ਜਦੋਂ ਸਾਡੇ ਆਲੇ ਦੁਆਲੇ ਕੋਈ ਅਜੀਬ ਘਟਨਾ ਵਾਪਰਦੀ ਹੈ ਤਾਂ ਇੱਕ ਵਾਰ ਤਾਂ ਸਾਡਾ ਸਭ ਦਾ ਇਸ ਪਾਸੇ ਧਿਆਨ ਜਾਂਦਾ ਹੈ। ਫੇਰ ਕੁਝ ਦੇਰ ਬਾਅਦ ਅਸੀਂ ਖੁਦ ਹੀ ਇਸ ਨੂੰ ਅਣਗੌਲਿਆ ਕਰ ਦਿੰਦੇ ਹਾਂ ਪਰ ਜਦੋਂ ਕੋਈ ਘਟਨਾ ਵਾਰ ਵਾਰ ਵਾਪਰਦੀ ਹੈ ਤਾਂ ਇਸ ਦੀ ਹਰ ਪਾਸੇ ਚਰਚਾ ਹੋਣ ਲੱਗਦੀ ਹੈ ਅਤੇ ਲੋਕ ਇਸ ਦਾ ਕਾਰਨ ਜਾਨਣ ਲਈ ਉਤਸੁਕ ਹੋ ਜਾਂਦੇ ਹਨ।
ਅੱਜ ਇਸ ਆਰਟੀਕਲ ਵਿਚ ਚਰਚਾ ਇੱਕ ਪਿੰਡ ਦੀ ਹੋ ਰਹੀ ਹੈ। ਇਹ ਕੋਈ ਆਮ ਪਿੰਡ ਨਹੀਂ ਹੈ। ਇਸ ਪਿੰਡ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਕੇਰਲ ਦੇ ਜ਼ਿਲ੍ਹਾ ਮਲਪੁਰਮ ਦੇ ਪਿੰਡ ਕੋਡਿਨਹੀ ਦੀ ਵਿਸ਼ਵ ਭਰ ਵਿੱਚ ਚਰਚਾ ਹੋ ਰਹੀ ਹੈ।
ਇਸ ਦਾ ਕਾਰਨ ਇਸ ਪਿੰਡ ਵਿੱਚ ਜੁੜਵਾ ਬੱਚਿਆਂ ਦਾ ਪੈਦਾ ਹੋਣਾ ਹੈ। ਪਿੰਡ ਵਿੱਚ ਅਜਿਹਾ ਕੋਈ ਇੱਕਾ ਦੁੱਕਾ ਮਾਮਲਾ ਨਹੀਂ ਹੈ, ਸਗੋਂ ਅਜਿਹਾ ਕਾਫੀ ਜ਼ਿਆਦਾ ਪਰਿਵਾਰਾਂ ਵਿੱਚ ਹੋ ਰਿਹਾ ਹੈ। ਇਹ ਪਿਛਲੇ 50 ਸਾਲਾਂ ਤੋਂ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿੱਚ 300 ਤੋਂ ਜ਼ਿਆਦਾ ਜੁੜਵਾ ਬੱਚੇ ਹਨ। ਇਸ ਪਿੱਛੇ ਕਾਰਨ ਕੀ ਹੈ? ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਲੋਕ ਦੂਰ ਦੂਰ ਤੋਂ ਇੱਥੇ ਜੁੜਵਾ ਬੱਚਿਆਂ ਨੂੰ ਦੇਖਣ ਲਈ ਆਉਂਦੇ ਹਨ।
ਪਿੰਡ ਵਾਸੀ ਤਾਂ ਇਸ ਨੂੰ ਰੱਬ ਦੀ ਬਖਸ਼ਿਸ਼ ਹੀ ਖਿਆਲ ਕਰਦੇ ਹਨ। ਵਿਗਿਆਨੀ ਵੀ ਇਸ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਵੀ ਇਸ ਦਾ ਕੋਈ ਠੋਸ ਕਾਰਨ ਨਹੀਂ ਦੱਸ ਸਕੇ।
ਕਿਹਾ ਜਾ ਰਿਹਾ ਹੈ ਕਿ 2016 ਵਿੱਚ ਮਾਹਿਰਾਂ ਦੀ ਇੱਕ ਟੀਮ ਇਸ ਭੇਤ ਨੂੰ ਜਾਨਣ ਲਈ ਇੱਥੇ ਪਹੁੰਚੀ ਸੀ। ਇਸ ਟੀਮ ਨੇ ਇਨ੍ਹਾਂ ਬੱਚਿਆਂ ਦੇ ਸੈੰਪਲ ਲਏ ਸਨ। ਇਹ ਟੀਮ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ।
ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇਸ ਦਾ ਕਾਰਨ ਇੱਥੋਂ ਦੇ ਲੋਕਾਂ ਦਾ ਖਾਣ-ਪੀਣ ਅਤੇ ਰਹਿਣ-ਸਹਿਣ ਹੈ। ਅਜੇ ਤੱਕ ਇਹ ਇੱਕ ਭੇਤ ਹੀ ਬਣਿਆ ਹੋਇਆ ਹੈ ਪਰ ਸਥਾਨਕ ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਰੱਬ ਦੀ ਕਿਰਪਾ ਹੈ।
ਹਰ ਕੋਈ ਇਸ ਨੂੰ ਬੜੇ ਧਿਆਨ ਨਾਲ ਸੁਣਦਾ ਹੈ ਅਤੇ ਕਈਆਂ ਨੂੰ ਤਾਂ ਯਕੀਨ ਨਹੀਂ ਆਉੰਦਾ। ਜਿਸ ਕਰਕੇ ਉਹ ਸਚਾਈ ਜਾਨਣ ਲਈ ਇਸ ਪਿੰਡ ਵਿੱਚ ਪਹੁੰਚ ਜਾਂਦੇ ਹਨ।
ਤਸਵੀਰਾਂ ਵਿਚ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਕਿਵੇਂ ਇਹ ਬੱਚੇ ਇੱਕ ਦੂਜੇ ਦੀ ਕਾਪੀ ਹਨ। ਅਜਿਹਾ ਅਕਸਰ ਹੁੰਦਾ ਹੈ ਤੁਹਾਨੂੰ ਆਪਣੇ ਆਲੇ ਦੁਆਲੇ ਕੋਈ ਕਈ ਜੁੜਵਾ ਬੱਚੇ ਮਿਲ ਜਾਣਗੇ ਪਰ ਅਜਿਹਾ ਨਹੀਂ ਹੋਵੇਗਾ ਕਿ ਸਾਰਾ ਪਿੰਡ ਹੀ ਜੁੜਵਾ ਬੱਚਿਆਂ ਦਾ ਹੋਵੇ।
ਇਸ ਪਿੰਡ ਵਾਲਿਆਂ ਨੇ ਪਹਿਲਾਂ ਕਦੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਕਿਉਕਿ ਉਨ੍ਹਾਂ ਲਈ ਇਹ ਗੱਲ ਆਮ ਸੀ। ਫੇਰ ਇੱਕ ਦਿਨ ਸਕੂਲ ਵਿਚ ਬੈਠੀਆਂ 2 ਬੱਚੀਆਂ ਸਮੀਰਾ ਅਤੇ ਫੈਮਿਨਾ ਨੇ ਇਸ ਗੱਲ ਤੇ ਧਿਆਨ ਦਿੱਤਾ ਕਿ ਇਥੇ ਉਨ੍ਹਾਂ ਦੀ ਕਲਾਸ ਵਿਚ 8 ਜੁੜਵਾ ਬੱਚੇ ਹਨ।
ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਕਲਾਸਾਂ ਵਿਚ ਅਜਿਹੇ ਜੁੜਵਾ ਬੱਚੇ ਭਾਲਣੇ ਸ਼ੁਰੂ ਕਰ ਦਿੱਤੇ ਪਰ ਉਨ੍ਹਾਂ ਨੂੰ ਅਜਿਹੀ ਕੋਈ ਕਲਾਸ ਨਹੀਂ ਮਿਲੀ ਜਿਸ ਵਿਚ ਜੁੜਵਾ ਬੱਚੇ ਆ ਹੋਣ। ਇਸ ਤੋਂ ਬਾਅਦ ਇਨ੍ਹਾਂ ਕੁੜੀਆਂ ਨੇ ਹੋਰ ਵਿਦਿਆਰਥੀਆਂ ਨਾਲ ਮਿਲਕੇ ਇਸ ਟਾਪਿਕ ਤੇ ਅਸਾਈਨਮੈਂਟ ਤਿਆਰ ਕੀਤੀ।
ਇਸ ਤੋਂ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਇਸ ਸਕੂਲ ਵਿਚ 24 ਜੋੜੇ ਜੁੜਵਾ ਬੱਚੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿੰਡ ਵਿਚ ਅਜਿਹੇ ਮਾਮਲੇ ਧਿਆਨ ਵਿਚ ਲਿਆਉਣੇ ਸ਼ੁਰੂ ਕਰ ਦਿੱਤੇ।
ਅਜਿਹੇ ਮਾਮਲਿਆਂ ਦੇ ਸਾਹਮਣੇ ਆਉਣ ਤੇ ਇਸ ਪਿੰਡ ਦਾ ਨਾਮ ਟਵਿੰਨ ਟਾਊਨ ਭਾਵ ਜੋੜਿਆਂ ਦਾ ਪਿੰਡ ਪੈ ਗਿਆ। ਹੁਣ ਹਰ ਕੋਈ ਇਸ ਪਿੰਡ ਨੂੰ ਟਵਿੰਨ ਟਾਊਨ ਦੇ ਨਾਲ ਨਾਲ ਬੁਲਾਉਂਦਾ ਹੈ।
ਇਨ੍ਹਾਂ ਜੁੜਵਾ ਬੱਚਿਆਂ ਦੇ ਪਰਿਵਾਰਾਂ ਅਤੇ ਉਨ੍ਹਾਂ ਲਈ ਰਜਿਸਟ੍ਰੇਸ਼ਨ ਅਤੇ ਮਦਦ ਲਈ ਇੱਕ ਸੰਸਥਾ TAKA ਵੀ ਬਣਾਈ ਗਈ। ਜੁੜਵਾ ਬੱਚੇ ਹੋਣ ਕਰਕੇ ਮਾਂ ਬਾਪ ਲਈ ਉਨ੍ਹਾਂ ਦਾ ਧਿਆਨ, ਖਰਚਾ ਜਿੰਮੇਵਾਰੀ ਵੱਧ ਜਾਂਦੀ ਹੈ, ਇਸ ਲਈ ਇਹ ਸੰਸਥਾ ਉਨ੍ਹਾਂ ਦੀ ਮਦਦ ਕਰਦੀ ਹੈ।