ਅਸੀਂ ਹਰ ਰੋਜ਼ ਅਨੇਕਾਂ ਹੀ ਹਾਦਸਿਆਂ ਬਾਰੇ ਪੜ੍ਹਦੇ ਸੁਣਦੇ ਹਾਂ। ਇਨ੍ਹਾਂ ਹਾਦਸਿਆਂ ਵਿੱਚ ਅਕਸਰ ਹੀ ਮਾਲੀ ਨੁਕਸਾਨ ਹੁੰਦਾ ਹੈ। ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਬਰਦਾਸ਼ਤ ਕਰ ਲੈਂਦੇ ਹਾਂ ਪਰ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਜਿਸ ਦੀ ਕਿਸੇ ਵੀ ਰੂਪ ਵਿੱਚ ਭਰਪਾਈ ਨਹੀਂ ਹੋ ਸਕਦੀ। ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਝਾਂਸਾ ਵਿਖੇ ਨਹਿਰ ਕਿਨਾਰੇ ਉਸ ਸਮੇਂ ਵੱਡਾ ਇਕੱਠ ਹੋ ਗਿਆ, ਜਦੋਂ ਪਤਾ ਲੱਗਾ ਕਿ ਭਾਖੜਾ ਨਹਿਰ ਵਿੱਚ ਇੱਕ ਕਰੇਟਾ ਕਾਰ ਡਿੱਗ ਪਈ ਹੈ।
ਖ਼ਬਰ ਮਿਲਣ ਤੇ ਗੋਤਾਖਰ ਵੀ ਪਹੁੰਚ ਗਏ। ਪ੍ਰਗਟ ਸਿੰਘ ਗੋਤਾਖਰ ਦੀ ਅਗਵਾਈ ਵਿੱਚ ਕਰੇਟਾ ਕਾਰ ਨੂੰ ਭਾਖੜਾ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਕਾਰ ਨੂੰ ਬਾਹਰ ਕੱਢਣ ਲਈ 2 ਘੰਟੇ ਮਿਹਨਤ ਕਰਨੀ ਪਈ। ਕਾਰ ਵਿੱਚੋਂ ਕੋਈ ਵੀ ਵਿਅਕਤੀ ਜਿਉਂਦਾ ਜਾਂ ਮਿਰਤਕ ਨਹੀਂ ਮਿਲਿਆ। ਇਸ ਲਈ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਕਾਰ ਵਿੱਚ ਕਿੰਨੇ ਵਿਅਕਤੀ ਸਵਾਰ ਸਨ ਅਤੇ ਕਾਰ ਦੇ ਨਹਿਰ ਵਿੱਚ ਡਿੱਗਣ ਪਿੱਛੇ ਕੀ ਕਾਰਨ ਹਨ?
ਕੋਈ ਨਹੀਂ ਜਾਣਦਾ ਕਿ ਕਾਰ ਨੂੰ ਜਾਣਬੁੱਝ ਕੇ ਹੀ ਨਹਿਰ ਵਿੱਚ ਸੁੱਟਿਆ ਗਿਆ ਹੈ ਜਾਂ ਕਿਸੇ ਹਾਦਸੇ ਦੀ ਵਜ੍ਹਾ ਕਾਰਨ ਕਾਰ ਨਹਿਰ ਵਿੱਚ ਡਿੱਗ ਪਈ ਹੈ? ਇਹ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ। ਕਾਰ ਦੇ ਨੰਬਰ ਤੋਂ ਇਸ ਦੇ ਮਾਲਕ ਦਾ ਪਤਾ ਲਗਾਇਆ ਜਾਵੇਗਾ। ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ