ਸੋਨਾ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਹੁਣ ਸੋਨਾ ਹੋ ਗਿਆ ਇੰਨਾ ਸਸਤਾ

ਕ ਰੋ ਨਾ ਕਾਲ ਬੀਤਣ ਤੋਂ ਬਾਅਦ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦਿਖਾਈ ਦੇਣ ਲੱਗੀ। ਇਸ ਦਾ ਭਾਵ ਇਹ ਹੈ ਕਿ ਕ ਰੋ ਨਾ ਕਾਲ ਦੌਰਾਨ ਕਾਰੋਬਾਰ ਬੰਦ ਹੋ ਜਾਣ ਕਾਰਨ ਆਮ ਵਿਅਕਤੀ ਸੋਨੇ ਚਾਂਦੀ ਦੀ ਖਰੀਦ ਵਿਚ ਪੂੰਜੀ ਨਿਵੇਸ਼ ਕਰਨ ਲੱਗੇ। ਜਿਸ ਦੇ ਸਿੱਟੇ ਵਜੋਂ ਸੋਨੇ ਚਾਂਦੀ ਦੇ ਭਾਅ ਅਸਮਾਨੀ ਚੜ੍ਹ ਗਏ। 7 ਅਗਸਤ 2020 ਨੂੰ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 56200 ਰੁਪਏ ਅਤੇ ਚਾਂਦੀ ਦੀ ਕੀਮਤ 77840 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਪਰ ਜਿਉਂ ਹੀ ਕ ਰੋ ਨਾ ਦੇ ਮਾਮਲੇ ਘਟਣ ਲੱਗੇ

ਤਾਂ ਸੋਨੇ ਚਾਂਦੀ ਦੇ ਰੇਟ ਵਿੱਚ ਵੀ ਕਮੀ ਆਉਣ ਲੱਗੀ। ਉਸ ਤੋਂ ਬਾਅਦ ਵਿਆਹ ਸ਼ਾਦੀਆਂ ਜਾਂ ਤਿਉਹਾਰਾਂ ਦੇ ਸੀਜ਼ਨ ਵਿੱਚ ਵੀ ਸੋਨੇ ਚਾਂਦੀ ਦੇ ਰੇਟ ਇਸ ਅੰਕੜੇ ਨੂੰ ਨਹੀਂ ਛੂਹ ਸਕੇ। ਹੁਣ ਤੱਕ ਸੋਨੇ ਚਾਂਦੀ ਦੇ ਰੇਟਾਂ ਵਿਚ ਮਾਮੂਲੀ ਘਾਟਾ ਵਾਧਾ ਹੁੰਦਾ ਰਹਿੰਦਾ ਹੈ। ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਬਜ਼ਾਰ ਵਿੱਚ 22 ਕੈਰੇਟ ਸੋਨੇ ਦੇ ਰੇਟ ਵਿਚ ਕੱਲ੍ਹ ਨਾਲੋਂ ਮਾਮੂਲੀ ਕਮੀ ਦੇਖੀ ਗਈ ਹੈ। ਕੱਲ੍ਹ 22 ਕੈਰੇਟ ਸੋਨੇ ਦਾ ਰੇਟ ਪ੍ਰਤੀ 10 ਗ੍ਰਾਮ 48350 ਰੁਪਏ ਸੀ ਜੋ ਅੱਜ ਘਟਾਕੇ 48340 ਰੁਪਏ ਰਹਿ ਗਿਆ।

ਇਸ ਤਰ੍ਹਾਂ ਹੀ ਚਾਂਦੀ ਭਾਰਤੀ ਬਜ਼ਾਰ ਵਿੱਚ ਕੱਲ੍ਹ 61200 ਰੁਪਏ ਪ੍ਰਤੀ ਕਿਲੋ ਸੀ। ਜਦੋਂ ਅੱਜ 61000 ਤੇ ਆ ਗਈ। ਕੱਲ੍ਹ ਚੰਡੀਗੜ੍ਹ ਵਿੱਚ 22 ਕੈਰੇਟ ਦਾ ਸੋਨਾ ਪ੍ਰਤੀ 10 ਗ੍ਰਾਮ 48500 ਰੁਪਏ ਸੀ ਪਰ ਅੱਜ ਇਹ ਕੀਮਤ 48490 ਰੁਪਏ ਪ੍ਰਤੀ 10 ਗ੍ਰਾਮ ਚੱਲ ਰਹੀ ਹੈ। ਸੋਨੇ ਚਾਂਦੀ ਦੀ ਖ਼ਰੀਦਦਾਰੀ ਕਰਨ ਵਾਲਿਆਂ ਲਈ ਇਹ ਇਕ ਸੁਨਹਿਰਾ ਮੌਕਾ ਕਿਹਾ ਜਾ ਸਕਦਾ ਹੈ।

Leave a Reply

Your email address will not be published. Required fields are marked *