ਟ੍ਰੈਫਿਕ ਪੁਲਿਸ ਦੁਆਰਾ ਵਾਹਨ ਚਾਲਕਾਂ ਨੂੰ ਵਾਰ ਵਾਰ ਜਾਗਰੂਕ ਕੀਤਾ ਜਾਂਦਾ ਹੈ ਕਿ ਡਰਾਈਵਿੰਗ ਅਤੇ ਅਮਲ ਦਾ ਕੋਈ ਮੇਲ ਨਹੀਂ। ਇਸ ਲਈ ਅਮਲ ਦੀ ਵਰਤੋਂ ਕਰਕੇ ਗੱਡੀ ਚਲਾਉਣ ਤੋਂ ਪਰਹੇਜ਼ ਕੀਤਾ ਜਾਵੇ। ਫੇਰ ਵੀ ਕਈ ਵਿਅਕਤੀ ਪਰਵਾਹ ਨਹੀਂ ਕਰਦੇ ਅਤੇ ਦਾ ਰੂ ਦੀ ਲੋਰ ਵਿੱਚ ਡਰਾਈਵਿੰਗ ਕਰਦੇ ਹਨ। ਜਿਸ ਨਾਲ ਹਾਦਸੇ ਹੁੰਦੇ ਹਨ। ਨਾਭਾ ਵਿਖੇ ਵਾਪਰੇ ਹਾਦਸੇ ਵਿੱਚ 2 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਹਾਦਸਾ ਇੱਕ ਸਕਾਰਪੀਓ ਅਤੇ ਇੱਕ ਐਕਟਿਵਾ ਵਿਚਕਾਰ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਸੰਤ ਰਾਮ ਅਤੇ ਰਾਮ ਪਾਲ ਦੋਵੇਂ ਹੀ ਐਕਟਿਵਾ ਤੇ ਸਵਾਰ ਹੋ ਕੇ ਕਿਤੇ ਕੰਮ ਗਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਇੱਕ ਸਕਾਰਪੀਓ ਪਿੱਛੋਂ ਉਨ੍ਹਾਂ ਦੀ ਐਕਟਿਵਾ ਵਿੱਚ ਆ ਵੱਜੀ। ਜਿਸ ਨਾਲ ਐਕਟਿਵਾ ਸਵਾਰ ਦੋਵੇਂ ਹੀ ਡਿੱਗ ਪਏ। ਕੋਈ ਵਿਅਕਤੀ ਆਪਣੀ ਗੱਡੀ ਵਿੱਚ ਇਨ੍ਹਾਂ ਨੂੰ ਹ ਸ ਪ ਤਾ ਲ ਲੈ ਗਿਆ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਤਾਂ ਹ ਸ ਪ ਤਾ ਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ ਅਤੇ ਦੂਜੇ ਨੂੰ ਜਦੋਂ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਸੀ
ਤਾਂ ਕੁਝ ਮਿੰਟਾਂ ਬਾਅਦ ਹੀ ਉਹ ਵੀ ਅੱਖਾਂ ਮੀਟ ਗਿਆ। ਦੋਵੇਂ ਹੀ ਮ੍ਰਿਤਕ ਮਜ਼ਦੂਰੀ ਕਰਦੇ ਸਨ ਅਤੇ ਆਪਸ ਵਿੱਚ ਰਿਸ਼ਤੇ ਵਿੱਚ ਚਾਚਾ ਭਤੀਜਾ ਸਨ। ਇਨ੍ਹਾਂ ਦੀ ਉਮਰ 50 ਸਾਲ ਅਤੇ 35 ਸਾਲ ਸੀ। ਇਹ ਪਰਵਾਸੀ ਪਰਿਵਾਰਾਂ ਨਾਲ ਸਬੰਧਤ ਦੱਸੇ ਜਾਂਦੇ ਹਨ। ਮ੍ਰਿਤਕਾਂ ਦੇ ਸਬੰਧੀਆਂ ਦਾ ਦੋਸ਼ ਹੈ ਕਿ ਗੱਡੀ ਵਾਲੇ ਨੇ ਦਾ ਰੂ ਪੀਤੀ ਹੋਈ ਸੀ। ਉਨ੍ਹਾਂ ਤੋਂ ਦਾ ਰੂ ਦੀ ਬੋਤਲ ਬਰਾਮਦ ਹੋਈ ਹੈ। ਮ੍ਰਿਤਕਾਂ ਦੇ ਸਬੰਧੀ ਇਨਸਾਫ਼ ਦੀ ਮੰਗ ਕਰ ਰਹੇ ਹਨ।