ਅੰਮ੍ਰਿਤ ਮਾਨ ਦੇ ਅਖਾੜੇ ਚ ਕਿਵੇਂ ਪਿਆ ਸੀ ਰੌਲਾ, ਮੌਕੇ ਦੀ ਵੀਡੀਓ ਆ ਗਈ ਸਾਹਮਣੇ

ਪਿਛਲੇ ਦਿਨੀਂ ਮੋਗਾ ਵਿਖੇ ਇੱਕ ਵਿਆਹ ਪ੍ਰੋਗਰਾਮ ਦੌਰਾਨ ਇੱਕ ਮੈਰਿਜ ਪੈਲੇਸ ਵਿੱਚ ਵਾਪਰੀ ਘਟਨਾ ਅਜੇ ਵੀ ਚਰਚਾ ਵਿੱਚ ਹੈ। ਇਸ ਵਿਆਹ ਪ੍ਰੋਗਰਾਮ ਵਿੱਚ ਇੱਕ ਪੰਜਾਬੀ ਗਾਇਕ ਦੇ ਅੰਗ ਰੱਖਿਅਕਾਂ ਅਤੇ ਬਰਾਤੀਆਂ ਵਿਚਕਾਰ ਤੂੰ ਤੂੰ ਮੈੰ ਮੈੰ ਹੋਣ ਤੋਂ ਬਾਅਦ ਕਲਾਕਾਰ ਅਖਾੜਾ ਵਿੱਚੇ ਹੀ ਛੱਡ ਕੇ ਚਲਾ ਗਿਆ ਸੀ।

ਇਹ ਮਾਮਲਾ ਮੀਡੀਆ ਦੀ ਵੀ ਸੁਰਖੀ ਬਣਿਆ ਸੀ। ਪਰਿਵਾਰ ਨੇ ਗਾਇਕ ਅਤੇ ਉਸ ਦੇ ਅੰਗ ਰੱਖਿਅਕਾਂ ਤੇ ਕਾਰਵਾਈ ਦੀ ਮੰਗ ਕੀਤੀ ਸੀ। ਹੁਣ ਇਸ ਮਾਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਸਟੇਜ ਦਾ ਦ੍ਰਿਸ਼ ਹੈ। ਅਖਾੜਾ ਲੱਗਾ ਹੋਇਆ ਹੈ। ਸਟੇਜ ਤੇ ਤੂੰ ਤੂੰ ਮੈੰ ਮੈੰ ਹੋ ਰਹੀ ਹੈ। ਪਤਾ ਲੱਗਾ ਹੈ ਕਿ ਪ੍ਰਭਜੋਤ ਸਿੰਘ ਨਾਂ ਦਾ ਨੌਜਵਾਨ ਕੈਨੇਡਾ ਤੋਂ ਆਇਆ ਸੀ।

ਉਸ ਨੇ ਆਪਣੇ ਵਿਆਹ ਵਿੱਚ ਅਖਾੜਾ ਲਗਾਉਣ ਲਈ ਪੰਜਾਬੀ ਗਾਇਕ ਅੰਮਿ੍ਤ ਮਾਨ ਨੂੰ ਬੁਲਾਇਆ ਸੀ। ਅਖਾੜੇ ਦੌਰਾਨ ਕਲਾਕਾਰ ਨਾਲ ਸੈਲਫੀ ਲੈਣ ਨੂੰ ਲੈ ਕੇ ਰੌਲਾ ਪੈ ਗਿਆ ਸੀ। 2 ਵਿਅਕਤੀਆਂ ਦੇ ਸਟੇਜ ਤੇ ਚੜ੍ਹ ਜਾਣ ਕਾਰਨ ਗੱਲ ਵਧ ਗਈ ਸੀ। ਵਿਆਹ ਵਾਲੀ ਧਿਰ ਨੇ ਦੋਸ਼ ਲਗਾਏ ਸਨ ਕਿ ਗਾਇਕ ਧਿਰ ਵੱਲੋਂ ਆਪ ਹੀ 2 ਵਿਅਕਤੀ ਸਟੇਜ ਤੇ ਚੜ੍ਹਨ ਦੀ ਆਗਿਆ ਦਿੱਤੀ ਗਈ ਸੀ।

ਉਨ੍ਹਾਂ ਦੀ ਗਾਇਕ ਨਾਲ ਸਾਢੇ 6 ਲੱਖ ਰੁਪਏ ਵਿੱਚ 3 ਘੰਟੇ ਪ੍ਰੋਗਰਾਮ ਕਰਨ ਦੀ ਗੱਲ ਹੋਈ ਸੀ। ਪਰਿਵਾਰ ਨੇ ਘਟਨਾ ਉਪਰੰਤ ਸ਼ਿਕਵਾ ਕੀਤਾ ਸੀ ਕਿ ਗਾਇਕ 2-10 ਵਜੇ ਆਇਆ ਅਤੇ 4 ਵਜੇ ਚਲਾ ਗਿਆ। ਗਾਇਕ ਤਾਂ ਭੱਜਣ ਲਈ ਕੋਈ ਬਹਾਨਾ ਲੱਭਦਾ ਸੀ। ਜੋ ਉਸ ਨੂੰ ਮਿਲ ਗਿਆ।

ਪਰਿਵਾਰ ਨੇ ਗਾਇਕ ਦੇ ਅੰਗ ਰੱਖਿਅਕਾਂ ਤੇ ਮੰਦਾ ਬੋਲਣ ਅਤੇ ਬੇਇੱਜ਼ਤੀ ਕਰਨ ਦੇ ਦੋਸ਼ ਲਗਾਏ ਸਨ। ਪਰਿਵਾਰ ਮੁਤਾਬਕ ਉਨ੍ਹਾਂ ਨੇ ਕਲਾਕਾਰ ਤੋਂ ਮੁਆਫ਼ੀ ਵੀ ਮੰਗੀ ਪਰ ਉਹ ਪ੍ਰੋਗਰਾਮ ਵਿਚਾਲੇ ਹੀ ਛੱਡ ਕੇ ਚਲਾ ਗਿਆ। ਉਸ ਦੇ ਅੰਗ ਰੱਖਿਅਕ ਮੰਦਾ ਬੋਲਦੇ ਰਹੇ। ਇਸ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਗਿਆ।

ਪਰਿਵਾਰ ਨੇ ਪੁਲਿਸ ਨਾਲ ਵੀ ਸ਼ਿਕਵਾ ਜਤਾਇਆ ਸੀ ਕਿ ਪੁਲਿਸ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਸਗੋਂ ਗਾਇਕ ਧਿਰ ਦਾ ਸਾਥ ਦਿੱਤਾ ਹੈ। ਹੁਣ ਇਸ ਮਾਮਲੇ ਦੀ ਵੀਡੀਓ ਸਾਹਮਣੇ ਆਈ ਹੈ। ਦੇਖਦੇ ਹਾਂ ਹੁਣ ਇਹ ਮਾਮਲਾ ਕੀ ਰੁਖ ਅਖਤਿਆਰ ਕਰਦਾ ਹੈ? ਇਸ ਘਟਨਾ ਦੀ ਜ਼ਿੰਮੇਵਾਰੀ ਕਿਸ ਦੇ ਸਿਰ ਆਉੰਦੀ ਹੈ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *