ਸਮਝਿਆ ਜਾਂਦਾ ਹੈ ਕਿ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਕਲਾਕਾਰ ਮੋਟੀ ਕਮਾਈ ਕਰਦੇ ਹਨ ਅਤੇ ਸ਼ਾਹੀ ਜ਼ਿੰਦਗੀ ਬਤੀਤ ਕਰਦੇ ਹਨ। ਬਾਲੀਵੁੱਡ ਕਲਾਕਾਰਾਂ ਦੀਆਂ ਖਬਰਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਭੋਜਪੁਰੀ ਫ਼ਿਲਮਾਂ ਦੇ ਕਲਾਕਾਰ ਵੀ ਪਿੱਛੇ ਨਹੀਂ ਹਨ। ਅਜਿਹਾ ਇੱਕ ਨਾਂ ਹੈ ‘ਅਮਰਪਾਲੀ ਦੂਬੇ’। ਇਸ ਸੁੰਦਰੀ ਦਾ ਭੋਜਪੁਰੀ ਫ਼ਿਲਮਾਂ ਵਿੱਚ ਨਾਮ ਚੱਲਦਾ ਹੈ। ਅਮਰਪਾਲੀ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਟੈਲੀਵਿਜ਼ਨ ਤੋਂ ਕੀਤੀ ਸੀ ਪਰ
ਉਨ੍ਹਾਂ ਦੀ ਕਲਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭੋਜਪੁਰੀ ਫ਼ਿਲਮਾਂ ਦੀ ਪੇਸ਼ਕਸ਼ ਹੋਣ ਲੱਗੀ। ਸਾਲ 2014 ਵਿੱਚ ਅਮਰਪਾਲੀ ਦੂਬੇ ਨੇ ਭੋਜਪੁਰੀ ਫ਼ਿਲਮਾਂ ਵਿੱਚ ਐਂਟਰੀ ਕੀਤੀ। ਉਨ੍ਹਾਂ ਦੀ ਪਹਿਲੀ ਫਿਲਮ ਸੀ ‘ਨਿਰਹੂਆ ਹਿੰਦੁਸਤਾਨੀ’। ਜਿਸ ਵਿੱਚ ਉਨ੍ਹਾਂ ਦੇ ਨਾਲ ਸਟਾਰ ਸੀ ਦਿਨੇਸ਼ ਲਾਲ ਯਾਦਵ। ਇਸ ਫਿਲਮ ਨੂੰ ਅਜਿਹੀ ਸਫਲਤਾ ਮਿਲੀ ਕਿ ਅਮਰਪਾਲੀ ਦੂਬੇ ਨੂੰ ਧੜਾਧੜ ਫ਼ਿਲਮਾਂ ਮਿਲਣ ਲੱਗੀਆਂ।
ਉਨ੍ਹਾਂ ਦੀ ਗਿਣਤੀ ਵੱਡੀਆਂ ਅਭਿਨੇਤਰੀਆਂ ਵਿੱਚ ਹੋਣ ਲੱਗੀ। 2019 ਵਿੱਚ ਅਮਰਪਾਲੀ ਦੂਬੇ ਨੇ ਕਰੋੜਾਂ ਦਾ ਫਲੈਟ ਖਰੀਦ ਲਿਆ। ਅੱਜ ਅਮਰਪਾਲੀ ਕੋਲ ਲਗਭਗ 25 ਕਰੋੜ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਕੋਲ ਬੀ ਐਮ ਡਬਲਯੂ, ਰੇਂਜ ਰੋਵਰ ਅਤੇ ਟੋਯੋਟਾ ਫਾਰਚੂਨਰ ਵਰਗੀਆਂ ਮਹਿੰਗੀਆਂ ਗੱਡੀਆਂ ਹਨ। ਇਸ ਅਮੀਰੀ ਸਦਕਾ ਉਨ੍ਹਾਂ ਦਾ ਰਾਜਕੁਮਾਰੀਆਂ ਵਰਗਾ ਜੀਵਨ ਹੈ।
ਕਿਹਾ ਜਾ ਰਿਹਾ ਹੈ ਕਿ ਅਮਰਪਾਲੀ ਦੂਬੇ ਵੱਲੋਂ ਇੱਕ ਭੋਜਪੁਰੀ ਫ਼ਿਲਮ ਵਿੱਚ ਕੰਮ ਕਰਨ ਦੇ 10-15 ਲੱਖ ਰੁਪਏ ਵਸੂਲੇ ਜਾਂਦੇ ਹਨ। ਇਸ ਤੋਂ ਬਿਨਾਂ ਸਟੇਜ ਸ਼ੋਅਜ਼ ਕੀਤੇ ਜਾਂਦੇ ਹਨ। ਉਨ੍ਹਾਂ ਕੋਲ ਐਡ ਦਾ ਵੀ ਬਹੁਤ ਕੰਮ ਹੈ। ਇਸ ਕੰਮ ਦੀ ਉਨ੍ਹਾਂ ਨੂੰ ਇੰਨੀ ਪੇਸ਼ਕਸ਼ ਹੈ ਕਿ ਪੇਸ਼ਕਰਤਾ ਨੂੰ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਅਨੇਕਾਂ ਹੀ ਪ੍ਰਸੰਸਕ ਹਨ।
ਕਿਸੇ ਸਮੇਂ ਅਮਰਪਾਲੀ ਦੂਬੇ ਦਾ ਨਾਮ ‘ਨਿਰਹੂਆ ਹਿੰਦੁਸਤਾਨੀ’ ਦੇ ਸਟਾਰ ਦਿਨੇਸ਼ ਲਾਲ ਯਾਦਵ ਨਾਲ ਜੋੜਿਆ ਜਾਂਦਾ ਸੀ। ਅੱਜ ਕੱਲ੍ਹ ਵੀ ਉਨ੍ਹਾਂ ਦਾ ਨਾਮ ਸੁਰਖੀਆਂ ਵਿੱਚ ਹੈ। ਇਸ ਦੀ ਵਜ੍ਹਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀ ਉਨ੍ਹਾਂ ਦੀ ਵੈਡਿੰਗ ਲੁੱਕ ਹੈ। ਜਿਸ ਵਿੱਚ ਉਨ੍ਹਾਂ ਨੂੰ ਅਨੰਦ ਅਕੇਲਾ ‘ਕੱਲੂ’ ਨਾਲ ਸ਼ਾਦੀ ਦੇ ਜੋੜੇ ਵਿੱਚ ਦੇਖਿਆ ਜਾ ਰਿਹਾ ਹੈ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੀ ਆਉਣ ਵਾਲੀ ਕਿਸੇ ਫ਼ਿਲਮ ਦਾ ਦ੍ਰਿਸ਼ ਹੈ।