ਸੋਸ਼ਲ ਮੀਡੀਆ ਨੇ ਦੁਨੀਆਂ ਨੂੰ ਬਹੁਤ ਛੋਟਾ ਕਰ ਦਿਖਾਇਆ ਹੈ। ਸੋਸ਼ਲ ਮੀਡੀਆ ਦੀ ਮੱਦਦ ਨਾਲ ਸਾਨੂੰ ਦੁਨੀਆਂ ਭਰ ਦੀ ਜਾਣਕਾਰੀ ਹੋਣ ਲੱਗੀ ਹੈ। 7 ਸਮੁੰਦਰ ਪਾਰ ਬੈਠੇ ਮੁੰਡੇ ਕੁੜੀਆਂ ਦੀਆਂ ਸੋਸ਼ਲ ਮੀਡੀਆ ਰਾਹੀਂ ਦੋਸਤੀਆਂ ਹੋਣ ਲੱਗੀਆਂ ਹਨ।
ਕਈ ਵਾਰ ਇਹ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਅਤੇ ਕਈ ਵਾਰ ਤਾਂ ਗੱਲ ਪਿਆਰ ਤੋਂ ਵੀ ਅੱਗੇ ਵਧ ਕੇ ਜੀਵਨ ਸਾਥੀ ਬਣਨ ਤੱਕ ਜਾ ਪਹੁੰਚਦੀ ਹੈ। ਸੋਸ਼ਲ ਮੀਡੀਆ ਰਾਹੀਂ ਹੋਣ ਵਾਲੀ ਇਸ ਦੋਸਤੀ ਦੇ ਰਿਸ਼ਤੇ ਮੁਲਕਾਂ ਦੀਆਂ ਸਰਹੱਦਾਂ ਟੱਪ ਕੇ ਵੀ ਜਾ ਜੁੜਦੇ ਹਨ।
ਇਹ ਕਹਾਣੀ ਹੈ ਭਾਰਤ ਦੇ ਉੱਤਰ ਪ੍ਰਦੇਸ਼ ਦੇ ਈਟਾ ਦੇ ਨੌਜਵਾਨ ਪਵਨ ਅਤੇ ਸਵੀਡਨ ਦੀ ਰਹਿਣ ਵਾਲੀ ਲੜਕੀ ਕ੍ਰਿਸਟੀਨ ਬਰਡ ਦੀ। ਇਹ ਲੜਕੀ ਸਵੀਡਨ ਦੀ ਕਿਸੇ ਪ੍ਰਾਈਵੇਟ ਫਰਮ ਵਿੱਚ ਨੌਕਰੀ ਕਰਦੀ ਸੀ। 10 ਸਾਲ ਪਹਿਲਾਂ ਪਵਨ ਅਤੇ ਕ੍ਰਿਸਟੀਨ ਦਾ ਸੋਸ਼ਲ ਮੀਡੀਆ ਰਾਹੀਂ ਸੰਪਰਕ ਹੋਇਆ। ਹੌਲੀ ਹੌਲੀ ਇਨ੍ਹਾਂ ਦੀ ਆਪਸ ਵਿੱਚ ਦੋਸਤੀ ਹੋ ਗਈ।
ਪਵਨ ਨੇ ਦੇਹਰਾਦੂਨ ਤੋਂ ਬੀ ਟੈੱਕ ਕੀਤੀ ਹੈ। ਇਸ ਸਮੇਂ ਉਹ ਪੇਸ਼ੇ ਵਜੋਂ ਇੰਜੀਨੀਅਰ ਹੈ। ਇਨ੍ਹਾਂ ਦੋਵਾਂ ਦਾ ਆਪਸ ਵਿੱਚ ਸੰਪਰਕ ਬਣਿਆ ਰਿਹਾ। ਫੇਰ ਇੱਕ ਸਾਲ ਪਹਿਲਾਂ ਕ੍ਰਿਸਟੀਨ ਦੇ ਮਨ ਵਿੱਚ ਤਾਜ ਮਹਿਲ ਦੇਖਣ ਦਾ ਵਿਚਾਰ ਆਇਆ। ਜਿਸ ਕਰਕੇ ਉਹ ਆਗਰਾ ਆ ਗਈ। ਇੱਥੇ ਉਹ ਆਪਣੇ ਦੋਸਤ ਪਵਨ ਨੂੰ ਮਿਲੀ।
ਇੱਥੇ ਇਨ੍ਹਾਂ ਦੋਵਾਂ ਨੇ ਵਿਆਹ ਕਰਵਾਉਣ ਬਾਰੇ ਸੋਚਿਆ। ਆਪਣੇ ਪਿਆਰ ਨੂੰ ਹਾਸਲ ਕਰਨ ਲਈ ਇਹ ਗੋਰੀ ਲੜਕੀ 27 ਜਨਵਰੀ ਨੂੰ ਇੱਕ ਵਾਰ ਫੇਰ ਹਵਾਈ ਜਹਾਜ਼ ਰਾਹੀਂ ਸਵੀਡਨ ਤੋਂ ਭਾਰਤ ਆ ਗਈ। ਉਹ ਆਗਰਾ ਹੁੰਦੀ ਹੋਈ ਪਵਨ ਦੇ ਪਰਿਵਾਰ ਵਿੱਚ ਜਾ ਪਹੁੰਚੀ। ਜਿੱਥੇ ਉਸ ਦਾ ਭਰਪੂਰ ਸਵਾਗਤ ਕੀਤਾ ਗਿਆ। ਪਵਨ ਅਤੇ ਕ੍ਰਿਸਟੀਨ ਨੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ ਹੈ।
ਲੜਕੇ ਅਤੇ ਲੜਕੀ ਦੇ ਪਰਿਵਾਰ ਇਸ ਵਿਆਹ ਤੋਂ ਬਹੁਤ ਖੁਸ਼ ਹਨ। ਕ੍ਰਿਸਟੀਨ ਦੀਆਂ ਦੁਲਹਨ ਦੇ ਰੂਪ ਵਿੱਚ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਹਨ। ਉਹ ਰਵਾਇਤੀ ਭਾਰਤੀ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਪਵਨ ਦੇ ਰਿਸ਼ਤੇਦਾਰ ਸਬੰਧੀ ਖੁਸ਼ ਹਨ ਕਿ ਉਸ ਨੇ ਸਵੀਡਨ ਦੀ ਗੋਰੀ ਨਾਲ ਵਿਆਹ ਕਰਵਾਇਆ ਹੈ। ਗਲੀ ਮੁਹੱਲੇ ਵਾਲੇ ਇਸ ਵਿਆਹ ਦੀਆਂ ਗੱਲਾਂ ਕਰ ਰਹੇ ਹਨ। ਕ੍ਰਿਸਟੀਨ ਵੀ ਖੁਸ਼ ਨਜ਼ਰ ਆ ਰਹੀ ਹੈ।