ਬੱਚੇ ਜਿੱਥੇ ਭੋਲੇ ਹੁੰਦੇ ਹਨ, ਉੱਥੇ ਹੀ ਸੰਵੇਦਨਸ਼ੀਲ ਵੀ ਹੁੰਦੇ ਹਨ। ਉਹ ਜ਼ਰਾ ਜ਼ਰਾ ਗੱਲ ਦਾ ਧਿਆਨ ਤਾਂ ਰੱਖਦੇ ਹੀ ਹਨ ਪਰ ਇਸ ਦੇ ਨਾਲ ਹੀ ਜੇਕਰ ਉਨ੍ਹਾਂ ਨੂੰ ਕੁਝ ਆਪਣੀ ਮਰਜ਼ੀ ਦੇ ਉਲਟ ਜਾਪਦਾ ਹੈ ਤਾਂ ਉਹ ਕੋਈ ਵੱਡੇ ਤੋਂ ਵੱਡਾ ਕਦਮ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਮਾਮਲਾ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਟੀਕਮਗੜ੍ਹ ਨਾਲ ਸਬੰਧਤ ਹੈ। ਜਿੱਥੇ 17 ਸਾਲ ਦੇ ਲੜਕੇ ਨੇ ਸਿਰਫ ਇਸ ਲਈ ਆਪਣੀ ਮਾਂ ਦੀ ਜਾਨ ਲੈ ਲਈ ਕਿ ਉਸ ਨੂੰ ਜਾਪਦਾ ਸੀ ਕਿ ਉਸ ਦੀ ਮਾਂ ਉਸ ਨੂੰ ਪਿਆਰ ਨਹੀਂ ਕਰਦੀ।
ਇਸ 17 ਸਾਲਾ ਲੜਕੇ ਦਾ ਪਿਤਾ ਇਲਾਹਾਬਾਦ ਬੈਂਕ ਵਿੱਚ ਸਕਿਓਰਟੀ ਗਾਰਡ ਦੀ ਨੌਕਰੀ ਕਰਦਾ ਹੈ। ਜਦੋਂ ਬੱਚੇ ਦੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਉਸ ਦੀ ਮਾਂ ਉਸ ਨੂੰ ਪਿਆਰ ਨਹੀਂ ਕਰਦੀ ਤਾਂ ਉਸ ਨੇ ਆਪਣੇ ਪਿਤਾ ਦੀ ਲਾ ਇ ਸੰ ਸੀ 12 ਬੋ ਰ ਚੁੱਕੀ ਅਤੇ ਆਪਣੀ ਮਾਂ ਤੇ ਗ ਲੀ ਚਲਾ ਦਿੱਤੀ। ਸਿੱਟੇ ਵਜੋਂ ਉਸ ਦੀ ਮਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾ ਦੀ ਉਮਰ 45 ਸਾਲ ਸੀ। ਪੁਲਿਸ ਨੂੰ ਇਤਲਾਹ ਮਿਲਣ ਤੇ ਸਬੰਧਤ ਥਾਣੇ ਦੀ ਪੁਲਿਸ ਪਹੁੰਚ ਗਈ
ਅਤੇ ਲੜਕੇ ਨੂੰ ਹਿ ਰਾ ਸ
ਤ ਵਿੱਚ ਲੈ ਲਿਆ। ਪੁਲਿਸ ਨੇ 12 ਬੋਰ ਅਤੇ 2 ਕਾ ਰ ਤੂ ਸ ਵੀ ਬਰਾਮਦ ਕਰ ਲਏ ਹਨ। ਲੜਕੇ ਦੀ ਮਾਂ ਦੀ ਮ੍ਰਿਤਕ ਦੇਹ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੱਚੇ ਦੀ ਨਾਦਾਨੀ ਨੇ ਘਰ ਹੀ ਉ ਜਾ ੜ ਕੇ ਰੱਖ ਦਿੱਤਾ।