ਅਸੀਂ ਫਿਲਮੀ ਕਲਾਕਾਰਾਂ ਨੂੰ ਦੇਖਦੇ ਹਾਂ ਕਿ ਉਨ੍ਹਾਂ ਨੂੰ ਕਿੰਨੀ ਪ੍ਰਸਿੱਧੀ ਹਾਸਲ ਹੈ। ਉਨ੍ਹਾਂ ਦੇ ਅਨੇਕਾਂ ਹੀ ਦੀਵਾਨੇ ਹਨ ਪਰ ਇਸ ਮੁਕਾਮ ਤੇ ਪਹੁੰਚਣ ਲਈ ਉਨ੍ਹਾਂ ਨੂੰ ਵੱਡਾ ਸੰਘਰਸ਼ ਕਰਨਾ ਪਿਆ ਹੈ। ਛੋਟੇ ਪਰਦੇ ਤੇ ਕੁਮਕੁਮ : ਏਕ ਪਿਆਰਾ ਸਾ ਬੰਧਨ, ਘਰ ਏਕ ਸਪਨਾ, ਨਾਗਿਨ ਅਤੇ ਸਬ ਕੀ ਲਾਡਲੀ ਬੇਬੋ ਵਿੱਚ ਦਿਖਾਈ ਦੇਣ ਵਾਲੀ ਸਾਯੰਤਨੀ ਘੋਸ਼ ਨੂੰ ਕੌਣ ਨਹੀਂ ਜਾਣਦਾ। ਉਸ ਨੂੰ ਆਪਣੇ ਇਸ ਸਫ਼ਰ ਦੌਰਾਨ ਲੰਬਾ ਸੰਘਰਸ਼ ਕਰਨਾ ਪਿਆ। ਜਿਸ ਦੀ ਵੱਖਰੀ ਕਹਾਣੀ ਹੈ।
ਬਾਰਵੀਂ ਜਮਾਤ ਪਾਸ ਕਰਨ ਉਪਰੰਤ ਉਹ ‘ਮਿਸ ਕੋਲਕਾਤਾ’ ਬਣੀ। ਬੰਗਾਲੀ ਫ਼ਿਲਮਾਂ ਵਿੱਚ ਹੀਰੋਇਨ ਦੇ ਤੌਰ ਤੇ ਕੰਮ ਕੀਤਾ। ਫੇਰ ਮੁੰਬਈ ਆ ਗਈ। ਇੱਥੇ ਆ ਕੇ ਸਾਯੰਤਨੀ ਘੋਸ਼ ਨੂੰ ਸਭ ਤੋਂ ਪਹਿਲਾਂ ‘ਕੁਮਕੁਮ : ਏਕ ਪਿਆਰਾ ਸਾ ਬੰਧਨ’ ਵਿੱਚ ਕੰਮ ਮਿਲ ਗਿਆ। ਫੇਰ ‘ਘਰ ਏਕ ਸਪਨਾ’ ਕੀਤਾ। ਇਸ ਸਮੇਂ ਉਸ ਕੋਲ ਕਾਰ ਸੀ। ਜਦੋਂ 2007-2009 ਵਿੱਚ ਉਸ ਨੇ ‘ਨਾਗਿਨ’ ਵਿੱਚ ਅੰਮ੍ਰਿਤਾ ਦਾ ਰੋਲ ਨਿਭਾਇਆ ਬਸ ਫੇਰ ਤਾਂ ਹਰ ਪਾਸੇ ਉਸ ਦੇ ਨਾਮ ਦੀ ਧੁੰਮ ਪੈ ਗਈ।
ਇਸ ਦੌਰਾਨ ਉਸ ਨੇ ਮਕਾਨ ਵੀ ਖਰੀਦ ਲਿਆ। ਇਸ ਸਮੇਂ ਉਸ ਦੀ ਉਮਰ 23 ਸਾਲ ਸੀ ਪਰ 2010 ਤੋਂ ਡੇਢ ਸਾਲ ਉਸ ਲਈ ਚੁਣੌਤੀ ਭਰਿਆ ਸਮਾਂ ਰਿਹਾ। ਇਸ ਸਮੇਂ ਉਸ ਨੂੰ ਭਾਵੇਂ ਕੰਮ ਦੀ ਪੇਸ਼ਕਸ਼ ਤਾਂ ਆਉਂਦੀ ਰਹੀ ਪਰ ਕੰਮ ਉਸ ਦੇ ਪਸੰਦੀਦਾ ਨਹੀਂ ਸੀ। ਜਿਸ ਕਰਕੇ ਉਸ ਨੂੰ ਡੇਢ ਸਾਲ ਵਿਹਲੇ ਰਹਿਣਾ ਪਿਆ। ਹਾਲਾਤ ਇਹ ਹੋ ਗਏ ਕਿ ਉਸ ਲਈ ਕਿਸ਼ਤ ਭਰਨੀ ਵੀ ਔਖੀ ਹੋ ਗਈ ਅਤੇ ਉਸ ਨੂੰ ਆਪਣਾ ਮਕਾਨ ਵੇਚ ਕੇ ਕਿਰਾਏ ਦੇ ਮਕਾਨ ਵਿੱਚ ਰਹਿਣਾ ਪੈ ਗਿਆ।