੈਣ

ਸੋਸ਼ਲ ਮੀਡੀਆ ਦੇ ਹੋਂਦ ਵਿੱਚ ਆਉਣ ਨਾਲ ਆਮ ਜਨਤਾ ਨੂੰ ਵੱਡਾ ਲਾਭ ਹੋਇਆ ਹੈ। ਹਰ ਕਿਸੇ ਨੂੰ ਆਪਣੀ ਗੱਲ ਜਨਤਾ ਤੱਕ ਪਹੁੰਚਾਉਣ ਲਈ ਇਕ ਮੰਚ ਮਿਲ ਗਿਆ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਭਾਰਤ ਪਾਕਿਸਤਾਨ ਵੰਡ ਨਾਲ ਸਬੰਧਤ ਵਿਸ਼ੇ ਤੇ। ਦੇਸ਼ ਦੀ ਆਜ਼ਾਦੀ ਦੀ ਪੰਜਾਬ ਨੂੰ ਇਕ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਹੈ। ਪਾਕਿਸਤਾਨ ਬਣਨ ਤੋਂ ਬਾਅਦ ਭਾਰਤੀ ਪੰਜਾਬ ਵਿਚ ਰਹਿੰਦੇ ਮੁਸਲਮਾਨਾਂ ਨੂੰ ਪਾਕਿਸਤਾਨ ਜਾਣਾ ਪਿਆ ਜਦਕਿ ਲਹਿੰਦੇ ਪੰਜਾਬ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਪਰਿਵਾਰ ਭਾਰਤ ਵਿੱਚ ਆ ਗਏ।

ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਾਸੀਆਂ ਨੂੰ ਆਜ਼ਾਦੀ ਦੀ ਵੱਡੀ ਕੀਮਤ ਚੁਕਾਉਣੀ ਪਈ। 1947 ਵਿੱਚ ਲੱਖਾਂ ਦੀ ਗਿਣਤੀ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਾਸੀਆਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ। ਹਰ ਕੋਈ ਆਪਣੀ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਵਿੱਚ ਸੀ। ਇਸ ਕਰਕੇ ਕਈ ਪਰਿਵਾਰਾਂ ਦੇ ਜੀਅ ਭਾਰਤ ਅਤੇ ਪਾਕਿਸਤਾਨ ਵਿੱਚ ਹੀ ਰਹਿ ਗਏ। ਕਈਆਂ ਨੇ ਧਰਮ ਤਬਦੀਲ ਕਰ ਲਿਆ। ਇਸ ਸਮੇਂ 7 ਸਾਲ ਦਾ ਮਨਮੋਹਨ ਸਿੰਘ ਵੀ ਪਾਕਿਸਤਾਨ ਵਿੱਚ ਹੀ ਰਹਿ ਗਿਆ।

ਜਦਕਿ ਉਸ ਦੀ ਭੈਣ ਨਿਰਮਲ ਕੌਰ ਅਤੇ ਬਾਕੀ ਪਰਿਵਾਰ ਚੜ੍ਹਦੇ ਪੰਜਾਬ ਆ ਗਿਆ। ਨਿਰਮਲ ਕੌਰ ਉਸ ਸਮੇਂ 4 ਸਾਲ ਦੀ ਸੀ। ਮਨਮੋਹਨ ਸਿੰਘ ਨੂੰ ਪਿੰਡ ਦੇ ਨੰਬਰਦਾਰ ਨੇ ਆਪਣੇ ਘਰ ਰੱਖ ਲਿਆ। ਨੰਬਰਦਾਰ ਨੇ ਇਸ ਬੱਚੇ ਦਾ ਪਾਲਣ ਪੋਸ਼ਣ ਹੀ ਨਹੀਂ ਕੀਤਾ। ਸਗੋਂ ਉਸਦੇ ਨਾਮ 12 ਏਕੜ ਜ਼ਮੀਨ ਵੀ ਲਗਵਾ ਦਿੱਤੀ। ਮਨਮੋਹਨ ਸਿੰਘ ਦਾ ਨਾਮ ਬਦਲ ਕੇ ਅਬਦੁੱਲ ਖਾਲਿਦ ਰੱਖ ਦਿੱਤਾ ਗਿਆ। ਅੱਜਕੱਲ੍ਹ ਮਨਮੋਹਣ ਸਿੰਘ ਮੰਡੀ ਬੁਰੇਵਾਲਾ ਦੇ ਇਕ ਪਿੰਡ ਵਿਚ ਰਹਿ ਰਿਹਾ ਹੈ।

ਭਾਵੇਂ ਉਸ ਦੀ ਪਤਨੀ ਇਸ ਦੁਨੀਆ ਵਿਚ ਨਹੀਂ ਰਹੀ ਪਰ ਇਸ ਸਮੇਂ ਉਸ ਦੇ ਪਰਿਵਾਰ ਦੇ 118 ਜੀਅ ਹਨ। ਕੁਝ ਸਮਾਂ ਪਹਿਲਾਂ ਅਬਦੁਲ ਖਾਲਿਦ ਨੇ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ। ਜਿਸ ਵਿਚ ਉਸ ਨੇ ਦੱਸਿਆ ਕਿ ਪਹਿਲਾਂ ਉਸ ਦਾ ਨਾਂ ਮਨਮੋਹਨ ਸਿੰਘ ਸੀ। 1947 ਦੀ ਵੰਡ ਸਮੇਂ ਉਹ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਪਾਕਿਸਤਾਨ ਵਿੱਚ ਹੀ ਰਹਿ ਗਿਆ ਸੀ। ਇਹ ਵੀਡੀਓ ਕਿਸੇ ਤਰ੍ਹਾਂ ਮਨਮੋਹਨ ਸਿੰਘ ਉੇਰਫ ਅਬਦੁਲ ਖਾਲਿਦ ਦੀ ਭੈਣ ਨਿਰਮਲ ਕੌਰ ਕੋਲ ਕੈਨੇਡਾ ਪਹੁੰਚ ਗਈ।

ਜਿਸ ਕਰਕੇ ਨਿਰਮਲ ਕੌਰ ਆਪਣੇ ਪਤੀ ਨੂੰ ਨਾਲ ਲੈ ਕੇ ਪਾਕਿਸਤਾਨ ਜਾ ਪਹੁੰਚੀ। ਇਨ੍ਹਾਂ ਦੇ ਪਾਕਿਸਤਾਨ ਪਹੁੰਚਣ ਤੇ ਇਨ੍ਹਾਂ ਦਾ ਬਹੁਤ ਸਵਾਗਤ ਕੀਤਾ ਗਿਆ। ਫੁੱਲਾਂ ਦੀ ਵਰਖਾ ਕੀਤੀ ਗਈ। 75 ਸਾਲ ਬਾਅਦ ਦੋਵੇਂ ਭੈਣ ਭਰਾ ਇਕ ਦੂਜੇ ਨੂੰ ਮਿਲੇ ਅਤੇ ਬੜੀ ਖ਼ੁਸ਼ ਹੋਏ। ਨਿਰਮਲ ਕੌਰ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ।

ਜਿਨ੍ਹਾਂ ਨੇ ਉਸ ਦੇ ਭਰਾ ਨੂੰ ਉਸ ਸਮੇਂ ਬਚਾਇਆ ਅਤੇ ਉਸ ਦਾ ਪਾਲਣ ਪੋਸ਼ਣ ਕੀਤਾ। ਜਿੱਥੇ ਨਿਰਮਲ ਕੌਰ ਨੂੰ ਆਪਣੇ ਭਰਾ ਅਤੇ ਉਸ ਦੇ ਪਰਿਵਾਰ ਨਾਲ ਮਿਲ ਕੇ ਖ਼ੁਸ਼ੀ ਮਹਿਸੂਸ ਹੋਈ, ਉਥੇ ਹੀ ਉਸ ਨੂੰ ਪਾਕਿਸਤਾਨ ਦੇ ਲੋਕਾਂ ਦਾ ਅਥਾਹ ਪਿਆਰ ਵੀ ਮਿਲਿਆ। ਨਿਰਮਲ ਕੌਰ ਨੂੰ ਇਸ ਮਿਲਣੀ ਤੋਂ ਬਹੁਤ ਜ਼ਿਆਦਾ ਖ਼ੁਸ਼ੀ ਹਾਸਲ ਹੋਈ। ਜੋ ਭੁਲਾਈ ਨਹੀਂ ਜਾ ਸਕਦੀ।

Leave a Reply

Your email address will not be published. Required fields are marked *