ਕੁੱਤੇ ਵਾਂਗੂੰ ਭੌਂਕ ਭੌਂਕ ਠੀਕ ਕਰਵਾਇਆ ਆਪਣਾ ਨਾਮ, ਦੱਤਾ ਦੀ ਜਗ੍ਹਾ ਲਿਖ ਦਿੱਤਾ ਕੁੱਤਾ

ਕਈ ਵਾਰ ਸਰਕਾਰੀ ਅਧਿਕਾਰੀਆਂ ਦੀਆਂ ਗ ਲ ਤੀ ਆਂ ਦਾ ਖ ਮਿ ਆ ਜਾ ਆਮ ਜਨਤਾ ਨੂੰ ਭੁਗਤਣਾ ਪੈ ਜਾਂਦਾ ਹੈ। ਜਿਸ ਦੇ ਚਲਦੇ ਜਨਤਾ ਨੂੰ ਥਾਂ ਥਾਂ ਦਫ਼ਤਰਾਂ ਦੇ ਚੱਕਰ ਕੱਢਣੇ ਪੈਂਦੇ ਹਨ। ਸਰਕਾਰੀ ਅਧਿਕਾਰੀ ਜਲਦੀ ਗੱਲ ਨਹੀਂ ਸੁਣਦੇ। ਜਿਸ ਕਰਕੇ ਜਨਤਾ ਨੂੰ ਵੀ ਆਪਣੀ ਗੱਲ ਸੁਣਾਉਣ ਲਈ ਕੋਈ ਵਿਸ਼ੇਸ਼ ਤਰੀਕਾ ਅਪਣਾਉਣਾ ਪੈਂਦਾ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਵਿਅਕਤੀ ਇੱਕ ਕਾਰ ਵਿੱਚ ਬੈਠਾ ਹੈ।

ਇੱਕ ਹੋਰ ਵਿਅਕਤੀ ਕਾਰ ਦੇ ਕੋਲ ਖੜ੍ਹਕੇ ਕੁੱਤੇ ਵਾਂਗ ਅਵਾਜ਼ ਕੱਢਦਾ ਹੈ। ਫੇਰ ਉਹ ਕਾਰ ਵਿੱਚ ਬੈਠੇ ਵਿਅਕਤੀ ਨੂੰ ਇੱਕ ਕਾਗਜ਼ ਫ ੜਾ ਉਂ ਦਾ ਹੈ। ਇਹ ਵੀਡੀਓ ਪੱਛਮੀ ਬੰਗਾਲ ਦੀ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਵਿਅਕਤੀ ਦੇ ਰਾਸ਼ਣ ਕਾਰਡ ਵਿੱਚ ਅਧਿਕਾਰੀਆਂ ਤੋਂ ਉਸ ਦਾ ਨਾਮ ਗ ਲ ਤ ਲਿਖਿਆ ਗਿਆ। ਉਸ ਦਾ ਨਾਮ ਸ੍ਰੀਕਾਂਤ ਕੁਮਾਰ ‘ਦੱਤਾ’ ਹੈ ਪਰ ਰਾਸ਼ਣ ਕਾਰਡ ਵਿੱਚ ਗ ਲ ਤੀ ਨਾਲ ਉਸ ਦਾ ਨਾਮ ਸ੍ਰੀਕਾਂਤ ਕੁਮਾਰ ‘ਕੁੱਤਾ’ ਲਿਖਿਆ ਗਿਆ। ਰਾਸ਼ਣ ਕਾਰਡ ਵਿੱਚ ਨਾਮ ਦਰੁਸਤ ਕਰਵਾਉਣ ਲਈ

ਇਹ ਵਿਅਕਤੀ ਵਾਰ ਵਾਰ ਸਰਕਾਰੀ ਦਫ਼ਤਰ ਦੇ ਚੱਕਰ ਲਗਾਉਂਦਾ ਰਿਹਾ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਜਿਸ ਕਰਕੇ ਉਸ ਨੇ ਉਪਰੋਕਤ ਤਰੀਕਾ ਵਰਤਿਆ। ਉਹ ਸਰਕਾਰੀ ਅਧਿਕਾਰੀ ਦੀ ਗੱਡੀ ਅੱਗੇ ਖੜ੍ਹਕੇ ਕੁੱਤੇ ਵਾਂਗ ਅਵਾਜ਼ ਕੱਢਣ ਲੱਗਾ। ਉਹ ਅਧਿਕਾਰੀ ਨੂੰ ਇੱਕ ਕਾਗਜ਼ ਵੀ ਫੜਾਉਂਦਾ ਹੋਇਆ ਨਜ਼ਰ ਆਉਂਦਾ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੱਖ ਵੱਖ ਵਿਅਕਤੀ ਇਸ ਤੇ ਆਪਣੀ ਵੱਖ ਵੱਖ ਪ੍ਰਤੀਕਿ੍ਆ ਪ੍ਰਗਟ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਕੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *