ਪ੍ਰੋਡਿਊਸਰ ਦਾ ਆਇਆ ਫ਼ਿਲਮੀ ਐਕਟ੍ਰੈੱਸ ਤੇ ਦਿਲ, ਪ੍ਰਪੋਜ਼ ਕਰਨ ਤੇ ਦੇਖੋ ਕੀ ਜਵਾਬ ਮਿਲਿਆ

ਸਾਊਥ ਦੀ ਪ੍ਰਸਿੱਧ ਅਭਿਨੇਤਰੀ ਮਹਾ ਲਕਸ਼ਮੀ ਨੇ ਕੁਝ ਅਜਿਹਾ ਕਰਕੇ ਦਿਖਾ ਦਿੱਤਾ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਉਸ ਦੇ ਪ੍ਰੋਡਿਊਸਰ ਪਤੀ ਰਵਿੰਦਰ ਚੰਦਰ ਸ਼ੇਖਰਨ ਦੀ ਨੁਕਤਾਚੀਨੀ ਕਰਦੇ ਸਨ, ਉਨ੍ਹਾਂ ਦੇ ਮੂੰਹ ਬੰਦ ਹੋ ਗਏ। ਅਸਲ ਵਿੱਚ ਮਹਾ ਲਕਸ਼ਮੀ ਇੱਕ ਸੁੰਦਰ ਅਭਿਨੇਤਰੀ ਹੈ। ਜਦਕਿ ਉਸ ਦੇ ਪਤੀ ਰਵਿੰਦਰ ਚੰਦਰ ਸ਼ੇਖਰਨ ਦਾ ਸਰੀਰ ਕਾਫੀ ਮੋਟਾ ਹੈ। ਇਨ੍ਹਾਂ ਦੋਵਾਂ ਨੇ ਸਤੰਬਰ ਮਹੀਨੇ ਵਿਆਹ ਕਰਵਾਇਆ ਸੀ।

ਜਿਸ ਦੇ ਚੱਲਦੇ ਸੋਸ਼ਲ ਮੀਡੀਆ ਤੇ ਕਾਫੀ ਲੋਕ ਇਸ ਜੋੜੀ ਦੀ ਨੁਕਤਾਚੀਨੀ ਕਰ ਰਹੇ ਸਨ। ਇਸ ਕ੍ਰਿਸਮਿਸ ਤੇ ਮਹਾ ਲਕਸ਼ਮੀ ਨੇ ਆਪਣੇ ਪਤੀ ਰਵਿੰਦਰ ਚੰਦਰ ਸ਼ੇਖਰਨ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਜਿਹੜੀਆਂ ਇਨ੍ਹਾਂ ਦੇ ਪਿਆਰ ਨੂੰ ਬਿਆਨ ਕਰਦੀਆਂ ਹਨ। ਜਿਸ ਨੂੰ ਦੇਖ ਕੇ ਨੁਕਤਾਚੀਨੀ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਗਏ। ਹਾਲਾਂਕਿ ਮਹਾ ਲਕਸ਼ਮੀ ਪਹਿਲਾਂ ਵੀ ਅਜਿਹਾ ਕਰ ਚੁੱਕੀ ਹੈ।

ਕ੍ਰਿਸਮਿਸ ਤੇ ਰਵਿੰਦਰ ਨੇ ਆਪਣੀ ਪਤਨੀ ਨੂੰ ਤੋਹਫ਼ਾ ਦਿੱਤਾ ਸੀ। ਉਸ ਨੇ ਆਪਣੀ ਦੋਵਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਅਜਿਹੇ ਸ਼ਬਦ ਲਿਖੇ, ਜਿਸ ਤੋਂ ਮਹਾ ਲਕਸ਼ਮੀ ਬਹੁਤ ਪ੍ਰਭਾਵਿਤ ਹੋਈ। ਇਸ ਦੇ ਜਵਾਬ ਵਿੱਚ ਪਤਨੀ ਨੇ ਆਪਣੇ ਪਤੀ ਨੂੰ ਆਪਣਾ ਸਭ ਕੁਝ ਦੱਸਦੇ ਹੋਏ ਜੀਵਨ ਭਰ ਉਸ ਨੂੰ ਪਿਆਰ ਕਰਨ ਦੀ ਗੱਲ ਆਖ ਦਿੱਤੀ। ਜਿਸ ਕਰਕੇ ਹਰ ਕੋਈ ਇਸ ਸੁੰਦਰ ਅਭਿਨੇਤਰੀ ਦੀ ਪ੍ਰਸ਼ੰਸਾ ਕਰ ਰਿਹਾ ਹੈ।

ਇਨ੍ਹਾਂ ਦੇ ਆਪਸੀ ਵਿਆਹ ਦੀ ਵੀ ਅਜੀਬ ਕਹਾਣੀ ਹੈ। ਅਸਲ ਵਿੱਚ ਅਭਿਨੇਤਰੀ ਦਾ ਇਹ ਦੂਜਾ ਵਿਆਹ ਹੈ। ਉਸ ਦਾ ਪਹਿਲਾ ਵਿਆਹ ਅਨਿਲ ਨੇਰੇਦਿਮਿੱਲੀ ਨਾਲ ਹੋਇਆ ਸੀ। ਹਾਲਾਂਕਿ ਨੇਰੇਦਿਮਿੱਲੀ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਸੀ ਅਤੇ ਇੱਕ ਬੱਚੇ ਦਾ ਪਿਤਾ ਵੀ ਸੀ। ਦੂਜੇ ਪਾਸੇ ਜੈ ਸ੍ਰੀ ਨਾਮ ਦੀ ਇੱਕ ਅਭਿਨੇਤਰੀ ਦੁਆਰਾ ਦੋਸ਼ ਲਗਾਏ ਜਾ ਰਹੇ ਸਨ ਕਿ ਮਹਾ ਲਕਸ਼ਮੀ ਦੇ ਉਸ ਦੇ ਪਤੀ ਈਸ਼ਵਰ ਨਾਲ ਸਬੰਧ ਹਨ।

ਜਿਸ ਕਰਕੇ ਮਹਾਂ ਲਕਸ਼ਮੀ ਸਹਿਜ ਮਹਿਸੂਸ ਨਹੀਂ ਸੀ ਕਰਦੀ। ਅਜਿਹੇ ਸਮੇਂ ਪ੍ਰੋਡਿਊਸਰ ਰਵਿੰਦਰ ਚੰਦਰ ਸ਼ੇਖਰਨ ਨੇ ਮਹਾਂ ਲਕਸ਼ਮੀ ਦਾ ਸਾਥ ਦਿੱਤਾ ਸੀ। ਰਵਿੰਦਰ ਦੀ ਮੱਦਦ ਨਾਲ ਮਹਾ ਲਕਸ਼ਮੀ ਨੂੰ ਇਸ ਸਥਿਤੀ ਵਿੱਚੋ ਉਭਰਨ ਦਾ ਬਲ ਮਿਲਿਆ। ਇਸ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਾਲਾਂਕਿ ਕੁਝ ਲੋਕ ਸੋਸ਼ਲ ਮੀਡੀਆ ਤੇ ਇਸ ਜੋੜੀ ਨੂੰ ਬੇਜੋੜ ਦੱਸ ਕੇ ਆਲੋਚਨਾ ਕਰਦੇ ਸਨ ਪਰ ਮਹਾ ਲਕਸ਼ਮੀ ਨੇ ਸਭ ਦੇ ਮੂੰਹ ਬੰਦ ਕਰ ਦਿੱਤੇ।

Leave a Reply

Your email address will not be published. Required fields are marked *