ਅਮੀਰ ਖਾਨ ਹੋਏ ਰਾਣਾ ਰਣਬੀਰ ਦੇ ਫੈਨ, ਰੱਜਕੇ ਕੀਤੀ ਤਾਰੀਫ, ਦੇਖੋ ਵੀਡੀਓ

ਪਿਛਲੇ ਸਮੇਂ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਨੇ ਚੰਗੀ ਤਰੱਕੀ ਕੀਤੀ ਹੈ। ਜਿਸ ਦਾ ਸਿਹਰਾ ਪੰਜਾਬੀ ਅਦਾਕਾਰਾਂ ਨੂੰ ਜਾਂਦਾ ਹੈ, ਜਿਹੜੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਪੰਜਾਬੀ ਸਿਨੇਮਾ ਜਗਤ ਵਿੱਚ ਰਾਣਾ ਰਣਬੀਰ ਚੰਗਾ ਨਾਮ ਕਮਾ ਚੁੱਕੇ ਹਨ।

ਜ਼ਿਆਦਾਤਰ ਦਰਸ਼ਕ ਉਨ੍ਹਾਂ ਨੂੰ ਇੱਕ ਕਮੇਡੀ ਕਲਾਕਾਰ ਦੇ ਰੂਪ ਵਿੱਚ ਦੇਖਦੇ ਹਨ ਜਦਕਿ ਉਹ ਹਰ ਪ੍ਰਕਾਰ ਦੇ ਕਿਰਦਾਰ ਨਿਭਾਉਣ ਦੇ ਸਮਰੱਥ ਹਨ। ਇੱਥੇ ਹੀ ਬੱਸ ਨਹੀਂ, ਉਹ ਚੰਗੇ ਲੇਖਕ ਵੀ ਹਨ ਪਰ ਇਸ ਬਾਰੇ ਬਹੁਤ ਘੱਟ ਵਿਅਕਤੀ ਜਾਣਦੇ ਹਨ।

ਅੱਜਕੱਲ੍ਹ ਰਾਣਾ ਰਣਬੀਰ ਆਪਣੀ ਟੀਮ ਸਮੇਤ ਆਸਟ੍ਰੇਲੀਆ ਗਏ ਹੋਏ ਹਨ। ਜਿੱਥੇ ਉਨ੍ਹਾਂ ਵੱਲੋਂ ‘ਮਾਸਟਰ ਜੀ’ ਨਾਮ ਅਧੀਨ ਸ਼ੋਅ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਹੁਤ ਲੋਕ ਉਨ੍ਹਾਂ ਦੇ ਪ੍ਰੋਗਰਾਮ ਦਾ ਅਨੰਦ ਮਾਣਦੇ ਹਨ।

ਜਿਸ ਤਰਾਂ ਅੱਜਕੱਲ੍ਹ ਹਰ ਇਨਸਾਨ ਸੋਸ਼ਲ ਮੀਡੀਆ ਤੇ ਸਰਗਰਮ ਨਜ਼ਰ ਆਉਂਦਾ ਹੈ, ਉਸ ਤਰਾਂ ਹੀ ਰਾਣਾ ਰਣਬੀਰ ਵੀ ਸੋਸ਼ਲ ਮੀਡੀਆ ਤੇ ਸਰਗਰਮ ਦੇਖੇ ਜਾ ਸਕਦੇ ਹਨ। ਉਹ ਅਕਸਰ ਹੀ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰ ਉਨ੍ਹਾ ਦੇ ਪ੍ਰਸੰਸਕ ਹਨ ਅਤੇ ਉਨ੍ਹਾਂ ਦੀਆਂ ਪੋਸਟਾਂ ਨੂੰ ਪਸੰਦ ਕਰਦੇ ਹਨ। ਰਾਣਾ ਰਣਬੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ।

ਜਿਸ ਵਿੱਚ ਬਾਲੀਵੁੱਡ ਅਦਾਕਾਰ ਆਮਿਰ ਖਾਨ ਦੁਆਰਾ ਰਾਣਾ ਰਣਬੀਰ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ। ਇਹ ਵੀਡੀਓ ਕਲਿੱਪ ਇੱਕ ਇੰਟਰਵਿਊ ਦਾ ਹਿੱਸਾ ਹੈ।

ਜਿਸ ਵਿੱਚ ਆਮਿਰ ਖਾਨ ਦੱਸਦੇ ਹਨ ਕਿ ਰਾਣਾ ਰਣਬੀਰ ਬੜੇ ਵਧੀਆ ਕਲਾਕਾਰ ਅਤੇ ਚੰਗੇ ਇਨਸਾਨ ਹਨ। ਭਾਵੇਂ ਵੀਡੀਓ ਕਲਿੱਪ ਹੁਣ ਸਾਂਝੀ ਕੀਤੀ ਗਈ ਹੈ ਪਰ ਇਹ ਵੀਡੀਓ ਪੁਰਾਣੀ ਹੈ।

ਅਸਲ ਵਿੱਚ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਆਮਿਰ ਖਾਨ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਦੀ ਪ੍ਰਮੋਸ਼ਨ ਕਰ ਰਹੇ ਸਨ ਅਤੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਸ਼ਬਦ ਕਹੇ ਸਨ।

ਉਨ੍ਹਾਂ ਦਾ ਕਹਿਣਾ ਸੀ ਕਿ ਰਾਣਾ ਰਣਬੀਰ ਬਹੁਤ ਚੰਗੇ ਲੇਖਕ ਵੀ ਹਨ ਅਤੇ ਵਧੀਆ ਇਨਸਾਨ ਵੀ ਹਨ। ਆਮਿਰ ਖਾਨ ਮੁਤਾਬਕ ਇਹ ਰਾਣਾ ਰਣਬੀਰ ਦਾ ਹੀ ਸੁਝਾਅ ਸੀ ਕਿ ਫਿਲਮ ਵਿੱਚ ਪੰਜਾਬੀ ਡਾਇਲਾਗ ਰੱਖੇ ਜਾਣ।

ਇੱਥੇ ਦੱਸਣਾ ਬਣਦਾ ਹੈ ਕਿ ਇਸ ਫਿਲਮ ਦੇ ਪੰਜਾਬੀ ਡਾਇਲਾਗ ਰਾਣਾ ਰਣਬੀਰ ਦੁਆਰਾ ਲਿਖੇ ਗਏ ਹਨ। ਪੰਜਾਬੀ ਫਿਲਮਾਂ ਵਿੱਚ ਰਾਣਾ ਰਣਬੀਰ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਦੂਜੇ ਪਾਸੇ ਆਮਿਰ ਖਾਨ ਨੇ ਦੰਗਲ, ਦਿਲ ਹੈ ਕਿ ਮਾਨਤਾ ਨਹੀਂ ਅਤੇ ਪੀ ਕੇ ਵਰਗੀਆਂ ਫਿਲਮਾਂ ਕੀਤੀਆਂ ਹਨ।

Leave a Reply

Your email address will not be published. Required fields are marked *