ਇੱਕ ਕਵੀ ਦੀਆਂ ਸਤਰਾਂ ਹਨ, ਜੰਮੇ,ਪਲੇ, ਖੇਡੇ ਇਸ ਧਰਤ ਉੱਤੇ, ਡਾਢੀ ਇਸ ਦੀ ਖਿੱਚ ਪਿਆਰ ਦੀ ਹੈ। ਆਪਣੇ ਜਨਮ ਸਥਾਨ ਨਾਲ ਇਨਸਾਨ ਦਾ ਕੁਦਰਤੀ ਤੌਰ ਤੇ ਮੋਹ ਹੁੰਦਾ ਹੈ। ਜਿੱਥੇ ਬਚਪਨ ਬੀਤਿਆ ਹੋਵੇ, ਉਸ ਥਾਂ ਨੂੰ ਅਤੇ ਯਾਰਾਂ ਦੋਸਤਾਂ ਨੂੰ ਇਨਸਾਨ ਚਾਹੁੰਦੇ ਹੋਏ ਵੀ ਨਹੀਂ ਭੁਲਾ ਸਕਦਾ। ਅਸੀਂ ਚਰਚਾ ਕਰ ਰਹੇ ਹਾਂ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੁਆਰਾ ਸੋਸ਼ਲ ਮੀਡੀਆ ਤੇ ਪਾਈ ਗਈ ਇੱਕ ਪੋਸਟ ਦੀ।
ਵਿੱਕੀ ਕੌਸ਼ਲ ਨੂੰ ਆਪਣੇ ਪਿੰਡ ਨਾਲ ਬਹੁਤ ਜ਼ਿਆਦਾ ਪਿਆਰ ਹੈ। ਅੱਜਕੱਲ੍ਹ ਉਹ ਆਪਣੀ ਫਿਲਮ ‘ਸੈਮ ਬਹਾਦੁਰ’ ਦੀ ਸ਼ੂਟਿੰਗ ਦੇ ਸਿਲਸਿਲੇ ਵਿੱਚ ਪੰਜਾਬ ਵਿੱਚ ਮੌਜੂਦ ਹਨ। ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ। ਜਿਸ ਵਿੱਚ ਉਨ੍ਹਾ ਨੇ ਆਪਣੇ ਪਿੰਡ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।
ਉਨ੍ਹਾ ਦੁਆਰਾ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ 2 ਤਸਵੀਰਾਂ ਦੀ ਕੈਪਸ਼ਨ ਵਿੱਚ ਉਨ੍ਹਾਂ ਨੇ ਪਿੰਡ ਵਿੱਚ ਬਚਪਨ ਸਮੇਂ ਛੁੱਟੀਆਂ ਗੁਜ਼ਾਰਨ ਦਾ ਜ਼ਿਕਰ ਕੀਤਾ ਹੈ। ਉਹ ਪਿੱਪਲ ਦੇ ਦਰਖ਼ਤ ਹੇਠ ਤਾਸ਼ ਅਤੇ ਕ੍ਰਿਕੇਟ ਖੇਡਣ ਦਾ ਵਰਨਣ ਕਰਦੇ ਹਨ। ਭਾਵੇਂ ਹਾਲਾਤ ਪਹਿਲਾਂ ਨਾਲੋਂ ਕਾਫੀ ਬਦਲ ਚੁੱਕੇ ਹਨ ਪਰ ਉਨ੍ਹਾ ਨੂੰ ਇਸ ਥਾਂ ਤੇ ਪਹੁੰਚ ਕੇ ਅੱਜ ਵੀ ਉਹ ਹੀ ਸਕੂਨ ਮਿਲਦਾ ਹੈ, ਜੋ ਬਚਪਨ ਵਿੱਚ ਮਿਲਦਾ ਸੀ।
ਵਿੱਕੀ ਕੌਸ਼ਲ ਦੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਜੋ ਉਨ੍ਹਾਂ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਅਤੇ ਕੈਪਸ਼ਨ ਵਿੱਚ ਲਿਖੇ ਸ਼ਬਦ ਹਰ ਕਿਸੇ ਨੂੰ ਭਾਵੁਕ ਕਰਕੇ ਉਸ ਦਾ ਬਚਪਨ ਚੇਤੇ ਕਰਵਾ ਦਿੰਦੇ ਹਨ। ਅੱਜਕੱਲ੍ਹ ਵਿੱਕੀ ਕੌਸ਼ਲ ਲਕਸ਼ਮਣ ਉਦੇਕਰਨ ਦੀ ਫਿਲਮ ਵਿੱਚ ਛਤਰਪਤੀ ਸੰਭਾ ਜੀ ਮਹਾਰਾਜ ਦਾ ਰੋਲ ਨਿਭਾਅ ਰਹੇ ਹਨ।
ਭਾਵੇਂ ਵਿੱਕੀ ਕੌਸ਼ਲ ਕਿਸੇ ਵੀ ਮੁਕਾਮ ਉੱਤੇ ਪਹੁੰਚ ਗਏ ਹੋਣ ਪਰ ਅਜੇ ਵੀ ਉਨ੍ਹਾਂ ਨੂੰ ਆਪਣੇ ਪਿੰਡ ਨਾਲ ਪਿਆਰ ਹੈ। ਆਪਣੇ ਬਚਪਨ ਦੇ ਬੀਤ ਚੁੱਕੇ ਪਲ ਅੱਜ ਵੀ ਉਨ੍ਹਾਂ ਨੂੰ ਯਾਦ ਹਨ। ਜਿੱਥੇ ਵਿੱਕੀ ਕੌਸ਼ਲ ਅੱਜਕੱਲ੍ਹ ਲਕਸ਼ਮਣ ਉਦੇਕਰਨ ਦੀ ਫਿਲਮ ‘ਸੈਮ ਬਹਾਦੁਰ’ ਦੀ ਸ਼ੂਟਿੰਗ ਵਿੱਚ ਰੁੱਝੇ ਹੋੋਏ ਹਨ, ਉੱਥੇ ਹੀ ਉਨ੍ਹਾਂ ਕੋਲ ਦਿ ਗ੍ਰੇਟ ਇੰਡੀਅਨ ਫੈਮਿਲੀ ਅਤੇ ਡੰਕੀ ਆਦਿ ਫਿਲਮਾਂ ਵੀ ਕਰਨ ਲਈ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਸ਼ੁਭ ਇੱਛਾਵਾਂ ਉਨ੍ਹਾਂ ਦੇ ਨਾਲ ਹਨ।