ਗੱਡੀਆਂ ਦੇ ਸ਼ੌਕੀਨਾਂ ਨੂੰ ਜਿਉਂ ਹੀ ਇਹ ਪਤਾ ਲੱਗਾ ਕਿ ਮਾਰੂਤੀ ਸੁਜ਼ੂਕੀ ਵੱਲੋਂ ਇੱਕ ਨਵੇਂ ਮਾਡਲ ਦੀ ਗੱਡੀ ਬਾਜ਼ਾਰ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਉਹ ਇਸ ਪਾਸੇ ਨੂੰ ਇਸ ਕਦਰ ਖਿੱਚੇ ਗਏ ਕਿ ਧੜਾਧੜ ਇਸ ਦੀ ਬੁਕਿੰਗ ਹੋਣ ਲੱਗ ਪਈ। ਕੋਈ ਵੀ ਵਿਅਕਤੀ 25000 ਰੁਪਏ ਟੋਕਨ ਰਕਮ ਦੇ ਕੇ ਨੈਕਸਾ ਡੀਲਰਸ਼ਿਪ ਤੇ ਇਸ ਦੀ ਬੁਕਿੰਗ ਕਰਵਾ ਸਕਦਾ ਹੈ।
ਇਸ ਮਾਰੂਤੀ ਸੁਜ਼ੂਕੀ ਜਿਮਨੀ ਗੱਡੀ ਪ੍ਰਤੀ ਗੱਡੀਆਂ ਦੇ ਸ਼ੌਕੀਨਾਂ ਵਿੱਚ ਇੰਨਾ ਉਤਸ਼ਾਹ ਹੈ ਕਿ ਸਿਰਫ਼ ਇੱਕ ਹਫ਼ਤੇ ਵਿੱਚ ਹੀ ਇਸ ਦੇ 5000 ਯੂਨਿਟ ਬੁੱਕ ਹੋ ਗਏ। ਹਾਲਾਂਕਿ ਮਾਰੂਤੀ ਸੁਜ਼ੂਕੀ ਜਿਮਨੀ ਫਰਵਰੀ 2023 ਵਿੱਚ ਲਾਂਚ ਕੀਤੀ ਜਾ ਰਹੀ ਹੈ। ਇਸ ਦੀ ਕੀਮਤ 10 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਸਮਝਿਆ ਜਾਂਦਾ ਹੈ ਕਿ ਇਹ ਮਹਿੰਦਰਾ ਥਾਰ ਦਾ ਮੁਕਾਬਲਾ ਕਰੇਗੀ।
ਜੇਕਰ ਇਸ ਦੀ ਲੁੱਕ ਅਤੇ ਵਿਸ਼ੇਸ਼ਤਾਵਾਂ ਦਾ ਵਰਨਣ ਕੀਤਾ ਜਾਵੇ ਤਾਂ ਇਹ 3.98 ਮੀਟਰ ਲੰਬੀ, 1.64 ਮੀਟਰ ਚੌੜੀ ਅਤੇ 1.72 ਮੀਟਰ ਉੱਚੀ ਹੈ। ਇਸ ਦਾ ਵੀਲਬੇਸ 2590 mm ਅਤੇ ਗਰਾਉਂਡ ਕਲੀਅਰੈਂਸ 210 mm ਹੈ। ਇਸ ਵਿੱਚ idle start/stop ਫੰਕਸ਼ਨ ਵਾਲਾ 1.5 ਲਿਟਰ K15B ਪੈਟਰੋਲ ਇੰਜਣ ਹੈ।
ਜਦਕਿ 5 ਸਪੀਡ ਮੈਨੂਅਲ ਅਤੇ 4 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗੇਅਰਬਕਸ ਦੀ ਸੁਵਿਧਾ ਹੈ। ਇਸ ਵਿੱਚ ਆਟੋਮੈਟਿਕ ਹੈੱਡ ਲੈਂਪ, ਸਾਈਡਾਂ ਤੇ ਫੋਲਡਏਬਲ ਸ਼ੀਸ਼ੇ, ਹੈੱਡ ਲੈਂਪ ਵਾਸ਼ਰ, ਐੱਲ ਈ ਡੀ ਹੈੱਡ ਲੈਂਪਸ, ਡੀ ਆਰ ਐੱਲ ਫੌਗ ਲੈਂਪਸ, ਅਲਾਏ ਵੀਲਜ਼ ਅਤੇ ਡਾਰਕ ਗਰੀਨ ਗਲਾਸ ਲਗਾਏ ਗਏ ਹਨ।
ਇਸ ਤੋਂ ਬਿਨਾਂ ਇਸ ਗੱਡੀ ਵਿੱਚ 9 ਇੰਚ ਦਾ ਸਮਾਰਟ ਪਲੇਅ ਪ੍ਰੋ ਪਲੱਸ ਟੱਚ ਸਕਰੀਨ ਇਨਫੋਟੇਨਮੈਂਟ ਸਿਸਟਮ, ਲੈਦਰ ਰੈਪਿਡ ਸਟੇਅਰਿੰਗ ਵੀਲਜ਼, ਪ੍ਰੀਮੀਅਮ ਸਾਉਂਡ ਸਿਸਟਮ, ਆਟੋਮੈਟਿਕ ਕਲਾਈਮੇਟ ਕੰਟਰੋਲ, 6 ਏਅਰ ਬੈਗਜ਼, ਰੀਅਲ ਵਿਊ ਕੈਮਰਾ ਆਦਿ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਉਪਲਬਧ ਹਨ।