ਅਸਲ ਜਿੰਦਗੀ ਚ ਸਾਊ ਅਤੇ ਸ਼ਰੀਫ ਹੈ ਪੁਰਾਣੀਆਂ ਫ਼ਿਲਮਾਂ ਦਾ ਇਹ ਖਲਨਾਇਕ, ਦੇਖੋ ਤਸਵੀਰਾਂ

ਬਾਲੀਵੁੱਡ ਫਿਲਮਾਂ ਵਿੱਚ ਕਈ ਕਲਾਕਾਰ ਜਿਹੜੇ ਰੋਲ ਅਦਾ ਕਰਦੇ ਹਨ, ਹਕੀਕਤ ਵਿੱਚ ਕੁਝ ਕਲਾਕਾਰ ਉਸ ਤਰ੍ਹਾਂ ਦੇ ਨਹੀਂ ਹੁੰਦੇ। ਇਹ ਸਭ ਫਿਲਮ ਦੀ ਕਹਾਣੀ ਤੇ ਨਿਰਭਰ ਕਰਦਾ ਹੈ। ਫਿਲਮ ਦੀ ਕਹਾਣੀ ਜੋ ਮੰਗ ਕਰਦੀ ਹੈ, ਕਲਾਕਾਰ ਨੇ ਉਸ ਮੁਤਾਬਕ ਰੋਲ ਨਿਭਾਉਣਾ ਹੁੰਦਾ ਹੈ। ਕਈ ਕਲਾਕਾਰਾਂ ਨੂੰ ਵਿਲੇਨ ਦੇ ਰੋਲ ਹੀ ਮਿਲਦੇ ਹਨ।

ਅਸੀਂ ਉਨ੍ਹਾਂ ਨੂੰ ਆਮ ਫ਼ਿਲਮਾਂ ਵਿੱਚ ਨਾਂਹ ਪੱਖੀ ਭੂਮਿਕਾ ਵਿੱਚ ਦੇਖਦੇ ਹਾਂ ਪਰ ਇਹ ਕੋਈ ਜ਼ਰੂਰੀ ਨਹੀਂ ਕਿ ਇਹ ਕਲਾਕਾਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਅਜਿਹੇ ਹੀ ਹੋਣ। ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਇਸ ਤੋਂ ਬਿਲਕੁਲ ਉਲਟ ਹੋ ਸਕਦੇ ਹਨ। ਅਸੀਂ ਚਰਚਾ ਕਰਦੇ ਹਾਂ ਬਾਲੀਵੁੱਡ ਫਿਲਮਾਂ ਵਿੱਚ ਖਲਨਾਇਕ ਵਜੋਂ ਦਿਖਾਈ ਦੇਣ ਵਾਲੇ ਕਲਾਕਾਰ ਅਸ਼ੀਸ਼ ਵਿਦਿਆਰਥੀ ਦੀ ਨਿੱਜੀ ਜ਼ਿੰਦਗੀ ਬਾਰੇ।

ਅਸ਼ੀਸ਼ ਵਿਦਿਆਰਥੀ ਨੇ ਬਾਲੀਵੁੱਡ ਦੇ ਨਾਲ ਨਾਲ ਹੋਰ ਭਾਸ਼ਾਵਾਂ ਵਿੱਚ ਬਣਨ ਵਾਲੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਹਰ ਪਾਸੇ ਉਨ੍ਹਾਂ ਦੇ ਕੰਮ ਨੂੰ ਸਰਾਹਿਆ ਗਿਆ ਹੈ। ਅਜੋਕੇ ਸਮੇਂ ਜੇਕਰ ਕਿਸੇ ਕਲਾਕਾਰ ਨੂੰ ਥੋੜ੍ਹੀ ਜਿਹੀ ਵੀ ਸਫਲਤਾ ਮਿਲ ਜਾਵੇ ਤਾਂ ਉਹ ਸ਼ਾਹੀ ਠਾਠ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਹੈ। ਉਹ ਖੁਦ ਨੂੰ ਦੂਜਿਆਂ ਨਾਲੋਂ ਵੱਖਰਾ ਖ਼ਿਆਲ ਕਰਨ ਲੱਗਦਾ ਹੈ ਪਰ ਅਸ਼ੀਸ਼ ਵਿਦਿਆਰਥੀ ਦਾ ਸੁਭਾਅ ਅਜਿਹਾ ਨਹੀਂ ਹੈ।

ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਜਦੋਂ ਵੀ ਫਿਲਮੀ ਕੰਮ ਤੋਂ ਫੁਰਸਤ ਮਿਲਦੀ ਤਾਂ ਉਹ ਬਚਦਾ ਸਮਾਂ ਆਪਣੀ ਪਤਨੀ ਅਤੇ ਪੁੱਤਰ ਨਾਲ ਗੁਜ਼ਾਰਦੇ। ਉਨ੍ਹਾਂ ਦਾ ਜੀਵਨ ਬਹੁਤ ਹੀ ਸਾਦਗੀ ਭਰਪੂਰ ਦੱਸਿਆ ਜਾਂਦਾ ਹੈ। ਇਸ ਤੋਂ ਬਿਨਾਂ ਉਹ ਵਧੀਆ ਸੁਭਾਅ ਦੇ ਮਾਲਕ ਦੱਸੇ ਜਾਂਦੇ ਹਨ। ਭਾਵੇਂ ਇੰਨੇ ਸਫਲ ਕਲਾਕਾਰ ਹੋਣ ਦੇ ਬਾਵਜੂਦ ਵੀ ਉਹ ਸਾਦਗੀ ਪਸੰਦ ਹਨ ਪਰ ਨਵੇਂ ਕਲਾਕਾਰਾਂ ਵਿੱਚ ਇਹ ਸਾਦਗੀ ਘੱਟ ਹੀ ਦਿਖਾਈ ਦਿੰਦੀ ਹੈ।

ਜਿਸ ਕਰਕੇ ਨਵੇਂ ਕਲਾਕਾਰਾਂ ਨੂੰ ਅਸ਼ੀਸ਼ ਵਿਦਿਆਰਥੀ ਤੋਂ ਕੁਝ ਸਿੱਖਣ ਦੀ ਜ਼ਰੂਰਤ ਹੈ। ਅਸ਼ੀਸ਼ ਵਿਦਿਆਰਥੀ ਅੱਜਕਲ੍ਹ ਸਕਰੀਨ ਤੇ ਘੱਟ ਹੀ ਦਿਖਾਈ ਦਿੰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਅਸ਼ੀਸ਼ ਫਿਰ ਤੋਂ ਆਪਣੇ ਪਹਿਲਾਂ ਵਾਲੇ ਅੰਦਾਜ਼ ਵਿੱਚ ਫਿਲਮੀ ਪਰਦੇ ਤੇ ਦਿਖਾਈ ਦੇਣ।

Leave a Reply

Your email address will not be published. Required fields are marked *