ਅੱਜਕਲ ਸੜਕਾਂ ਤੇ ਆਵਾਜਾਈ ਬਹੁਤ ਜ਼ਿਆਦਾ ਵਧ ਗਈ ਹੈ। ਆਵਾਜਾਈ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰ ਵੱਲੋਂ ਕੁਝ ਨਿਯਮ ਬਣਾਏ ਗਏ ਹਨ। ਇਨ੍ਹਾਂ ਨਿਯਮ- ਕਨੂੰਨਾਂ ਦੀ ਪਾਲਣਾ ਕਰਨਾ ਸਾਡਾ ਫਰਜ਼ ਹੈ। ਜੇ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਫੇਰ ਹਾਦਸੇ ਵਾਪਰ ਜਾਂਦੇ ਹਨ। ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਪਰਿਵਾਰ ਨਾਲ ਉਸ ਸਮੇਂ ਵੱਡੀ ਜੱਗੋਂ ਤੇਰਵੀਂ ਹੋ ਗਈ। ਜਦੋਂ ਇਕ ਤੇਜ਼ ਰਫਤਾਰ ਤੇਲ ਦਾ ਟੈਂਕਰ ਕੰਧਾਂ ਪਾੜ ਕੇ ਘਰ ਦੇ ਅੰਦਰ ਆ ਵੜਿਆ।
ਇਹ ਸਭ ਅੱਧੀ ਰਾਤ ਨੂੰ ਉਸ ਸਮੇਂ ਵਾਪਰਿਆ, ਜਦੋਂ ਪਰਿਵਾਰ ਸੁੱਤਾ ਪਿਆ ਸੀ। ਪਰਿਵਾਰ ਨੂੰ ਖੜਕਾ ਸੁਣਿਆਂ ਤਾਂ ਸਾਰੇ ਮੈਂਬਰ ਉੱਠ ਕੇ ਭੱਜੇ। ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਇਕ ਕਮਰੇ ਦੀ ਕੰਧ ਪਾੜ ਕੇ ਤੇਲ ਟੈਂਕਰ ਵਾਲਾ ਟੈਂਕਰ ਅੰਦਰ ਆ ਚੁੱਕਾ ਸੀ। ਇਹ ਸੀਨ ਦੇਖ ਪਰਿਵਾਰ ਦੇ ਹੋਸ਼ ਉੱਡ ਗਏ। ਜਿਸ ਕਮਰੇ ਵਿਚ ਟੈਂਕਰ ਵੜਿਆ ਉਸ ਵਿਚ ਪਰਿਵਾਰ ਦਾ ਬਜ਼ੁਰਗ ਸੁੱਤਾ ਪਿਆ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਟੈਂਕਰ ਦਾ ਟਾਇਰ ਉਨ੍ਹਾਂ ਦੇ ਬਜ਼ੁਰਗ ਦੇ ਮੰਜੇ ਦੇ ਬਿਲਕੁਲ ਨਾਲ ਲੱਗ ਗਿਆ ਅਤੇ ਕੁਝ ਇੱਟਾਂ ਬਜ਼ੁਰਗ ਉੱਤੇ ਵੀ ਆ ਡਿੱਗੀਆਂ। ਰਜਾਈ ਲਈ ਹੋਣ ਕਰਕੇ ਬਜ਼ੁਰਗ ਦਾ ਬਚਾਅ ਹੋ ਗਿਆ। ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਨਸਾਨੀਅਤ ਦੇ ਨਾਤੇ ਟੈਂਕਰ ਵਿਚੋਂ ਬੰਦਿਆਂ ਨੂੰ ਕੱਢਿਆ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਪਰ ਟੈਂਕਰ ਵਿਚ ਸਵਾਰ 2 ਜਣੇ ਡ-ਰਕੇ ਭੱਜ ਗਏ।
ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਬਜ਼ੁਰਗ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੇ ਘਰ ਦਾ ਨੁਕਸਾਨ ਬਹੁਤ ਹੋ ਗਿਆ ਹੈ। ਜਿਕਰਯੋਗ ਹੈ ਕਿ ਤੇਲ ਟੈਂਕਰ ਚਾਲਕ ਪੂਰੀ ਤਰ੍ਹਾਂ ਰੱਜ ਕੇ ਡਰਾਈਵਿੰਗ ਕਰ ਰਿਹਾ ਸੀ।
ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਭਾਦਸੋਂ ਤੋਂ ਅੱਧੀ ਰਾਤ ਨੂੰ ਇਹ ਤੇਲ ਟੈਂਕਰ ਆ ਰਿਹਾ ਸੀ ਤਾਂ ਰਸਤੇ ਵਿਚ ਇਹ ਕਿਸੇ ਦੇ ਘਰ ਜਾ ਵੜਿਆ। ਘਰ ਵਿਚ ਬਜ਼ੁਰਗ ਦਾ ਬਚਾਅ ਹੋ ਗਿਆ ਪਰ ਟੈਂਕਰ ਵਿਚ ਸਵਾਰ 2 ਜਣਿਆ ਦੇ ਕੁਝ ਮਾਮੂਲੀ ਸੱਟਾਂ ਲੱਗੀਆਂ ਹਨ। ਇਨ੍ਹਾਂ ਦੋਵਾਂ ਨੂੰ ਇਲਾਜ ਲਈ ਹਸਪਤਾਲ ਭਾਰਤੀ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਪਰਿਵਾਰ ਦਾ 1 ਲੱਖ ਦੇ ਕਰੀਬ ਮਾਲੀ ਨੁਕਸਾਨ ਹੋ ਗਿਆ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਸੜਕ ਤੋਂ ਇਹ ਘਰ ਕਾਫੀ ਪਿੱਛੇ ਹਟਕੇ ਹੈ ਫੇਰ ਇਹ ਟੈਂਕਰ ਘਰ ਦੇ ਅੰਦਰ ਕਿਵੇਂ ਆ ਵੜਿਆ। ਹੋਰ ਤਾਂ ਹੋਰ ਕੰਧ ਪਾੜਕੇ ਇੰਨੀ ਅੰਦਰ ਵੀ ਚਲਾ ਗਿਆ। ਜੋ ਵੀ ਹੋਵੇ ਕਿਸਮਤ ਚੰਗੀ ਸੀ ਜੋ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਤੋਂ ਸਿੱਖਣ ਦੀ ਲੋੜ ਹੈ।