ਜਿੱਥੇ ਪੰਜਾਬ ਵਿੱਚੋਂ ਲਗਾਤਾਰ ਗ ਲ ਤ ਘ ਟ ਨਾ ਵਾਂ ਵਾਪਰਨ ਦੀਆਂ ਖਬਰਾਂ ਆ ਰਹੀਆਂ ਹਨ ਉੱਥੇ ਹੀ ਹੁਣ ਕੁਰੂਕਸ਼ੇਤਰ ਤੋਂ ਵੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ। ਜਿੱਥੇ ਰਾਤ ਸਮੇਂ ਕੁਝ ਨਾਮਾਲੂਮ ਵਿਅਕਤੀਆਂ ਨੇ ਇਕ ਡਾਕਟਰ ਅਤੁਲ ਅਰੋੜਾ ਦੇ ਘਰ ਵੜ ਕੇ ਉਨ੍ਹਾਂ ਦੀ ਪਤਨੀ ਵਿਨੀਤਾ ਦੀ ਜਾਨ ਲੈਣ ਲਈ। ਡਾਕਟਰ ਦਾ ਪੇਸ਼ਾ ਇੱਕ ਅਜਿਹਾ ਪੇਸ਼ਾ ਹੈ, ਜਿਸ ਨੂੰ ਕਮਾਈ ਦੇ ਸਾਧਨ ਦੇ ਨਾਲ ਨਾਲ ਸੇਵਾ ਵੀ ਮੰਨਿਆ ਜਾਂਦਾ ਹੈ। ਕਈ ਲੋੜਵੰਦ ਵਿਅਕਤੀ ਰਾਤ ਸਮੇਂ ਵੀ ਡਾਕਟਰ ਕੋਲ ਦਵਾਈ ਲੈਣ ਆਈ ਜਾਂਦੇ ਹਨ।
ਡਾਕਟਰ ਅਤੁਲ ਅਰੋੜਾ ਦੀ ਪਤਨੀ ਵਿਨੀਤਾ ਕੇਕ ਮੇਕਰ ਵੀ ਸੀ। ਡਾਕਟਰ ਦੇ ਘਰੋਂ ਕੀਮਤੀ ਸਮਾਨ ਹ ਥਿ ਆ ਉ ਣ ਦੇ ਇਰਾਦੇ ਨਾਲ ਕੁਝ ਵਿਅਕਤੀ ਰਾਤ ਸਮੇਂ ਕੇਕ ਬਣਵਾਉਣ ਦੇ ਬਹਾਨੇ ਉਨ੍ਹਾਂ ਦੇ ਘਰ ਆਏ। ਇਨ੍ਹਾਂ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਵਿਨੀਤਾ ਦੀ ਇਨ੍ਹਾਂ ਵਿਅਕਤੀਆਂ ਨਾਲ ਕੁਝ ਕਿਹਾ ਸੁਣੀ ਹੋ ਗਈ। ਜਿਸ ਦੇ ਚੱਲਦੇ ਇਨ੍ਹਾਂ ਵਿਅਕਤੀਆਂ ਨੇ ਡਾਕਟਰ ਦੀ ਪਤਨੀ ਦੇ ਸਿਰ ਵਿੱਚ ਤਿੱ ਖੀ ਚੀਜ਼ ਨਾਲ ਵਾਰ ਕਰ ਦਿੱਤਾ। ਇਸ ਵਾਰ ਨਾਲ ਡਾਕਟਰ ਦੀ ਪਤਨੀ ਦਮ ਤੋ ੜ ਗਈ।
ਇਹ ਵਿਅਕਤੀ ਪਰਿਵਾਰ ਦੇ ਜੀਆਂ ਅਤੇ ਨੌਕਰਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਘਰ ਵਿੱਚੋਂ ਮੋਬਾਈਲ, ਗਹਿਣੇ ਅਤੇ ਸੀ.ਸੀ.ਟੀ.ਵੀ ਦੀ ਡੀ ਵੀ ਆਰ ਲੈ ਗਏ। ਘਟਨਾ ਦੀ ਇਤਲਾਹ ਮਿਲਣ ਤੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਫਾਰੈਂਸਿਕ ਟੀਮ ਵਾਲੇ ਮੌਕੇ ਤੇ ਪਹੁੰਚ ਗਏ। ਜਿਨ੍ਹਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਮਾਮਲਾ ਟਰੇਸ ਕੀਤਾ ਜਾ ਸਕੇ। ਇਸ ਘਟਨਾ ਕਾਰਨ ਸ਼ਹਿਰ ਵਾਸੀ ਵੀ ਖਫ਼ਾ ਹਨ
ਕਿਉਂਕਿ ਜੇਕਰ ਡਾਕਟਰਾਂ ਨਾਲ ਹੀ ਅਜਿਹਾ ਵਾਪਰੇਗਾ ਤਾਂ ਉਹ ਰਾਤ ਸਮੇਂ ਸੇਵਾਵਾਂ ਬੰਦ ਕਰ ਸਕਦੇ ਹਨ। ਜਿਸ ਦਾ ਖ ਮਿ ਆ ਜ਼ਾ ਆਮ ਜਨਤਾ ਨੂੰ ਭੁਗਤਣਾ ਪਵੇਗਾ।ਇਸ ਲਈ ਜਨਤਾ ਚਾਹੁੰਦੀ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਿੰਨੇ ਸਮੇਂ ਵਿੱਚ ਮਾਮਲੇ ਨੂੰ ਟਰੇਸ ਕਰਦੀ ਹੈ?