ਮਾਪਿਆਂ ਨੇ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਇਸ ਹਾਲਤ ਚ ਪੱਖੇ ਨਾਲ ਟੰਗੀ ਮਿਲੀ ਲਾਸ਼

ਲੋਹੀਆਂ ਤੋਂ ਇੱਕ ਵਿਆਹੁਤਾ ਲੜਕੀ ਲਵਪ੍ਰੀਤ ਕੌਰ ਪੁੱਤਰੀ ਗਿਆਨ ਸਿੰਘ ਦੁਆਰਾ ਆਪਣੇ ਪੇਕੇ ਘਰ ਪੱਖੇ ਨਾਲ ਲ ਟ ਕ ਕੇ ਜਾਨ ਦੇ ਦੇਣ ਦੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਮਿ੍ਤਕਾ ਦੀ ਮਾਂ ਰੇਖਾ ਰਾਣੀ ਦੇ ਬਿਆਨਾਂ ਤੇ ਮਿ੍ਤਕਾ ਦੇ ਪਤੀ ਗਗਨਦੀਪ, ਸਹੁਰੇ ਅਮਰਜੀਤ ਸਿੰਘ ਅਤੇ ਸੱਸ ਅਮਰਜੀਤ ਕੌਰ ਵਾਸੀ ਲੁਧਿਆਣਾ ਤੇ 306 ਦਾ ਮਾਮਲਾ ਦਰਜ ਕੀਤਾ ਹੈ। ਨਗਰ ਕੌਂਸਲ ਲੋਹੀਆਂ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਮਿ੍ਤਕਾ ਲਵਪ੍ਰੀਤ ਕੌਰ ਉਸ ਦੀ ਭਤੀਜੀ ਲੱਗਦੀ ਸੀ।

ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿਚ ਲਵਪ੍ਰੀਤ ਕੌਰ ਦਾ ਗਗਨਦੀਪ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਮ੍ਰਿਤਕਾ ਦੇ ਸਹੁਰੇ ਕਹਿਣ ਲੱਗੇ ਉਨ੍ਹਾਂ ਦੀ ਸੇਵਾ ਨਹੀਂ ਹੋਈ। ਉਨ੍ਹਾਂ ਨੂੰ ਕੁਝ ਦਿੱਤਾ ਨਹੀਂ। ਬਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਲਵਪ੍ਰੀਤ ਦੇ ਸਹੁਰਿਆਂ ਨੇ ਉਸ ਦਾ ਅ ਬਾ ਰ ਸ਼ ਨ ਕਰਵਾ ਦਿੱਤਾ ਕਿਉਂਕਿ ਉਸ ਦੇ ਪੇਟ ਵਿੱਚ ਲੜਕੀ ਸੀ। ਉਹ ਇਹ ਵੀ ਕਹਿੰਦੇ ਸਨ ਕਿ ਉਨ੍ਹਾਂ ਦੇ ਇਸ ਕੰਮ ਤੇ 50 ਹਜ਼ਾਰ ਰੁਪਏ ਰੁਪਏ ਖਰਚ ਹੋ ਗਏ ਹਨ। ਬਲਵਿੰਦਰ ਸਿੰਘ ਦਾ ਕਹਿਣਾ ਹੈ

ਕਿ ਕੁਝ ਸਮਾਂ ਪਹਿਲਾਂ ਲੜਕੀ ਦੇ ਸਹੁਰੇ ਉਸ ਨੂੰ ਪੇਕੇ ਛੱਡ ਗਏ ਅਤੇ ਇਹ ਕਹਿ ਗਏ ਕਿ ਜੇਕਰ ਉਸ ਨੇ ਸਹੁਰੇ ਘਰ ਆਉਣਾ ਹੈ ਤਾਂ ਪੁੱਤਰ ਲੈ ਕੇ ਆਵੇ ਅਤੇ ਨਾਲ ਹੀ ਗੱਡੀ ਲੈ ਕੇ ਆਵੇ। ਲਵਪ੍ਰੀਤ ਦੁਆਰਾ ਘ ਟ ਨਾ ਨੂੰ ਅੰ ਜਾ ਮ ਦਿੱਤੇ ਜਾਣ ਤੋਂ ਪਹਿਲਾਂ ਉਸ ਨੂੰ ਉਸ ਦੇ ਸਹੁਰਿਆਂ ਤੋਂ ਫੋਨ ਆਇਆ ਸੀ। ਬਲਵਿੰਦਰ ਸਿੰਘ ਨੇ ਸਹੁਰੇ ਪਰਿਵਾਰ ਨੂੰ ਫੜੇ ਜਾਣ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 19 ਤਰੀਕ ਨੂੰ ਇਤਲਾਹ ਮਿਲੀ ਸੀ

ਕਿ ਲਵਪ੍ਰੀਤ ਕੌਰ ਪੁੱਤਰੀ ਗਿਆਨ ਸਿੰਘ ਨੇ ਜਾਨ‌ ਦੇ ਦਿਤੀ ਹੈ। ਉਨ੍ਹਾਂ ਨੇ ਜਾ ਕੇ ਮੌਕਾ ਦੇਖਿਆ। ਮਿ੍ਤਕਾ ਦੀ ਮਾਂ ਰੇਖਾ ਰਾਣੀ ਦੇ ਬਿਆਨਾਂ ਦੇ ਅਧਾਰ ਤੇ ਲਵਪ੍ਰੀਤ ਕੌਰ ਦੇ ਪਤੀ ਗਗਨਦੀਪ ਸਿੰਘ, ਸਹੁਰੇ ਅਮਰਜੀਤ ਸਿੰਘ ਅਤੇ ਸੱਸ ਅਮਰਜੀਤ ਕੌਰ ਤੇ 306 ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਅਜੇ ਫੜਿਆ ਨਹੀਂ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿ੍ਤਕ ਦੇਹ ਦਾ ਪੋ ਸ‌ ਟ ਮਾ ਰ ਟ ਮ ਹੋ ਚੁੱਕਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *