ਲਗਾਤਾਰ ਘਟ ਰਹੀਆਂ ਸੋਨੇ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨਾ ਚਾਂਦੀ ਦੇ ਨਵੇਂ ਰੇਟ

ਤਿਉਹਾਰਾਂ ਦਾ ਸੀਜ਼ਨ ਬੀਤ ਚੁੱਕਾ ਹੈ। ਵਿਆਹ ਸ਼ਾਦੀਆਂ ਦਾ ਦੌਰ ਕੁਝ ਚੱਲ ਰਿਹਾ ਹੈ। ਕੁਝ ਸਮਾਂ ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਵਿਆਹ ਸ਼ਾਦੀਆਂ ਅਤੇ ਤਿਉਹਾਰਾਂ ਦੇ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੇ ਭਾਅ ਅਸਮਾਨੀ ਚੜ੍ਹ ਜਾਣਗੇ ਪਰ ਅਜਿਹਾ ਨਹੀਂ ਹੋਇਆ। ਇਨ੍ਹਾਂ ਧਾਤਾਂ ਦੀ ਕੀਮਤ ਵਿੱਚ ਮਾਮੂਲੀ ਉਤਰਾਅ ਚੜ੍ਹਾਅ ਤਾਂ ਆਉੰਦਾ ਰਿਹਾ ਪਰ ਇਹ ਧਾਤਾਂ ਅਗਸਤ 2020 ਵਾਲੇ ਅੰਕੜੇ ਨੂੰ ਨਹੀਂ ਛੂਹ ਸਕੀਆਂ। 7 ਅਗਸਤ 2020 ਨੂੰ ਸੋਨਾ ਪ੍ਰਤੀ 10 ਗਰਾਮ 56200 ਰੁਪਏ

ਤੇ ਪਹੁੰਚ ਗਿਆ ਸੀ ਜਦਕਿ ਇਸੇ ਦਿਨ ਚਾਂਦੀ ਦੀ ਕੀਮਤ 77840 ਰੁਪਏ ਪ੍ਰਤੀ ਕਿਲੋ ਸੀ। ਜੇਕਰ ਅੱਜ ਦੇ ਭਾਰਤੀ ਬਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਭਾਰਤੀ ਬਜ਼ਾਰ ਵਿੱਚ 22 ਕੈਰੇਟ ਸੋਨੇ ਦੀ ਕੀਮਤ ਪ੍ਰਤੀ 10 ਗਰਾਮ 48600 ਰੁਪਏ ਰਹੀ। ਜੋ ਕਿ ਇਸ ਤੋਂ ਇੱਕ ਦਿਨ ਪਹਿਲਾਂ ਭਾਵ ਕੱਲ੍ਹ 48750 ਰੁਪਏ ਪ੍ਰਤੀ 10 ਗਰਾਮ ਸੀ। ਇਸ ਤਰਾਂ ਸੋਨੇ ਦੀ ਕੀਮਤ ਵਿੱਚ ਮਾਮੂਲੀ ਕਮੀ ਦੇਖਣ ਨੂੰ ਮਿਲੀ। ਚਾਂਦੀ ਦੇ ਰੇਟ ਵਿੱਚ ਵੀ ਕੱਲ੍ਹ ਦੇ ਮੁਕਾਬਲੇ ਮਾਮੂਲੀ ਕਮੀ ਆਈ।

ਕੱਲ੍ਹ ਚਾਂਦੀ 61200 ਰੁਪਏ ਪ੍ਰਤੀ ਕਿਲੋ ਸੀ। ਜੋ ਅੱਜ ਘਟ ਕੇ 60900 ਰੁਪਏ ਪ੍ਰਤੀ ਕਿਲੋ ਤੇ ਆ ਗਈ। 24 ਕੈਰੇਟ ਸੋਨੇ ਦੀ ਕੀਮਤ 53170 ਰੁਪਏ ਪ੍ਰਤੀ 10 ਗਰਾਮ ਦੇਖੀ ਗਈ। ਕੱਲ੍ਹ ਦੇ ਮੁਕਾਬਲੇ ਇਸ ਵਿੱਚ ਕੋਈ ਬਦਲਾਅ ਨਹੀਂ ਆਇਆ। ਚੰਡੀਗੜ੍ਹ ਵਿੱਚ 22 ਕੈਰੇਟ ਸੋਨੇ ਦੀ ਕੀਮਤ ਪ੍ਰਤੀ 10 ਗਰਾਮ 48800 ਰੁਪਏ ਨੋਟ ਕੀਤੀ ਗਈ। ਇਸ ਤਰਾਂ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਮਾਮੂਲੀ ਉਤਰਾਅ ਚੜ੍ਹਾਅ ਦੇਖਣ ਨੂੰ ਮਿਲਿਆ।

Leave a Reply

Your email address will not be published. Required fields are marked *