ਆਪਣੀਆਂ ਇੱਛਾਵਾਂ ਦੀ ਪੂਰਤੀ ਕਰਨ ਲਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ? ਇਸ ਦੀ ਉਦਾਹਰਣ ਕਰਨਾਟਕ ਦੇ ਹਸਨ ਵਿੱਚ ਦੇਖਣ ਨੂੰ ਮਿਲੀ। ਜਿੱਥੇ 46 ਹਜ਼ਾਰ ਰੁਪਏ ਪਿੱਛੇ 20 ਸਾਲਾ ਨੌਜਵਾਨ ਹੇਮੰਤ ਦੱਤਾ ਨੇ 23 ਸਾਲਾ ਹੇਮੰਤ ਨਾਇਕ ਨਾਮ ਦੇ ਨੌਜਵਾਨ ਦੀ ਜਾਨ ਲੈ ਲਈ।
ਪਤਾ ਲੱਗਾ ਹੈ ਕਿ ਹੇਮੰਤ ਦੱਤਾ ਨੇ ਫਲਿਪਕਾਰਟ ਦੇ ਜਰੀਏ ਸੈਕਿੰਡ ਹੈੰਡ ਆਈ ਫੋਨ ਬੁਕ ਕਰਵਾਇਆ ਸੀ। 7 ਫਰਵਰੀ ਨੂੰ ਡਿਲਿਵਰੀ ਬੁਆਏ ਹੇਮੰਤ ਨਾਇਕ ਫੋਨ ਡਿਲਿਵਰ ਕਰਨ ਲਈ ਹੇਮੰਤ ਦੱਤਾ ਦੇ ਘਰ ਪਹੁੰਚਿਆ।
ਹੇਮੰਤ ਦੱਤਾ ਨੇ ਦਰਵਾਜ਼ੇ ਤੇ ਹੀ ਹੇਮੰਤ ਨਾਇਕ ਤੋਂ ਮੋਬਾਈਲ ਫੜ ਲਿਆ ਅਤੇ ਬਿਨਾਂ ਪੈਸੇ ਦਿੱਤੇ ਘਰ ਦੇ ਅੰਦਰ ਚਲਾ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਹੇਮੰਤ ਨਾਇਕ ਨੂੰ ਅਵਾਜ਼ ਦੇ ਕੇ ਅੰਦਰ ਬੁਲਾ ਲਿਆ ਅਤੇ ਉਸ ਤੇ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ।
ਜਿਸ ਨਾਲ ਹੇਮੰਤ ਦੱਤਾ ਦੀ ਮੌਕੇ ਤੇ ਹੀ ਜਾਨ ਚਲੀ ਗਈ। ਹੇਮੰਤ ਦੱਤਾ ਨੇ ਮਿਰਤਕ ਦੇਹ ਘਰ ਦੇ ਅੰਦਰ ਹੀ ਛੁਪਾ ਦਿੱਤੀ ਅਤੇ 3 ਦਿਨ ਬਾਅਦ ਸਕੂਟਰੀ ਤੇ ਜਾ ਕੇ ਮਿਰਤਕ ਦੇਹ ਨੂੰ ਬਾਹਰ ਸੁੱਟ ਆਇਆ। ਮਿਰਤਕ ਦੇ ਭਰਾ ਮੰਜੂ ਨਾਇਕ ਨੇ ਉਸ ਦੇ ਲਾਪਤਾ ਹੋਣ ਦੀ ਥਾਣੇ ਦਰਖਾਸਤ ਦੇ ਦਿੱਤੀ।
ਪੁਲਿਸ ਨੂੰ ਰੇਲਵੇ ਸਟੇਸ਼ਨ ਨੇੜੇ ਤੋਂ ਮਿਰਤਕ ਦੇਹ ਮਿਲ ਗਈ। ਜਾਂਚ ਦੌਰਾਨ ਪੁਲਿਸ ਨੇ ਸੀਸੀਟੀਵੀ ਦੀ ਫੁਟੇਜ ਦੇ ਅਧਾਰ ਤੇ ਹੇਮੰਤ ਦੱਤਾ ਨੂੰ ਕਾਬੂ ਕਰ ਲਿਆ। ਸੀਸੀਟੀਵੀ ਫੁਟੇਜ ਵਿੱਚ ਉਹ ਮਿਰਤਕ ਦੇਹ ਲਿਜਾਂਦਾ ਹੋਇਆ ਅਤੇ ਪੈਟਰੋਲ ਪੰਪ ਤੋਂ ਬੋਤਲ ਵਿੱਚ ਪੈਟਰੋਲ ਖਰੀਦਦਾ ਨਜ਼ਰ ਆਇਆ।