ਕੋਟ ਈਸੇ ਖਾਂ ਨੇੜੇ ਇੱਕ ਸਕਾਰਪੀਓ ਗੱਡੀ ਦੁਆਰਾ ਸਕੂਟਰੀ ਤੇ ਸਵਾਰ ਇੱਕ ਮਰਦ ਅਤੇ ਇੱਕ ਔਰਤ ਦੀ ਜਾਨ ਲੈ ਲੈਣ ਦੀ ਖ਼ਬਰ ਮੀਡੀਆ ਵਿੱਚ ਆਈ ਹੈ। ਮ੍ਰਿਤਕਾਂ ਦੀ ਪਛਾਣ ਬਲਜੀਤ ਕੌਰ ਅਤੇ ਪ੍ਰਭੂ ਦਾਸ ਵਜੋਂ ਹੋਈ ਹੈ। ਬਲਜੀਤ ਕੌਰ ਪਿੰਡ ਮਨਾਵਾਂ ਦੀ ਰਹਿਣ ਵਾਲੀ ਸੀ। ਉਹ ਚੀਮਾ ਪਿੰਡ ਤੋਂ ਮਜ਼ਦੂਰੀ ਕਰਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਉਸ ਦੇ ਨਾਲ ਹੋਰ ਵੀ ਔਰਤਾਂ ਸਨ। ਰਸਤੇ ਵਿੱਚ ਇਨ੍ਹਾਂ ਨੂੰ ਪ੍ਰਭੂ ਦਾਸ ਮਿਲ ਗਿਆ। ਉਹ ਸਕੂਟਰੀ ਤੇ ਜਾ ਰਿਹਾ ਸੀ।
ਆਪਸੀ ਜਾਣ ਪਛਾਣ ਹੋਣ ਕਰਕੇ ਬਲਜੀਤ ਕੌਰ ਸਕੂਟਰੀ ਤੇ ਬੈਠ ਗਈ। ਇੰਨੇ ਵਿਚ ਹੀ ਪਿੱਛੋਂ ਇੱਕ ਸਕਾਰਪੀਓ ਗੱਡੀ ਆਈ। ਗੱਡੀ ਨੂੰ ਫੁੱਲ ਲੱਗੇ ਹੋਣ ਕਾਰਨ ਸਮਝਿਆ ਜਾਂਦਾ ਹੈ ਕਿ ਇਹ ਵਿਆਹ ਵਾਲੀ ਗੱਡੀ ਸੀ। ਇੱਕ ਵਿਅਕਤੀ ਦੇ ਦੱਸਣ ਮੁਤਾਬਕ ਸਕਾਰਪੀਓ ਜ਼ੋਰ ਨਾਲ ਸਕੂਟਰੀ ਵਿੱਚ ਆ ਵੱਜੀ ਅਤੇ ਸਕੂਟਰੀ ਨੂੰ 100 ਮੀਟਰ ਤੱਕ ਘਸੀਟ ਕੇ ਲੈਂ ਗਈ। ਜਿਸ ਨਾਲ ਬਲਜੀਤ ਕੌਰ ਅਤੇ ਪ੍ਰਭੂ ਦਾਸ ਅੱਖਾਂ ਮੀਟ ਗਏ। ਕਿਹਾ ਜਾ ਰਿਹਾ ਹੈ ਕਿ ਸਕਾਰਪੀਓ ਵਾਲੇ ਮੌਕੇ ਤੋਂ ਦੌੜ ਕੇ ਪੈਟਰੋਲ ਪੰਪ ਤੇ ਪਹੁੰਚ ਗਏ।
ਉੱਥੇ ਉਨ੍ਹਾਂ ਨੇ ਗ ਲੀ ਵੀ ਚਲਾਈ। ਸੁਣਨ ਵਿੱਚ ਆਇਆ ਹੈ ਕਿ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਬਲਜੀਤ ਕੌਰ ਦਾ ਪਤੀ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ। ਉਸ ਨੇ ਸ਼ਾਮ ਸਮੇਂ ਬਲਜੀਤ ਕੌਰ ਨੂੰ ਲੈਣ ਆਉਣਾ ਸੀ। ਪ੍ਰਭੂ ਦਾਸ ਦੀ ਉਮਰ 32 ਸਾਲ ਸੀ। ਉਹ 2 ਬੱਚਿਆਂ ਦਾ ਪਿਤਾ ਸੀ। ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਬਲਜੀਤ ਕੌਰ ਅਤੇ ਪ੍ਰਭੂ ਦਾਸ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ। ਇਨ੍ਹਾਂ ਦੀ ਈ ਸੀ ਜੀ ਕਰਵਾਈ ਗਈ ਹੈ।
ਮਿ੍ਤਕ ਦੇਹਾਂ ਦਾ ਪੋ ਸ ਟ ਮਾ ਰ ਟ ਮ ਕੀਤਾ ਜਾਵੇਗਾ। ਮ੍ਰਿਤਕਾਂ ਦੇ ਪਰਿਵਾਰ ਵਾਲੇ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲਿਸ ਦੁਆਰਾ ਵਾਰ ਵਾਰ ਵਾਹਨ ਚਾਲਕਾਂ ਨੂੰ ਸਮਝਾਇਆ ਜਾਂਦਾ ਹੈ ਕਿ ਦਾ ਰੂ ਦੀ ਲੋਰ ਵਿੱਚ ਡਰਾਈਵਿੰਗ ਨਾ ਕੀਤੀ ਜਾਵੇ। ਇਸ ਨਾਲ ਹਾ ਦ ਸੇ ਵਾਪਰਦੇ ਹਨ ਪਰ ਫੇਰ ਵੀ ਕਈ ਵਾਹਨ ਚਾਲਕ ਪਰਵਾਹ ਨਹੀਂ ਕਰਦੇ। ਅਜਿਹੇ ਵਿਅਕਤੀ ਆਪਣੇ ਨਾਲ ਹੋਰਾਂ ਨੂੰ ਵੀ ਲੈ ਡੁੱਬਦੇ ਹਨ।