ਜਦੋਂ ਕੋਈ ਵਿਅਕਤੀ ਕਿਸੇ ਖੇਤਰ ਵਿੱਚ ਤਰੱਕੀ ਦੀਆਂ ਸਿਖਰਾਂ ਨੂੰ ਛੋਹ ਲੈਂਦਾ ਹੈ ਤਾਂ ਉਸ ਵਿੱਚ ਹ ਉ ਮੈ ਦਾ ਆ ਜਾਣਾ ਕੁਦਰਤੀ ਹੈ। ਇਹ ਖੇਤਰ ਭਾਵੇਂ ਰਾਜਨੀਤੀ ਦਾ ਹੋਵੇ, ਭਾਵੇਂ ਅਦਾਕਾਰੀ ਦਾ ਅਤੇ ਭਾਵੇਂ ਕੋਈ ਹੋਰ। ਆਮ ਕਰਕੇ ਜ਼ਿਆਦਾਤਰ ਵਿਅਕਤੀ ਇਸੇ ਸੁਭਾਅ ਦੇ ਮਾਲਕ ਹਨ। ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚ ਕੇ ਉਹ ਆਪਣੇ ਪਿਛੋਕੜ ਨੂੰ ਭੁੱਲ ਜਾਂਦੇ ਹਨ ਪਰ ਦੂਜੇ ਪਾਸੇ ਅਜਿਹੇ ਵਿਅਕਤੀ ਵੀ ਹਨ, ਜੋ ਜ਼ਮੀਨ ਨਾਲ ਜੁੜੇ ਰਹਿੰਦੇ ਹਨ।
ਉਹ ਇਨਸਾਨੀ ਕਦਰਾਂ ਕੀਮਤਾਂ ਨੂੰ ਪਹਿਲ ਦਿੰਦੇ ਹਨ। ਉਹ ਕਿਸੇ ਵੀ ਰੁਤਬੇ ਤੇ ਪਹੁੰਚ ਜਾਣ ਤੋਂ ਬਾਅਦ ਵੀ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰਦੇ ਹਨ। ਇਸ ਨੂੰ ਉਹ ਆਪਣਾ ਫਰਜ਼ ਸਮਝਦੇ ਹਨ। ਉਨ੍ਹਾਂ ਦੀ ਇਹ ਆਦਤ ਹੀ ਉਨ੍ਹਾਂ ਨੂੰ ਹੋਰਾਂ ਨਾਲੋਂ ਵੱਖਰਾ ਦਰਸਾਉਂਦੀ ਹੈ। ਫਿਲਮੀ ਦੁਨੀਆਂ ਨਾਲ ਜੁੜੀਆਂ ਹੋਈਆਂ ਕੁਝ ਅਜਿਹੀਆਂ ਨਾਮੀ ਹਸਤੀਆਂ ਹਨ, ਜੋ ਬੁਲੰਦੀਆਂ ਤੇ ਪਹੁੰਚ ਕੇ ਵੀ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰਦੇ ਹਨ।
ਇੱਥੋਂ ਤੱਕ ਕਿ ਪੈਰ ਛੂਹ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸ ਸ਼੍ਰੇਣੀ ਵਿੱਚ ਅਸੀਂ ਅਕਸ਼ੈ ਕੁਮਾਰ ਦਾ ਨਾਮ ਲੈ ਸਕਦੇ ਹਾਂ। ਸਭ ਜਾਣਦੇ ਹਨ ਕਿ ਬਾਲੀਵੁੱਡ ਵਿੱਚ ਅਕਸ਼ੈ ਕੁਮਾਰ ਕਿਸ ਮੁਕਾਮ ਤੇ ਪਹੁੰਚ ਚੁੱਕੇ ਹਨ ਪਰ ਫ਼ਿਲਮ ਫੈਸਟੀਵਲ ਵਿੱਚ ਉਨ੍ਹਾਂ ਨੂੰ ਆਪਣੇ ਤੋਂ ਸੀਨੀਅਰ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਂਦੇ ਦੇਖਿਆ ਗਿਆ। ਇਹ ਅਕਸ਼ੈ ਕੁਮਾਰ ਦੇ ਸੱਭਿਅਕ ਹੋਣ ਦੀ ਨਿਸ਼ਾਨੀ ਹੈ।
ਜੇਕਰ ਸਲਮਾਨ ਖ਼ਾਨ ਦੀ ਗੱਲ ਕੀਤੀ ਜਾਵੇ, ਉਨ੍ਹਾਂ ਨੂੰ ਧਾਕੜ ਅਦਾਕਾਰ ਵਜੋਂ ਜਾਣਿਆ ਜਾਂਦਾ ਹੈ ਪਰ ਉਹ ਆਪਣੇ ਤੋਂ ਵੱਡਿਆਂ ਤੋਂ ਆਸ਼ੀਰਵਾਦ ਲੈਣ ਲਈ ਪੈਰੀਂ ਹੱਥ ਲਗਾਉਂਦੇ ਹਨ। ਬਾਲੀਵੁੱਡ ਅਦਾਕਾਰ ਰਣਵੀਰ ਕਪੂਰ ਵੀ ਇਸੇ ਸੋਚ ਦੇ ਧਾਰਨੀ ਹਨ। ਨਵੇਂ ਅਦਾਕਾਰ ਵਰੁਣ ਧਵਨ ਦੀ ਵੀ ਅਜਿਹੀ ਹੀ ਸੋਚ ਹੈ।
ਸ਼ਾਹਰੁਖ ਖ਼ਾਨ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ। ਬਾਲੀਵੁੱਡ ਵਿੱਚ ਉਨ੍ਹਾਂ ਦਾ ਨਾਮ ਚਲਦਾ ਹੈ ਪਰ ਉਹ ਆਪ ਤੋਂ ਵੱਡਿਆਂ ਨੂੰ ਦਿਲੋਂ ਸਤਿਕਾਰ ਦਿੰਦੇ ਹਨ। ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਤਾਂ ਹਰ ਕੋਈ ਦੇਖਦਾ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਸੀਨੀਅਰ ਵਿਅਕਤੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਉਂਦਾ ਹੈ ਤਾਂ ਕਪਿਲ ਸ਼ਰਮਾ ਉਸ ਦੇ ਪੈਰ ਛੂੰਹਦੇ ਹਨ।