ਕੁੜੀ ਨੇ ਚਾਵਾਂ ਨਾਲ ਕਰਵਾਈ ਸੀ ਲਵ ਮੈਰਿਜ, ਹੁਣ ਚੋਰੀ ਮੁੰਡੇ ਨੇ ਕਰਵਾ ਲਿਆ ਦੂਜਾ ਵਿਆਹ

ਫਿਰੋਜ਼ਪੁਰ ਦੀ ਇਕ ਵਿਆਹੁਤਾ ਸ਼ਬਨਮ ਦੁਆਰਾ ਆਪਣੇ ਪਤੀ ਕਰਨ ਤੇ ਦੂਜਾ ਵਿਆਹ ਕਰਵਾ ਲੈਣ ਦੇ ਦੋਸ਼ ਲਗਾਏ ਜਾ ਰਹੇ ਹਨ। ਕਰਨ ਦਾ ਸ਼ਬਨਮ ਨਾਲੋਂ ਅਜੇ ਤ ਲਾ ਕ ਨਹੀਂ ਹੋਇਆ। ਇਨ੍ਹਾਂ ਦਾ ਡੇਢ ਸਾਲ ਦਾ ਇਕ ਪੁੱਤਰ ਵੀ ਹੈ। ਸ਼ਬਨਮ ਇ ਨ ਸਾ ਫ ਦੀ ਮੰਗ ਕਰ ਰਹੀ ਹੈ। ਸ਼ਬਨਮ ਦੇ ਦੱਸਣ ਮੁਤਾਬਕ 4 ਸਾਲ ਪਹਿਲਾਂ ਉਸਦਾ ਕਰਨ ਨਾਲ ਪ੍ਰੇਮ ਵਿਆਹ ਹੋਇਆ ਸੀ। ਚੁੰਨੀ ਚੜ੍ਹਾ ਕੇ ਉਨ੍ਹਾਂ ਦਾ ਵਿਆਹ ਕੀਤਾ ਗਿਆ ਸੀ। ਉਨ੍ਹਾਂ ਦੇ ਘਰ ਇੱਕ ਪੁੱਤਰ ਯੁਵਰਾਜ ਨੇ ਜਨਮ ਲਿਆ। ਜੋ ਇਸ ਸਮੇਂ ਡੇਢ ਸਾਲ ਦਾ ਹੈ।

ਸ਼ਬਨਮ ਦਾ ਕਹਿਣਾ ਹੈ ਕਿ ਉਸ ਦਾ ਪਤੀ ਕਰਨ ਕੁਝ ਸਮੇਂ ਤੋਂ ਦਾਜ ਦੀ ਮੰਗ ਕਰ ਰਿਹਾ ਸੀ। ਜਿਸ ਕਰਕੇ ਉਨ੍ਹਾਂ ਦੇ ਘਰ ਵਿੱਚ ਸ਼ਾਂਤੀ ਨਹੀਂ ਸੀ। ਅਗਸਤ ਮਹੀਨੇ ਵਿੱਚ ਉਸ ਦੇ ਸਹੁਰੇ ਪੰਮੇ ਅਤੇ ਸੱਸ ਸੀਮਾ ਨੇ ਸਲਾਹ ਕਰਕੇ ਉਸ ਦੇ ਪਤੀ ਕਰਨ ਦਾ ਵਿਆਹ ਨਿਸ਼ਾ ਨਾਮ ਦੀ ਲੜਕੀ ਨਾਲ ਕਰ ਦਿੱਤਾ। ਨਿਸ਼ਾ ਮੱਛੀ ਮੰਡੀ ਦੇ ਰਹਿਣ ਵਾਲੇ ਸੁੱਖਾ ਦੀ ਧੀ ਹੈ। ਸੁੱਖਾ ਅਤੇ ਉਸ ਦੀ ਪਤਨੀ ਮਨਜੀਤ ਇਹ ਜਾਣਦੇ ਸਨ ਕਿ ਕਰਨ ਪਹਿਲਾਂ ਹੀ ਵਿਆਹਿਆ ਹੋਇਆ ਹੈ। ਫਿਰ ਵੀ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕਰਨ ਨਾਲ ਕਰ ਦਿੱਤਾ।

ਸ਼ਬਨਮ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਅਤੇ ਮਨਜੀਤ ਉਸ ਨੂੰ ਘਰ ਤੋਂ ਕੱਢ ਦਿੱਤਾ। ਜਿਸ ਕਰਕੇ ਉਸ ਨੇ ਪੁਲਿਸ ਹੈਲਪ ਲਾਈਨ ਨੰਬਰ ਤੇ ਫੋਨ ਕਰ ਦਿੱਤਾ। ਸਿਟੀ ਥਾਣੇ ਵਿੱਚ ਉਸ ਦਾ ਪਤੀ ਮੰਨਿਆ ਕਿ ਉਹ ਨਿਸ਼ਾ ਨਾਲ ਕੋਈ ਸਬੰਧ ਨਹੀਂ ਰੱਖੇਗਾ। ਇਸ ਕਰਕੇ ਉਹ ਆਪਣੇ ਪਤੀ ਦੇ ਘਰ ਆ ਗਈ। ਇਸ ਤੋਂ ਬਾਅਦ ਉਸ ਦੇ ਸੱਸ ਸਹੁਰਾ ਭੱਠੇ ਤੇ ਜਾ ਕੇ ਰਹਿਣ ਲੱਗੇ। ਅਗਲੇ ਦਿਨ ਉਸ ਦਾ ਪਤੀ ਵੀ ਬਹਾਨੇ ਨਾਲ ਘਰੋਂ ਚਲਾ ਗਿਆ ਅਤੇ ਉਹ ਵੀ ਭੱਠੇ ਤੇ ਹੀ ਰਹਿਣ ਲੱਗ ਪਿਆ।

ਹੁਣ ਨਿਸ਼ਾ ਵੀ ਉਨ੍ਹਾਂ ਦੇ ਨਾਲ ਉੱਥੇ ਹੀ ਰਹਿੰਦੀ ਹੈ। ਸ਼ਬਨਮ ਨੇ ਦੱਸਿਆ ਕਿ ਉਹ ਦੁਬਾਰਾ ਪੁਲਿਸ ਕੋਲ ਗਈ ਤਾਂ ਪੁਲਿਸ ਨੇ ਕਰਨ ਨੂੰ ਥਾਣੇ ਬੁਲਾਇਆ। ਕਰਨ ਨੇ ਥਾਣੇ ਵਿਚ ਸਾਫ ਕਹਿ ਦਿੱਤਾ ਕਿ ਭਾਵੇਂ ਉਸ ਤੇ ਪਰਚਾ ਕਰ ਦਿਓ, ਉਸ ਨੇ ਸ਼ਬਨਮ ਨੂੰ ਨਹੀਂ ਰੱਖਣਾ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰ ਦਿੱਤੀ। ਇਸ ਦੇ ਬਾਵਜੂਦ ਵੀ ਉਸ ਦੇ ਸਹੁਰਾ ਪਰਿਵਾਰ ਨੂੰ ਫੜਿਆ ਨਹੀਂ ਗਿਆ। ਸ਼ਬਨਮ ਨੂੰ ਇਹ ਵੀ ਸ਼ਿਕਵਾ ਹੈ ਕਿ ਪੁਲਿਸ ਨੇ ਉਸ ਦੇ ਦਿਉਰ ਬੁੱਲੀ ਅਤੇ ਨਿਸ਼ਾ ਦੀ ਮਾਂ ਮਨਜੀਤ ਦਾ ਨਾ ਕੱਢ ਦਿੱਤਾ ਹੈ।

ਮਨਜੀਤ ਅਤੇ ਬੁੱਲੀ ਉਸ ਨੂੰ ਸ਼ ਰ੍ਹੇ ਆ ਮ ਮੰ ਦਾ ਬੋਲਦੇ ਹਨ। ਜੇਕਰ ਮੁਹੱਲੇ ਵਿੱਚ ਉਸ ਨੂੰ ਕੋਈ ਬੁਲਾਉਂਦਾ ਹੈ ਜਾਂ ਉਸਦੀ ਕੋਈ ਮੱਦਦ ਕਰਦਾ ਹੈ ਤਾਂ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਤੇ ਵੀ ਦਰਖਾਸਤ ਦੇ ਦਿੰਦੇ ਹਨ। ਸ਼ਬਨਮ ਨੇ ਮੰਗ ਕੀਤੀ ਹੈ ਕਿ ਉਸ ਦੇ ਸਹੁਰੇ ਪਰਿਵਾਰ ਅਤੇ ਨਿਸ਼ਾ ਦੇ ਪੇਕੇ ਪਰਿਵਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ।

Leave a Reply

Your email address will not be published. Required fields are marked *