ਅੰਮਿ੍ਤਸਰ ਦੇ ਫਰੈੰਡਜ਼ ਐਵੇਨਿਊ ਵਿੱਚ ਇੱਕ ਲੜਕੇ ਦੁਆਰਾ 22 ਸਾਲ ਦੀ ਇੱਕ ਲੜਕੀ ਦੀ ਪਿੱਠ ਤੇ ਇੱਕ ਤੋਂ ਵੱਧ ਗ-ਲੀਆਂ ਦੇ ਵਾਰ ਕੀਤੇ ਜਾਣ ਤੋਂ ਬਾਅਦ ਲੜਕੀ ਅਮੋਲਦੀਪ ਕੌਰ ਨੂੰ ਅਮਨਦੀਪ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਅਮੋਲਦੀਪ ਦੀ ਹਾਲਤ ਖਰਾਬ ਹੈ। ਮਾਮਲਾ ਇੱਕਤਰਫਾ ਪਿਆਰ ਨਾਲ ਸਬੰਧਤ ਦੱਸਿਆ ਜਾਂਦਾ ਹੈ। ਲੜਕਾ ਅਤੇ ਲੜਕੀ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ।
ਜਿਸ ਮੁੰਡੇ ਤੇ ਦੋਸ਼ ਲੱਗੇ ਹਨ, ਉਸ ਦਾ ਨਾਮ ਰਾਜਵਿੰਦਰ ਸਿੰਘ ਹੈ। ਜੋ ਕਿ ਪੰਜਾਬ ਪੁਲਿਸ ਦੇ ਇੱਕ ਏ ਐੱਸ ਆਈ ਅਮਰਜੀਤ ਸਿੰਘ ਦਾ ਪੁੱਤਰ ਹੈ। ਇਹ ਵੀ ਪਤਾ ਲੱਗਾ ਹੈ ਕਿ ਘਟਨਾ ਸੀ ਸੀ ਟੀ ਵੀ ਵਿੱਚ ਰਿਕਾਰਡ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕਾ ਰਾਜਵਿੰਦਰ ਸਿੰਘ ਕਾਫੀ ਸਮੇਂ ਤੋਂ ਲੜਕੀ ਅਮੋਲਦੀਪ ਕੌਰ ਨਾਲ ਛੇੜਖਾਨੀ ਕਰਦਾ ਸੀ। ਜਿਸ ਕਰਕੇ ਇਨ੍ਹਾਂ ਦਾ ਮਾਮਲਾ ਗੁੰਮਟਾਲਾ ਪੁਲਿਸ ਚੌਕੀ ਚਲਾ ਗਿਆ।
ਉੱਥੇ ਇੱਕ ਵਾਰ ਤਾਂ ਇਨ੍ਹਾਂ ਦਾ ਮਾਮਲਾ ਨਿਪਟ ਗਿਆ ਪਰ ਲੜਕਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਇਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਲੜਕੇ ਦੀ ਖੂਬ ਭੁਗਤ ਸਵਾਰੀ। ਲੜਕੀ ਦੇ ਪਿਤਾ ਵੱਲੋਂ ਲੜਕੇ ਤੇ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤੇ ਜਾਣ ਕਾਰਨ ਉਸ ਤੇ 307 ਦਾ ਮਾਮਲਾ ਦਰਜ ਹੋ ਗਿਆ। ਲੜਕੀ ਦਾ ਪਿਤਾ 10 ਮਹੀਨੇ ਤੋਂ ਜੇ-ਲ੍ਹ ਵਿੱਚ ਬੰਦ ਹੈ।
ਤਾਜ਼ਾ ਮਾਮਲੇ ਬਾਰੇ ਕਿਹਾ ਜਾ ਰਿਹਾ ਹੈ ਕਿ ਰਾਜਵਿੰਦਰ ਸਿੰਘ ਬਾਈਕ ਤੇ ਸਵਾਰ ਹੋ ਕੇ ਆਪਣੇ ਇੱਕ ਸਾਥੀ ਸਮੇਤ ਅਮੋਲਦੀਪ ਕੌਰ ਦੇ ਘਰ ਫਰੈਂਡਜ਼ ਐਵੇਨਿਊ ਵਿਖੇ ਪਹੁੰਚਿਆ। ਉਸ ਨੇ ਗੇਟ ਤੇ ਲੱਗੀ ਘੰਟੀ ਵਜਾਈ। ਜਿਉੰ ਹੀ ਅਮੋਲਦੀਪ ਨੇ ਗੇਟ ਖੋਲ੍ਹਿਆ ਤਾਂ ਰਾਜਵਿੰਦਰ ਨੇ ਉਸ ਤੇ ਗ ਲੀ ਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਦੌੜ ਗਏ।
ਘਟਨਾ ਸੀ ਸੀ ਟੀ ਵੀ ਵਿੱਚ ਰਿਕਾਰਡ ਹੋ ਗਈ ਹੈ। ਲੜਕੀ ਨੂੰ ਅਮਨਦੀਪ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਠੀਕ ਨਹੀਂ ਹੈ। ਸਬੰਧਤ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਲੜਕੀ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।