ਮਹਿਲਾ ਅਫਸਰ ਨੇ ਔਰਤ ਨਾਲ ਕੀਤੀ ਮਾੜੀ ਕਰਤੂਤ, ਸਾਰੀ ਵੀਡੀਓ ਹੋ ਗਈ ਕੈਮਰੇ ਚ ਕੈਦ

ਸਾਡੇ ਸੂਬੇ ਵਿੱਚ ਕਿੰਨੇ ਹੀ ਪੜ੍ਹੇ ਲਿਖੇ ਨੌਜਵਾਨ ਮੁੰਡੇ-ਕੁੜੀਆਂ ਸਰਕਾਰੀ ਨੌਕਰੀ ਲੱਭ ਰਹੇ ਹਨ। ਉਹ ਨਾ ਮਾ ਤਰ ਤਨਖਾਹ ਤੇ ਪ੍ਰਾਈਵੇਟ ਨੌਕਰੀ ਕਰਦੇ ਹਨ। ਦੂਜੇ ਪਾਸੇ ਜਿਹੜੇ ਵਿਅਕਤੀ ਸਰਕਾਰੀ ਨੌਕਰੀ ਕਰਦੇ ਹਨ, ਉਹ ਸਰਕਾਰ ਤੋਂ ਮੋਟੀਆਂ ਤਨਖਾਹਾਂ ਹਾਸਲ ਕਰਦੇ ਹਨ। ਇਸ ਤਨਖ਼ਾਹ ਨਾਲ ਵੀ ਇਨ੍ਹਾਂ ਵਿੱਚੋਂ ਕਈਆਂ ਦਾ ਪੇਟ ਨਹੀਂ ਭਰਦਾ। ਇਹ ਸਰਕਾਰੀ ਮੁਲਾਜ਼ਮ ਦਫ਼ਤਰ ਵਿੱਚ ਕੰਮ ਕਰਵਾਉਣ ਆਏ ਬੰਦਿਆਂ ਤੋਂ ਪੈਸੇ ਦੀ ਮੰਗ ਕਰਦੇ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਖੂਬ ਚਰਚਾ ਵਿੱਚ ਹੈ।

ਇਸ ਵੀਡੀਓ ਵਿੱਚ ਇੱਕ ਮਹਿਲਾ ਏ.ਐੱਸ.ਆਈ ਇੱਕ ਔਰਤ ਤੋਂ ਪੈਸੇ ਲੈ ਕੇ ਆਪਣੀ ਜੇਬ ਵਿੱਚ ਪਾਉਂਦੀ ਹੋਈ ਦਿਖਾਈ ਦਿੰਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮਹਿਲਾ ਏ.ਐੱਸ.ਆਈ ਨੇ ਇਸ ਔਰਤ ਤੋਂ ਕੰਮ ਕਰਵਾਉਣ ਬਦਲੇ ਰ ਸ਼ ਵ ਤ ਦੇ ਤੌਰ ਤੇ ਪੈਸੇ ਲਏ ਹਨ। ਇਹ ਵੀਡੀਓ ਡੇਰਾਬੱਸੀ ਦੀ ਦੱਸੀ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਅਪ੍ਰੈਲ ਮਹੀਨੇ ਵਿਚ ਇਸ ਔਰਤ ਨਾਲ ਕਿਸੇ ਵਿਅਕਤੀ ਵੱਲੋਂ ਜ਼ ਬ ਰ ਦ ਸ ਤੀ ਕੀਤੀ ਗਈ ਸੀ। ਔਰਤ ਦੀ ਦਰਖਾਸਤ ਤੇ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਸੀ

ਪਰ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਏ.ਐੱਸ.ਆਈ ਪ੍ਰਵੀਨ ਕੌਰ ਨੇ ਇਸ ਔਰਤ ਤੋਂ ਪੈਸਿਆਂ ਦੀ ਮੰਗ ਕੀਤੀ। ਜਦੋਂ ਪਰਵੀਨ ਕੌਰ ਇਸ ਔਰਤ ਦੇ ਘਰ ਆਈ ਤਾਂ ਉਸ ਨੇ ਇਸ ਔਰਤ ਤੋਂ ਪੈਸੇ ਲੈ ਲਏ। ਮਹਿਲਾ ਏ.ਐੱਸ.ਆਈ ਨੂੰ ਨਹੀਂ ਸੀ ਪਤਾ ਕਿ ਉਸ ਦੀ ਇਹ ਹਰਕਤ ਸੀ.ਸੀ.ਟੀ.ਵੀ ਵਿੱਚ ਰਿਕਾਰਡ ਹੋ ਰਹੀ ਹੈ। ਵੀਡੀਓ ਵਿਚ ਮਹਿਲਾ ਏ.ਐੱਸ.ਆਈ ਪੈਸੇ ਲੈ ਕੇ ਜੇਬ ਵਿੱਚ ਪਾਉਂਦੀ ਦਿਖਾਈ ਦਿੰਦੀ ਹੈ। ਮਾਮਲਾ ਵਿਜੀਲੈਂਸ ਦੇ ਧਿਆਨ ਵਿੱਚ ਆ ਗਿਆ ਹੈ।

ਇਸ ਮਹਿਲਾ ਏ.ਐੱਸ.ਆਈ ਤੇ ਮਾਮਲਾ ਦਰਜ ਹੋ ਗਿਆ ਹੈ ਅਤੇ ਜਾਂਚ ਜਾਰੀ ਹੈ। ਮਾਮਲੇ ਦੀ ਅਸਲ ਸਚਾਈ ਤਾਂ ਜਾਂਚ ਉਪਰੰਤ ਹੀ ਪਤਾ ਲੱਗ ਸਕੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਹਿਲਾ ਏ.ਐੱਸ.ਆਈ ਨੂੰ 15 ਅਗਸਤ ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਜਿਸ ਔਰਤ ਨਾਲ ਕਿਸੇ ਮਰਦ ਵੱਲੋਂ ਧੱ ਕਾ ਹੋ ਚੁੱਕਾ ਹੈ ਅਤੇ ਉਹ ਹੁਣ ਇ ਨ ਸਾ ਫ਼ ਮੰਗ ਰਹੀ ਹੈ, ਉਸ ਨੂੰ ਵੀ ਨਹੀਂ ਬ ਖ ਸ਼ਿ ਆ ਗਿਆ। ਉਸ ਤੋਂ ਵੀ ਪੈਸੇ ਲੈ ਲਏ ਗਏ।

Leave a Reply

Your email address will not be published. Required fields are marked *