ਕੁਝ ਸਮੇਂ ਤੋਂ ਵਿਦੇਸ਼ਾਂ ਤੋਂ ਪੰਜਾਬੀ ਪਰਿਵਾਰਾਂ ਨਾਲ ਜੁੜੀਆਂ ਹੋਈਆਂ ਮੰ ਦ ਭਾ ਗੀ ਆਂ ਖਬਰਾਂ ਆ ਰਹੀਆਂ ਹਨ। ਜਿਨ੍ਹਾਂ ਨੂੰ ਪੜ੍ਹ ਸੁਣ ਕੇ ਭਾਈਚਾਰੇ ਦੇ ਮਨ ਝੰ ਜੋ ੜੇ ਜਾਂਦੇ ਹਨ। ਹੁਣ ਇਸ ਤਰ੍ਹਾਂ ਦੀ ਹੀ ਇੱਕ ਖ਼ਬਰ ਇਟਲੀ ਦੇ ਸ਼ਹਿਰ ਬੈਰੋਲੀਨਾ ਤੋਂ ਆਈ ਹੈ। ਜਿੱਥੇ ਪ੍ਰਸਿੱਧ ਪੰਜਾਬੀ ਕਵੀਸ਼ਰ ਬੀਰ ਬਚਿੱਤਰ ਸਿੰਘ ਦੇ 2 ਬੱਚੇ ਇੱਕ ਸੜਕ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ ਹਨ। ਇਹ ਪਰਿਵਾਰ ਪੰਜਾਬ ਦੇ ਬਾਬਾ ਬਕਾਲਾ ਦੇ ਪਿੰਡ ਚੀਮਾ ਬਾਠ ਤੋਂ ਕਈ ਸਾਲ ਪਹਿਲਾਂ ਇਟਲੀ ਚਲਾ ਗਿਆ ਸੀ।
ਮ੍ਰਿਤਕਾਂ ਦੇ ਨਾਮ ਅੰਮ੍ਰਿਤਪਾਲ ਸਿੰਘ ਉਮਰ 18 ਸਾਲ ਅਤੇ ਬਲਪ੍ਰੀਤ ਕੌਰ ਉਮਰ 15 ਸਾਲ ਦੱਸੇ ਜਾਂਦੇ ਹਨ। ਇਹ ਬੱਚੇ ਆਪਣੇ ਸਾਥੀਆਂ ਨਾਲ ਘੁੰਮਣ ਫਿਰਨ ਲਈ ਗਏ ਸਨ। ਮੌਸਮ ਖ਼ਰਾਬ ਹੋਣ ਕਾਰਨ ਇਨ੍ਹਾਂ ਦੀ ਕਾਰ ਨ ਹਿ ਰ ਵਿੱਚ ਜਾ ਡਿੱਗੀ। ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਜਦਕਿ ਲੜਕੀ ਬਲਪ੍ਰੀਤ ਕੌਰ ਦਾ ਜਨਮ ਇਟਲੀ ਵਿੱਚ ਹੋਇਆ ਸੀ। ਇੱਕੋ ਸਮੇਂ ਇਕੱਠੇ 2 ਬੱਚਿਆਂ ਦਾ ਇਸ ਦੁਨੀਆਂ ਤੋਂ ਚਲੇ ਜਾਣਾ
ਇਸ ਪਰਿਵਾਰ ਲਈ ਅਸਹਿ ਸਦਮਾ ਹੈ। ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੂੰ ਕੁਝ ਵੀ ਨਹੀਂ ਸੁੱਝ ਰਿਹਾ। ਇਸ ਪਰਿਵਾਰ ਦੇ ਕੁਝ ਸਬੰਧੀ ਪੰਜਾਬ ਵਿੱਚ ਰਹਿੰਦੇ ਹਨ। ਜਦੋਂ ਇਹ ਮੰ ਦ ਭਾ ਗੀ ਖ਼ਬਰ ਇਨ੍ਹਾਂ ਦੇ ਪਿੰਡ ਪੰਜਾਬ ਵਿੱਚ ਪਹੁੰਚੀ ਤਾਂ ਸਾਰੇ ਪਿੰਡ ਵਿੱਚ ਸੋਗ ਫੈਲ ਗਿਆ। ਸਾਰੇ ਪਿੰਡ ਵਾਸੀ ਇਸ ਘਟਨਾ ਤੇ ਅਫਸੋਸ ਜਤਾ ਰਹੇ ਹਨ।