ਸਟੂਡੈਂਟ ਵੀਜ਼ੇ ਤੇ ਕਨੇਡਾ ਗਏ ਪੰਜਾਬੀ ਮੁੰਡੇ ਦੀ ਹੋਈ ਮੋਤ, 22 ਸਾਲ ਦੀ ਉਮਰ ਚ ਪਿਆ ਦਿਲ ਦਾ ਦੌਰਾ

ਸਾਡੇ ਮੁਲਕ ਵਿੱਚ ਰੁ ਜ਼ ਗਾ ਰ ਦੀ ਘਾਟ ਹੋਣ ਕਾਰਨ ਨੌਜਵਾਨ ਮੁੰਡੇ ਕੁੜੀਆਂ ਚੰਗੇ ਭਵਿੱਖ ਦੀ ਉਮੀਦ ਲੈ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਵਿਦੇਸ਼ ਜਾ ਕੇ ਵੀ ਹਰ ਕੋਈ ਕਾਮਯਾਬ ਨਹੀਂ ਹੋ ਜਾਂਦਾ। ਉੱਥੇ ਵੀ ਇਨ੍ਹਾਂ ਨੌਜਵਾਨਾਂ ਨੂੰ ਕਈ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ। ਕਈ ਤਾਂ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਸਕਦੇ। ਮਾਤਾ ਪਿਤਾ ਨੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲੱਗੇ ਕਈ ਸੁਪਨੇ ਦੇਖੇ ਆਉਂਦੇ ਹਨ। ਜਦੋਂ ਇਨ੍ਹਾਂ ਨੌਜਵਾਨ ਮੁੰਡੇ ‌ਕੁੜੀਆਂ ਨਾਲ ਕੋਈ ਹਾ ਦ ਸਾ ਵਾਪਰਦਾ ਹੈ

ਤਾਂ ਮਾਤਾ ਪਿਤਾ ਦੇ ਸੁਪਨੇ ਵੀ ਮਿੱਟੀ ਵਿੱਚ ਮਿਲ ਜਾਂਦੇ ਹਨ। ਕਨੇਡਾ ਸਥਿਤ ਬਿ੍ਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਤੋਂ 22 ਸਾਲ ਦੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌ ਰਾ ਪੈਣ ਨਾਲ ਜਾਨ ਜਾਣ ਜਾਣ ਦੀ ਖਬਰ ਸੁਣਨ ਨੂੰ ਮਿਲੀ ਹੈ। ਇਸ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ ਖੋਸਾ ਵਜੋਂ ਹੋਈ ਹੈ। ਜੋ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾਂ ਦਾ ਰਹਿਣ ਵਾਲਾ ਸੀ। ਇਹ ਨੌਜਵਾਨ ਇੱਕ ਸਾਲ ਪਹਿਲਾਂ ਹੀ ਪੜ੍ਹਾਈ ਕਰਨ ਲਈ ਕਨੇਡਾ ਗਿਆ ਸੀ। ਮਾਤਾ ਪਿਤਾ ਨੇ ਵੀ ਆਪਣੇ

ਇਕਲੌਤੇ ਪੁੱਤਰ ਦੇ ਰੌਸ਼ਨ ਭਵਿੱਖ ਲਈ ਉਸ ਨੂੰ ਪੜ੍ਹਨ ਲਈ ਕਨੇਡਾ ਵਾਲੇ ਜਹਾਜ਼ ਚੜ੍ਹਾ ਦਿੱਤਾ ਸੀ ਪਰ ਅਰਸ਼ਦੀਪ ਦੇ ਭਵਿੱਖ ਬਾਰੇ ਕੋਈ ਨਹੀਂ ਸੀ ਜਾਣਦਾ ਕਿ ਉਸ ਨਾਲ ਕੀ ਵਾਪਰਨ ਵਾਲਾ ਹੈ? 18 ਨਵੰਬਰ ਨੂੰ ਅਰਸ਼ਦੀਪ ਨੂੰ ਅਜਿਹਾ ਦਿਲ ਦਾ ਦੌ ਰਾ ਪਿਆ, ਜਿਸ ਨੇ ਅਰਸ਼ਦੀਪ ਨੂੰ ਸਦਾ ਲਈ ਉਸ ਦੇ ਮਾਤਾ ਪਿਤਾ ਤੋਂ ਅਲੱਗ ਕਰ ਦਿੱਤਾ। ਜਦੋਂ ਮਾਤਾ ਪਿਤਾ ਨੂੰ ਫ਼ੋਨ ਤੇ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਜਿਸ ਪੁੱਤਰ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੇ ਉਸ ਨੂੰ ਵਿਦੇਸ਼ ਭੇਜਿਆ ਸੀ,

ਉਹ ਪੁੱਤਰ ਵੀ ਉਨ੍ਹਾਂ ਨੂੰ ਸਦਾ ਲਈ ਛੱਡ ਗਿਆ। ਮਾਤਾ ਪਿਤਾ ਦਾ ਰੋ ਰੋ ਬੁਰਾ ਹਾਲ ਹੈ। ਮਿ੍ਤਕ ਦੇਹ ਭਾਰਤ ਮੰਗਵਾਉਣ ਲਈ ਵੀ ਵੱਡਾ ਖਰਚਾ ਆਉਂਦਾ ਹੈ। ਜਿਸ ਕਰਕੇ ਅਰਸ਼ਦੀਪ ਦੇ ਦੋਸਤਾਂ ਨੇ ਇਸ ਉਦੇਸ਼ ਲਈ ਗੋ ਫੰਡ ਭੀ ਪੇਜ ਸਥਾਪਤ ਕੀਤਾ ਹੈ। ਹੁਣ ਤਾਂ ਮਾਤਾ-ਪਿਤਾ ਦੀ ਇੱਕ ਹੀ ਇੱਛਾ ਹੈ ਕਿ ਉਹ ਆਪਣੇ ਪੁੱਤਰ ਦਾ ਆਪਣੇ ਹੱਥੀਂ ਅੰਤਿਮ ਸੰ ਸ ਕਾ ਰ ਕਰ ਲੈਣ।

Leave a Reply

Your email address will not be published. Required fields are marked *